ਪੜ੍ਹੋ 25 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖ਼ਬਰਾਂ

02/25/2019 5:20:23 PM

ਜਲੰਧਰ (ਵੈੱਬ ਡੈਸਕ) : ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਨਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਪੰਜਾਬ 'ਚ 746 ਕਰੋੜ ਰੁਪਏ ਦੀਆਂ ਦੋ ਸੜਕਾਂ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਇਹ ਪੱਕੇ ਤੌਰ 'ਤੇ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਬਠਿੰਡਾ ਲੋਕ ਸਭਾ ਸੀਟ ਤੋਂ ਹੀ ਚੋਣ ਲੜਣ ਦਾ ਮੌਕਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ 'ਚ ਨਿਤਿਨ ਗਡਕਰੀ ਨੇ ਰੱਖਿਆ ਦੋ ਸੜਕਾਂ ਦਾ ਰੱਖਿਆ ਨੀਂਹ ਪੱਥਰ
ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਪੰਜਾਬ 'ਚ 746 ਕਰੋੜ ਰੁਪਏ ਦੀਆਂ ਦੋ ਸੜਕਾਂ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਕਾਂਗਰਸ ਦਾ 'ਵਿਵਾਦਾਂ' ਨਾਲ ਡੂੰਘਾ ਨਾਤਾ, 2 ਸਾਲਾਂ 'ਚ ਚੌਥਾ ਮੰਤਰੀ ਫਸਾ'ਤਾ      
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਵਿਵਾਦਾਂ ਨਾਲ ਡੂੰਘਾ ਨਾਤਾ ਰਿਹਾ ਹੈ, ਇਸੇ ਲਈ ਤਾਂ ਸਰਕਾਰ ਬਣਨ ਦੇ 2 ਸਾਲਾਂ ਦੇ ਅੰਦਰ-ਅੰਦਰ ਇਨ੍ਹਾਂ ਵਿਵਾਦਾਂ ਨੇ ਕਾਂਗਰਸ ਦੇ ਚੌਥੇ ਮੰਤਰੀ ਨੂੰ ਫਸਾ ਦਿੱਤਾ ਹੈ। 

ਜਾਂਚ ਲਈ ਤਲਬ ਕੀਤੇ ਸੁਮੇਧ ਸੈਣੀ, ਪੁੱਜੇ ਸਿੱਟ ਕੋਲ      
 ਸੂਬੇ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਸਾਹਮਣੇ ਪੇਸ਼ ਲਈ ਚੰਡੀਗੜ੍ਹ ਸਥਿਤ ਪੁਲਸ ਹੈੱਡ ਕੁਆਰਟਰ ਪਹੁੰਚ ਗਏ ਹਨ।   

ਲੋਕ ਸਭਾ ਚੋਣ 'ਤੇ ਹਰਸਿਮਰਤ ਦਾ ਬਿਆਨ, ਖੜ੍ਹੇ ਕੀਤੇ ਕਈ ਸਵਾਲ (ਵੀਡੀਓ)      
 ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਇਹ ਪੱਕੇ ਤੌਰ 'ਤੇ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਬਠਿੰਡਾ ਲੋਕ ਸਭਾ ਸੀਟ ਤੋਂ ਹੀ ਚੋਣ ਲੜਣ ਦਾ ਮੌਕਾ ਮਿਲੇਗਾ। 

 ਦਿਲਪ੍ਰੀਤ ਬਾਬਾ ਦੀ ਮਦਦ ਕਰਨ ਵਾਲੇ ਖਤਰਨਾਕ ਗੈਂਗਸਟਰ ਗ੍ਰਿਫਤਾਰ      
 ਪਟਿਆਲਾ ਪੁਲਸ ਨੇ ਦੋ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗੈਂਗਸਟਰਾਂ ਦੇ ਨਾਂ ਮਨਕੀਰਤ ਸਿੰਘ ਉਰਫ ਮਨੀ ਅਤੇ ਦਲਜੀਤ ਸਿੰਘ ਉਰਫ ਦੱਲੀ ਦੱਸਿਆ ਜਾ ਰਿਹਾ ਹੈ। 

 ਪੰਜਾਬ ਬਜਟ ਸੈਸ਼ਨ : ਅਕਾਲੀਆਂ ਦੀ ਸਿੱਧੂ ਨਾਲ ਤਿੱਖੀ ਬਹਿਸ, 'ਅਕਾਲੀ-ਆਪ' ਵਲੋਂ ਵਾਕਆਊਟ      
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਸਿਫਰਕਾਲ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ 'ਧਿਆਨ ਆਕਰਸ਼ਣ' ਪ੍ਰਸਤਾਵ 'ਤੇ ਅਕਾਲੀ ਦਲ ਨੇ ਖੂਬ ਹੰਗਾਮਾ ਕੀਤਾ।

 ਅੰਮ੍ਰਿਤਸਰ ਰੇਲ ਹਾਦਸਾ ਮਾਮਲੇ 'ਤੇ ਸੁਖਬੀਰ ਨੇ ਸਿੱਧੂ ਨੂੰ ਘੇਰਿਆ (ਵੀਡੀਓ)      
 ਬੀਤੇ ਸਾਲ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਐਲਾਨੀਆਂ ਸਰਕਾਰੀ ਨੌਕਰੀਆਂ ਤੇ ਹੋਰ ਸਹੂਲਤਾਂ ਨਾ ਮਿਲਣ ਦਾ ਦੋਸ਼ ਲਾ ਕੇ ਅਕਾਲੀ ਦਲ ਨੇ ਸੋਮਵਾਰ ਨੂੰ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। 

ਪੰਜਾਬ ਬਜਟ ਸੈਸ਼ਨ : ਗੰਨਾ ਕਿਸਾਨਾਂ ਦੇ ਮੁੱਦੇ 'ਤੇ ਬੈਂਸ ਭਰਾਵਾਂ ਦਾ ਵਾਕਆਊਟ      
 ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਕਰੀਬ ਇਕ ਹਜ਼ਾਰ ਕਰੋੜ ਰੁਪਏ ਬਕਾਇਆ ਹੈ

ਬਾਦਲ ਦੇ ਬਿਆਨ 'ਤੇ ਹਰਸਿਮਰਤ ਨੇ ਵੰਗਾਰਿਆ ਕੈਪਟਨ      
ਪ੍ਰਕਾਸ਼ ਸਿੰਘ ਬਾਦਲ ਵਲੋਂ ਖੁਦ ਦੀ ਗ੍ਰਿਫਤਾਰੀ ਦੇ ਦਿੱਤੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਹੈ। 

ਲੁਧਿਆਣਾ ਸੀਟ ਤੇ ਚਹੁੰਤਰਫਾ ਮੁਕਾਬਲੇ ਦੀ ਸੰਭਾਵਨਾ      
 ਦੇਸ਼ ਦੇ ਮਾਨਚੈਸਟਰ ਅਤੇ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਦੇ ਵੋਟਰਾਂ ਦਾ ਮਿਜ਼ਾਜ ਲਗਾਤਾਰ ਬਦਲਦਾ ਰਹਿੰਦਾ ਹੈ, ਇਹੋ ਕਾਰਨ ਹੈ ਕਿ ਆਜ਼ਾਦੀ ਦੇ ਪਿੱਛੋਂ ਹੁਣ ਤੱਕ ਇਸ ਸੀਟ 'ਤੇ ਕੋਈ ਪਾਰਟੀ ਜਿੱਤ ਦੀ ਹੈਟ੍ਰਿਕ ਨਹੀਂ ਲਾ ਸਕੀ ਹੈ। 
  

 


Anuradha

Content Editor

Related News