Punjab Wrap Up: ਪੜ੍ਹੋ 28 ਮਾਰਚ ਦੀਆਂ ਵੱਡੀਆਂ ਖ਼ਬਰਾਂ

Thursday, Mar 28, 2019 - 05:29 PM (IST)

Punjab Wrap Up: ਪੜ੍ਹੋ 28 ਮਾਰਚ ਦੀਆਂ ਵੱਡੀਆਂ ਖ਼ਬਰਾਂ

ਜਲੰਧਰ (ਵੈੱਬ ਡੈਸਕ) : ਬਹੁ-ਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਭੋਲਾ ਡਰੱਗ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਮਾਮਲੇ ਨਾਲ ਸਬੰਧਿਤ ਗੁਰਮੀਤ ਗਾਬਾ ਅਤੇ ਗੁਰਮੇਸ਼ ਗਾਬਾ ਦੀ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਔਖੇ ਹੋ ਕੇ ਪਾਰਟੀ 'ਚੋਂ ਨਿਕਲ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੀਨੀਅਰ ਟਕਸਾਲੀ ਲੀਡਰਾਂ 'ਤੇ ਬੋਲਦੇ ਹੋਏ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪਾਰਟੀ 'ਚ ਮਤਭੇਦ ਹੁੰਦੇ ਰਹਿੰਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ 'ਚੋਂ ਬਾਹਰ ਚਲੇ ਜਾਓ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਭੋਲਾ ਡਰੱਗ ਮਾਮਲੇ 'ਚ ਹਾਈਕੋਰਟ ਦਾ ਵੱਡਾ ਫੈਸਲਾ      
ਬਹੁ-ਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਭੋਲਾ ਡਰੱਗ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਮਾਮਲੇ ਨਾਲ ਸਬੰਧਿਤ ਗੁਰਮੀਤ ਗਾਬਾ ਤੇ ਗੁਰਮੇਸ਼ ਗਾਬਾ ਦੀ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਹੈ। 

ਸੁਖਬੀਰ ਬਾਦਲ ਤੋਂ ਔਖੇ ਹੋਏ ਟਕਸਾਲੀਆਂ 'ਤੇ ਬੋਲੇ ਚਰਨਜੀਤ ਅਟਵਾਲ      
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਔਖੇ ਹੋ ਕੇ ਪਾਰਟੀ 'ਚੋਂ ਨਿਕਲ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਸਣੇ ਸੀਨੀਅਰ ਟਕਸਾਲੀ ਲੀਡਰਾਂ 'ਤੇ ਬੋਲਦੇ ਹੋਏ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪਾਰਟੀ 'ਚ ਮਤਭੇਦ ਹੁੰਦੇ ਰਹਿੰਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ 'ਚੋਂ ਬਾਹਰ ਚਲੇ ਜਾਓ। 

ਸਿਆਸੀ ਪਿੜ 'ਚ ਉਤਰੇ 'ਬਾਬਾ ਜੀ ਬਰਗਰ ਵਾਲੇ', ਲੜਨਗੇ ਚੋਣਾਂ (ਵੀਡੀਓ)      
ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਦੰਗਲ 'ਚ ਜਿੱਥੇ ਕਈ ਸਿਆਸੀ ਆਗੂਆਂ ਵਲੋਂ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਹਨ, ਉੱਥੇ ਹੀ ਲੁਧਿਆਣਾ 'ਚ ਇਕ ਰੇਹੜੀ ਚਲਾਉਣ ਵਾਲਾ ਸ਼ਖਸ ਵੀ ਇਸ ਚੋਣ ਦੰਗਲ 'ਚ ਉਤਰ ਗਿਆ ਹੈ। 

ਬਿੱਲੀ ਮੁਰਗੀ ਦੇ ਬੱਚੇ ਖਾ ਗਈ, ਤਾਂ ਗੁੱਸੇ 'ਚ ਆਏ ਪਤੀ ਨੇ ਪਤਨੀ ਦੀ ਕੀਤੀ ਝਾੜ      
ਪਟਿਆਲਾ 'ਚ ਪਤੀ ਦੇ ਨਾਲ ਮਾਮੂਲੀ ਕਹਾਸੁਣੀ ਦੇ ਬਾਅਦ ਇਕ ਮਹਿਲਾ ਨੇ ਨਹਿਰ 'ਚ ਛਾਲ ਮਾਰ ਦਿੱਤੀ। 

ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਨੇ ਕੈਪਟਨ ਤੇ ਮੋਦੀ ਨੂੰ ਲਿਖੀ ਚਿੱਠੀ (ਵੀਡੀਓ)      
ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਤੇ ਉਨ੍ਹਾਂ ਦਾ ਦੁੱਖ ਕਦੇ ਵੀ ਘੱਟ ਨਹੀਂ ਹੋ ਸਕਦਾ ਹੈ ਪਰ ਸਰਕਾਰਾਂ ਉਨ੍ਹਾਂ ਪਰਿਵਾਰਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਪ੍ਰਤੀ ਆਪਣਾ ਫਰਜ਼ ਜ਼ਰੂਰ ਨਿਭਾਅ ਸਕਦੀਆਂ ਹਨ।

ਖਹਿਰਾ ਦਾ 'ਆਪ' ਵਿਧਾਇਕਾ ਬਲਜਿੰਦਰ ਕੌਰ 'ਤੇ ਵੱਡਾ ਹਮਲਾ      
ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਤੋਂ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਲਗਾਤਾਰ ਬਠਿੰਡਾ ਹਲਕੇ ਦੇ ਦੌਰੇ ਕਰ ਰਹੇ ਹਨ। 

'ਆਪ' ਆਗੂ ਹਰਿੰਦਰ ਸਿੰਘ ਖਾਲਸਾ ਭਾਜਪਾ 'ਚ ਸ਼ਾਮਲ (ਵੀਡੀਓ)      
ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਚੱਲ ਰਹੇ ਹਰਿੰਦਰ ਸਿੰਘ ਖਾਲਸਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ।

ਪ੍ਰਕਾਸ਼ ਸਿੰਘ ਬਾਦਲ ਹੁਣ ਨਹੀਂ ਲੜਨਗੇ ਕੋਈ ਵੀ ਚੋਣ: ਸੁਖਬੀਰ ਸਿੰਘ ਬਾਦਲ      
 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਕੋਈ ਵੀ ਚੋਣ ਨਹੀਂ ਲੜਨਗੇ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ, ਜੋ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ 'ਚ ਵਰਕਰ ਮਿਲਣੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ। 

ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਅਮੋਨੀਆ ਗੈਸ ਲੀਕ, ਮਚੀ ਤਰਥੱਲੀ!      
ਸ਼ਹਿਰ ਦੇ ਵੇਰਕਾ ਮਿਲਕ ਪਲਾਂਟ 'ਚ ਵੀਰਵਾਰ ਨੂੰ ਅਮੋਨੀਆ ਗੈਸ ਲੀਕ ਹੋਣ ਕਾਰਨ ਤਰਥੱਲੀ ਮਚ ਲਈ, ਜਿਸ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ। 

ਘੁਬਾਇਆ ਵਲੋਂ ਗੋਦ ਲਿਆ ਪਿੰਡ ਢੰਡੀ ਕਦੀਮ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ      
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਪਿੰਡ ਨੂੰ ਸ਼ਹਿਰਾਂ ਵਰਗਾ ਸੁੰਦਰ ਬਣਾਉਣ ਲਈ ਗੋਦ ਲੈਣ ਲਈ ਕਿਹਾ ਸੀ, ਜਿਸ ਸਦਕਾ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਭਾਰਤ-ਪਾਕਿ ਦੀ ਸਰਹੱਦ 'ਤੇ ਵੱਸਦਾ ਪਿੰਡ ਢੰਡੀ ਕਦੀਮ ਦਿੱਤਾ ਗਿਆ।
 


    

 


 

 

 


author

Anuradha

Content Editor

Related News