17 ਮਈ ਨੂੰ ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

05/16/2019 11:56:55 AM

ਜਲੰਧਰ (ਰਾਹੁਲ)—  ਬੀਤੇ ਦਿਨ ਸੂਰਜ ਅਤੇ ਬੱਦਲਾਂ ਦੀ ਲੁਕਣਮੀਟੀ ਸਮੇਤ ਹਲਕੀਆਂ ਤੇਜ਼ ਹਵਾਵਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਕਰੀਬ 2 ਡਿਗਰੀ ਸੈਲਸੀਅਸ ਤੋਂ ਡਿੱਗ ਕੇ 34.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦਕਿ ਘੱਟ ਤੋਂ ਘੱਟ ਤਾਪਮਾਨ 22.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੀ 17 ਮਈ ਨੂੰ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 18 ਤੋਂ 19 ਮਈ ਨੂੰ ਆਸਮਾਨ 'ਚ ਬਦਲ ਛਾਏ ਰਹਿਣਗੇ ਅਤੇ 20 ਮਈ ਨੂੰ ਆਸਮਾਨ ਸਾਫ ਰਹੇਗਾ।

ਇਸ ਦੌਰਾਨ ਤਾਪਮਾਨ 'ਚ 1 ਤੋਂ 3 ਡਿਗਰੀ ਸੈਲਸੀਅਸ ਤੱਕ ਉਤਾਰ-ਚੜ੍ਹਾਅ ਕਾਰਨ ਘੱਟ ਤੋਂ ਘੱਟ ਤਾਪਮਾਨ 23 ਤੋਂ 24 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ 35 ਡਿਗਰੀ ਸੈਲਸੀਅਸ 'ਚ ਰਹਿਣ ਦੀ ਸੰਭਾਵਨਾ ਹੈ। 16 ਮਈ ਨੂੰ ਘੱਟੋ-ਘੱਟ ਤਾਪਮਾਨ 'ਚ 1.4 ਦਾ ਵਾਧਾ ਹੋਣ ਕਾਰਨ 24 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।


shivani attri

Content Editor

Related News