Punjab Wrap Up : ਪੜ੍ਹੋ 7 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Saturday, Mar 07, 2020 - 05:53 PM (IST)

Punjab Wrap Up :  ਪੜ੍ਹੋ 7 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਢੀਂਡਸਾ ਧੜੇ 'ਚ ਜਾਣ ਦੇ ਚਰਚਿਆਂ ਤੋਂ ਅਕਾਲੀ ਦਲ ਦੀ ਘਬਰਾਹਟ ਵੱਧਦੀ ਨਜ਼ਰ ਆ ਰਹੀ ਹੈ। ਇਸ ਗੱਲ ਦੀ ਪੁਸ਼ਟੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਵਲੋਂ ਪਾਰਟੀ ਦੇ ਪੇਜ 'ਤੇ ਪਾਈ ਗਈ ਪੋਸਟ ਕਰਦੀ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਕੁਝ ਪੰਚਾਂ-ਸਰਪੰਚਾਂ ਨਾਲ ਮੁਲਾਕਾਤ ਕਰਦੇ ਹਨ। ਹਾਲਾਂਕਿ ਬਾਅਦ ਵਿਚ ਅਕਾਲੀ ਦਲ ਦੇ ਪੇਜ ਤੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ। ਦੂਜੇ ਪਾਸੇ ਨਜ਼ਦੀਕੀ ਪਿੰਡ ਆਦਮਕੇ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਣ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਮਲਬੇ ਥੱਲੇ ਆ ਕੇ ਕਰਮਜੀਤ ਕੌਰ (45) ਪਤਨੀ ਤੇਜਾ ਸਿੰਘ ਦੀ ਮੌਤ ਹੋ ਗਈ। ਮ੍ਰਿਤਕਾ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਲਗਾਤਾਰ ਹੋ ਰਹੀ ਬਰਸਾਤ ਕਰਕੇ ਉਸ ਦੀ ਮਾਮੀ ਕਰਮਜੀਤ ਕੌਰ ਦੇ ਘਰ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਕਰਮਜੀਤ ਕੌਰ ਮਲਬੇ ਥੱਲੇ ਦੱਬ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਢੀਂਡਸਿਆਂ ਤੋਂ ਡਰੇ ਅਕਾਲੀ ਦਲ ਬਾਦਲ ਨੂੰ ਹੁਣ ਪੰਚਾਂ-ਸਰਪੰਚਾਂ ਦੀ ਓਟ!
ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਢੀਂਡਸਾ ਧੜੇ 'ਚ ਜਾਣ ਦੇ ਚਰਚਿਆਂ ਤੋਂ ਅਕਾਲੀ ਦਲ ਦੀ ਘਬਰਾਹਟ ਵੱਧਦੀ ਨਜ਼ਰ ਆ ਰਹੀ ਹੈ। 

ਅੰਮ੍ਰਿਤਸਰ ਤੋਂ ਬਾਅਦ ਮਾਨਸਾ 'ਚ ਕੁਦਰਤ ਦੀ ਮਾਰ, ਔਰਤ 'ਤੇ ਕਹਿਰ ਬਣ ਵਰ੍ਹਿਆ ਮੀਂਹ     
ਨਜ਼ਦੀਕੀ  ਪਿੰਡ ਆਦਮਕੇ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਣ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਮਲਬੇ ਥੱਲੇ ਆ ਕੇ ਕਰਮਜੀਤ ਕੌਰ (45) ਪਤਨੀ ਤੇਜਾ ਸਿੰਘ ਦੀ ਮੌਤ ਹੋ ਗਈ। ਮ੍ਰਿਤਕਾ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਲਗਾਤਾਰ ਹੋ ਰਹੀ ਬਰਸਾਤ ਕਰਕੇ ਉਸ ਦੀ ਮਾਮੀ ਕਰਮਜੀਤ ਕੌਰ ਦੇ ਘਰ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਕਰਮਜੀਤ ਕੌਰ ਮਲਬੇ ਥੱਲੇ ਦੱਬ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ। 

ਖਰਾਬ ਮੌਸਮ ਦੇ ਬਾਵਜੂਦ ਹੋਲੇ ਮਹੱਲੇ ਦੀਆਂ ਲੱਗੀਆਂ ਰੌਣਕਾਂ, ਵੱਡੀ ਗਿਣਤੀ ਸੰਗਤ ਨਤਮਸਤਕ     
 ਕੌਮੀ ਤਿਉਹਾਰ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਮੀਂਹ ਦੇ ਬਾਵਜੂਦ ਧਾਰਮਿਕ ਨਗਰੀ ਕੀਰਤਪੁਰ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ। 

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪਟਵਾਰੀਆਂ ਦੀਆਂ 1090 ਆਸਾਮੀਆਂ 'ਤੇ ਭਰਤੀ ਸ਼ੁਰੂ     
ਪੰਜਾਬ ਸਰਕਾਰ ਵਲੋਂ ਰਾਜ ਮਾਲ ਵਿਭਾਗ 'ਚ 1090 ਮਾਲ ਪਟਵਾਰੀਆਂ ਦੀਆਂ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। 

ਇਨਸਾਨੀਅਤ ਦੀ ਮਿਸਾਲ ਹੈ ਇਹ ਔਰਤ, ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)     
ਇਨਸਾਨੀਅਤ ਨਾਲੋਂ ਵੱਡੀ ਇਸ ਦੁਨੀਆ 'ਤੇ ਹੋਰ ਕੋਈ ਚੀਜ਼ ਨਹੀਂ ਹੈ। ਇਨਸਾਨੀਅਤ ਦੀਆਂ ਬਹੁਤ ਸਾਰੀਆਂ ਮਿਸਾਲਾਂ ਤੁਸੀਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ। 

ਪਰਿਵਾਰ 'ਤੇ ਕੁਦਰਤ ਦਾ ਕਹਿਰ : ਮੰਦਬੁੱਧੀ ਬੱਚੀ ਦੇ ਸਿਰ ਤੋਂ ਉੱਠ ਗਿਆ ਮਾਪਿਆਂ ਦਾ ਸਾਇਆ     
ਬੁੱਧਵਾਰ ਤੋਂ ਪੈ ਰਿਹਾ ਮੀਂਹ ਭਗਤਾਂਵਾਲਾ ਦੇ ਪਿੰਡ ਮੂਲੇਚੱਕ ਦੀ ਭਾਈ ਵੀਰ ਸਿੰਘ ਕਾਲੋਨੀ 'ਚ ਵੀਰਵਾਰ ਦੇਰ ਰਾਤ ਇਕ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ, ਜਿਸ ਵਿਚ 6 ਸਾਲਾ ਨੈਨਾ ਜੋ ਬੋਲ ਵੀ ਨਹੀਂ ਪਾਉਂਦੀ ਅਤੇ ਗੁਆਂਢੀਆਂ ਅਨੁਸਾਰ ਮੰਦਬੁੱਧੀ ਹੈ, ਨੂੰ ਪਹਿਲਾਂ ਹੀ ਕੁਦਰਤ ਦੀ ਮਾਰ ਝੱਲਣੀ ਪੈ ਰਹੀ ਹੈ...

ਦੋਆਬਾ ਹਸਪਤਾਲ 'ਚ ਦਾਖਲ ਦੋਵੇਂ ਬੱਚਿਆਂ ਦੀ ਰਿਪੋਰਟ ਆਈ ਨੈਗੇਟਿਵ      
ਕੋਰੋਨਾ ਵਾਇਰਸ ਦਾ ਸ਼ੱਕ ਹੋਣ ਕਾਰਨ ਪਿਛਲੇ ਦਿਨੀਂ ਦੋ ਬੱਚਿਆਂ ਨੂੰ ਸਥਾਨਕ ਨਕੋਦਰ ਚੌਂਕ ਦੇ ਨੇੜੇ ਸਥਿਤ ਦੋਆਬਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। 

ਯੂ.ਪੀ. ਤੋਂ ਬੱਚਿਆਂ ਦੇ ਪੇਪਰ ਦਵਾਉਣ ਆਏ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਰੰਜਿਸ਼ ਦੇ ਚੱਲਦਿਆ 4-5 ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਜਸਕਰਨ ਸਿੰਘ ਨਾਂ ਦੇ ਵਿਅਕਤੀ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 


author

Anuradha

Content Editor

Related News