ਪੰਜਾਬ ''ਚ ਬਾਰਿਸ਼ ਤੇ ਧੁੰਦ ਨਾਲ ਜੁੜੀ Update, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

Monday, Nov 25, 2024 - 10:27 AM (IST)

ਪੰਜਾਬ ''ਚ ਬਾਰਿਸ਼ ਤੇ ਧੁੰਦ ਨਾਲ ਜੁੜੀ Update, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਲੁਧਿਆਣਾ/ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਫ਼ਿਲਹਾਲ ਬਾਰਿਸ਼ ਲਈ ਇੰਤਜ਼ਾਰ ਕਰਨਾ ਪਵੇਗਾ। ਮੌਸਮ ਵਿਭਾਗ ਮੁਤਾਬਕ ਇਸ ਮਹੀਨੇ ਦੇ ਅਖ਼ੀਰ ਤਕ ਬਾਰਿਸ਼ ਦੀ ਕੋਈ ਆਸ ਨਹੀਂ ਹੈ। ਨਵੰਬਰ ਮਹੀਨਾ ਖ਼ਤਮ ਹੋਣ ਵਾਲਾ ਹੈ, ਫ਼ਿਰ ਵੀ ਸੂਬੇ ਵਿਚ ਨਾ ਤਾਂ ਪੂਰੀ ਤਰ੍ਹਾਂ ਠੰਡ ਦਾ ਅਸਰ ਦਿਖ ਰਿਹਾ ਹੈ ਤੇ ਨਾ ਹੀ ਬਾਰਿਸ਼ ਹੋ ਰਹੀ ਹੈ। ਸੂਬੇ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਕਰੀਬਨ 3 ਡਿਗਰੀ ਤਕ ਜ਼ਿਆਦਾ ਚੱਲ ਰਿਹਾ ਹੈ। ਅੱਜ ਵੀ ਸੂਬੇ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ 11 ਤੋਂ 25 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...

ਮੌਸਮ ਵਿਗਿਆਨ ਕੇਂਦਰ ਮੁਤਾਬਕ ਨਵੰਬਰ ਦੇ ਅਖ਼ੀਰ ਤਕ ਬਾਰਿਸ਼ ਦੀ ਆਸ ਨਹੀਂ ਹੈ। ਦੂਜੇ ਪਾਸੇ ਆਉਣ ਵਾਲੇ 2 ਦਿਨਾਂ ਲਈ ਧੁੰਦ ਤੋਂ ਵੀ ਰਾਹਤ ਰਹੇਗੀ। ਇਨ੍ਹਾਂ ਦੋ ਦਿਨਾਂ ਲਈ ਸੂਬੇ ਵਿਚ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। 27 ਨਵੰਬਰ ਤੋਂ ਇਕ ਵਾਰ ਫ਼ਿਰ ਪੰਜਾਬ ਦੇ ਕਈ ਹਿੱਸਿਆਂ ਵਿਚ ਧੁੰਦ ਰਹਿਣ ਦਾ ਅਨੁਮਾਨ ਹੈ, ਜੋ ਕੁਝ ਦਿਨਾਂ ਤਕ ਜਾਰੀ ਰਹੇਗੀ। 

ਰਾਤ ਦਾ ਤਾਪਮਾਨ ਆਮ ਨਾਲੋਂ ਵੱਧ

ਪੰਜਾਬ ਵਿਚ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਚੱਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਰਾਤ ਦਾ ਤਾਪਮਾਨ 10 ਤੋਂ 15 ਡਿਗਰੀ ਦੇ ਵਿਚ ਬਣਿਆ ਹੋਇਆ ਹੈ। ਇਹ ਆਮ ਨਾਲੋਂ 2.9 ਡਿਗਰੀ ਵੱਧ ਹੈ। ਮੌਸਮ ਵਿਗਿਆਨ ਕੇਂਦਰ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਨਵੰਬਰ ਮਹੀਨੇ ਵਿਚ ਬਾਰਿਸ਼ ਦੇ ਆਸਾਰ ਬਹੁਤ ਘੱਟ ਹਨ ਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਜੋ ਕਾਫ਼ੀ ਸੱਚ ਸਾਬਿਤ ਹੋਈ ਹੈ। 

ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ

ਪ੍ਰਦੂਸ਼ਣ ਤੋਂ ਮਿਲ ਰਹੀ ਰਾਹਤ

ਰਾਹਤ ਭਰੀ ਗੱਲ ਇਹ ਹੈ ਕਿ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ  ਲਗਾਤਾਰ ਘੱਟ ਰਿਹਾ ਹੈ। ਅੰਮ੍ਰਿਤਸਰ ਵਿਚ ਔਸਤਨ AQI 167 ਰਿਹਾ, ਜਦਕਿ ਬਠਿੰਡਾ ਵਿਚ ਇਹ 87 ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਦਾ AQI 270, ਜਲੰਧਰ ਦਾ 206, ਰੂਪਨਗਰ ਵਿਚ 171 ਤੇ ਖੰਨਾ ਵਿਚ 156 ਦਰਜ ਕੀਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News