Punjab Wrap Up : ਪੜ੍ਹੋ 13 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

Saturday, Apr 13, 2019 - 05:37 PM (IST)

Punjab Wrap Up : ਪੜ੍ਹੋ 13 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਦੇਸ਼ ਦੀ ਸਿਆਸਤ ਜਿਥੇ ਸ਼ਹੀਦਾਂ ਦੀ ਸ਼ਹਾਦਤ 'ਤੇ ਸ਼ਤਾਬਦੀ ਸ਼ਰਧਾਂਜਲੀ ਸਮਾਰੋਹ ਮਨਾ ਰਹੀ ਹੈ, ਉਥੇ ਹੀ ਇਕ ਸਦੀ ਬਾਅਦ ਵੀ ਜਲਿਆਂਵਾਲਾ ਬਾਗ 'ਰੋ' ਰਿਹਾ ਹੈ, ਸਿਆਸਤ ਸ਼ਹੀਦਾਂ ਨੂੰ ਲੈ ਕੇ 'ਹੱਸ' ਰਹੀ ਹੈ। ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਲਈ 100 ਸਾਲ ਪੂਰੇ ਹੋਣ ਦੇ ਸਿਰਫ 3 ਦਿਨ ਪਹਿਲਾਂ ਕੇਂਦਰ ਸਰਕਾਰ ਵਲੋਂ ਖੋਲ੍ਹੇ ਗਏ ਟੈਂਡਰ ਨੂੰ ਕਾਂਗਰਸ ਨੇ ਚੋਣ ਸਟੰਟ ਦੱਸਿਆ ਹੈ। ਦੂਜੇ ਪਾਸੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਉੱਠੀਆਂ ਬਾਗਵਤੀ ਸੁਰਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਜਲਿਆਂਵਾਲਾ ਬਾਗ : ਇਕ ਸਦੀ ਬਾਅਦ ਵੀ 'ਰੋ' ਰਿਹੈ ਬਾਗ, 'ਹੱਸ' ਰਹੀ ਹੈ ਸਿਆਸਤ      
ਜਲਿਆਂਵਾਲਾ ਬਾਗ ਦੇ ਸ਼ਹੀਦਾਂ 'ਤੇ ਸਿਆਸਤ ਕਿਵੇਂ ਹੁੰਦੀ ਰਹੀ ਹੈ, ਇਹ ਗੱਲ ਇਹ ਖਬਰ ਪੜ੍ਹ ਕੇ ਤੁਹਾਡੇ ਦਿਮਾਗ 'ਚ ਸਾਫ਼ ਹੋ ਜਾਵੇਗਾ। 

ਰੁੱਸੇ ਕੇ. ਪੀ. ਨੂੰ ਕੈਪਟਨ ਅਮਰਿੰਦਰ ਸਿੰਘ ਦਾ ਠੋਕਵਾਂ ਜਵਾਬ      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਸੀਟ ਨੂੰ ਲੈ ਕੇ ਨਾਰਾਜ਼ ਚਲ ਰਹੇ ਮਹਿੰਦਰ ਸਿੰਘ ਕੇ. ਪੀ. ਨੂੰ ਠੋਕਵਾਂ ਜਵਾਬ ਦਿੱਤਾ ਹੈ। 

ਕਾਂਗਰਸ 'ਚ ਬਗਾਵਤ ਤੇਜ਼, ਦੂਲੋ ਦੇ ਬਿਆਨ ਨੇ ਲਿਆਂਦਾ ਸਿਆਸੀ ਭੂਚਾਲ      
 ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਉੱਠੀਆਂ ਬਾਗਵਤੀ ਸੁਰਾਂ ਵੱਧਦੀਆਂ ਜਾ ਰਹੀਆਂ ਹਨ।  

ਲੋਕਾਂ ਅੱਗੇ ਝੋਲੀ ਅੱਡ ਵੋਟ ਦੇ ਨਾਲ-ਨਾਲ ਨੋਟ ਵੀ ਮੰਗ ਰਹੇ ਡਾ. ਗਾਂਧੀ      
ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਇਸ ਵਾਰ ਨਵੇਕਲੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਦਰਅਸਲ ਡਾ. ਗਾਂਧੀ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਵਲੋਂ ਝੋਲੀ ਅੱਡ ਕੇ ਪੈਸੇ ਵੀ ਮੰਗਦੇ ਨਜ਼ਰ ਆ ਰਹੇ ਹਨ। 

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਮੌਤ, ਪੁਲਸ ਨੇ ਚਿਖਾ 'ਚੋਂ ਕਬਜ਼ੇ 'ਚ ਲਈਆਂ ਅਸਥੀਆਂ      
ਨਜ਼ਦੀਕੀ ਪਿੰਡ ਭਗਵਾਨਪੁਰ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 

'ਜੇ ਕੰਜਕ ਪੂਜਨ ਕਰਦੇ ਹੋ ਤਾਂ ਫਿਰ ਜਨਮ ਦੇਣ ਤੋਂ ਕਿਉ ਡਰਦੇ ਹੋ'      
ਸ਼੍ਰੀ ਦੁਰਗਾ ਅਸ਼ਟਮੀ ਨੂੰ ਲੈ ਕੇ ਜਿੱਥੇ ਸ਼ਹਿਰਾਂ ਦੇ ਵੱਖ-ਵੱਖ ਮੰਦਰਾਂ 'ਚ ਭਾਰੀ ਰੌਣਕ ਦੇਖਣ ਨੂੰ ਮਿਲੀ, ਉੱਥੇ ਹੀ ਲੋਕਾਂ ਵੱਲੋਂ ਆਪਣੇ ਘਰਾਂ 'ਚ ਕੰਜਕ ਪੂਜਨ ਕਰਕੇ ਨਰਾਤਰਿਆਂ...

ਸ਼ਰਮਨਾਕ! ਅਧਿਆਪਕ ਵਲੋਂ 16 ਸਾਲਾ ਕੁੜੀ ਨਾਲ ਬਲਾਤਕਾਰ      
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ । 

ਜਲਿਆਂਵਾਲਾ ਬਾਗ ਪਹੁੰਚੇ ਕੇ.ਪੀ. ਨੇ ਮੁੜ ਜਤਾਈ ਨਾਰਾਜ਼ਗੀ (ਵੀਡੀਓ)      
ਟਿਕਟ ਨੂੰ ਲੈ ਕੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਕਾਂਗਰਸੀ ਆਗੂ ਮੋਹਿੰਦਰ ਸਿੰਘ ਕੇ. ਪੀ. ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। 

ਸੁਖਬੀਰ ਨੇ ਫਿਰ ਉਮੀਦਵਾਰ ਤੋਂ ਬਿਨਾਂ ਅਕਾਲੀ ਦਲ ਲਈ ਮੰਗੀਆਂ ਵੋਟਾਂ      
ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਨੂੰ ਲੈ ਕੇ ਪੈਦਾ ਹੋਈ ਦੁਚਿੱਤੀ ਦੇ ਹਾਲਾਤ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ, ਜਿਸ ਦੇ ਤਹਿਤ ਸ਼ਨੀਵਾਰ ਨੂੰ ਸੁਖਬੀਰ ਬਾਦਲ ਇਕ ਵਾਰ ਫਿਰ ਉਮੀਦਵਾਰ ਦਾ ਐਲਾਨ ਕੀਤੇ ਬਿਨਾਂ ਹੀ ਲੁਧਿਆਣਾ ਤੋਂ ਹੋ ਕੇ ਨਿਕਲ ਗਏ।

ਹਥਿਆਰ ਜਮ੍ਹਾਂ ਕਰਾਉਣ 'ਚ ਪੰਜਾਬ ਦਾ 'ਮੋਹਾਲੀ' ਸ਼ਹਿਰ ਸਭ ਤੋਂ ਅੱਗੇ      
 ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਲਾਈਸੈਂਸ ਹਥਿਆਰ ਜਮ੍ਹਾਂ ਕਰਾਉਣ ਦੇ ਮਾਮਲੇ 'ਚ ਮੋਹਾਲੀ ਸ਼ਹਿਰ ਸਭ ਤੋਂ ਅੱਗੇ ਹੈ, ਜਦੋਂ ਕਿ ਤਰਨਤਾਰਨ ਦੂਜੇ ਨੰਬਰ 'ਤੇ ਹੈ। 

 

 


author

Anuradha

Content Editor

Related News