ਰੂਪਨਗਰ ਹਲਕਾ ਤੋਂ 'ਆਪ' ਦੇ ਦਿਨੇਸ਼ ਕੁਮਾਰ ਜੇਤੂ, ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਕੇ. ਪੀ. ਹਾਰੇ

Thursday, Mar 10, 2022 - 07:03 PM (IST)

ਰੂਪਨਗਰ ਹਲਕਾ ਤੋਂ 'ਆਪ' ਦੇ ਦਿਨੇਸ਼ ਕੁਮਾਰ ਜੇਤੂ, ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਕੇ. ਪੀ. ਹਾਰੇ

ਰੂਪਨਗਰ (ਵਿਜੇ)- ਵਿਧਾਨ ਸਭਾ ਹਲਕਾ ਰੂਪਨਗਰ ਤੋਂ ਜੇਤੂ ਉਮੀਦਵਾਰ ਰੂਪਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਕੁਮਾਰ ਚੱਢਾ ਨੂੰ 59903 ਵੋਟਾਂ ਨਾਲ ਜੇਤੂ ਰਹੇ। ਉਥੇ ਹੀ ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ ਨੂੰ 36271 ਵੋਟਾਂ ਮਿਲੀਆਂ ਅਤੇ ਇਸ ਤਰਾਂ 'ਆਪ' ਉਮੀਦਵਾਰ ਦਿਨੇਸ਼ ਕੁਮਾਰ ਚੱਡਾ ਨੇ ਬਰਿੰਦਰ ਸਿੰਘ ਢਿੱਲੋਂ ਨੂੰ 23632 ਵੋਟਾਂ ਨਾਲ ਹਰਾਇਆ ਹੈ।  

ਚਮਕੌਰ ਸਾਹਿਬ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਊਮੀਦਵਾਰ ਡਾ. ਚਰਨਜੀਤ ਸਿੰਘ ਨੂੰ 70248 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਚਰਨਜੀਤ ਸਿੰਘ ਚੰਨੀ ਨੂੰ 62306 ਵੋਟਾਂ ਪਈਆਂ। ਡਾ. ਚਰਨਜੀਤ ਸਿੰਘ 7942 ਵੋਟਾਂ ਨਾਲ ਸੀ.ਐੱਮ. ਚੰਨੀ ਨੂੰ 7942 ਵੋਟਾਂ ਨਾਲ ਹਰਾਇਆ ਹੈ। 

ਇਹ ਵੀ ਪੜ੍ਹੋ: ਨਵਾਂਸ਼ਹਿਰ ’ਚ ਬਸਪਾ ਉਮੀਦਵਾਰ ਜੇਤੂ, ਬਲਾਚੌਰ ’ਚ ‘ਆਪ’ ਤੇ ਬੰਗਾ ’ਚ ਅਕਾਲੀ ਦਲ ਜਿੱਤੀ

ਆਨੰਦਪੁਰ ਸਾਹਿਬ ਹਲਕਾ ਤੋਂ ਹਰਜੋਤ ਸਿੰਘ ਬੈਂਸ (ਆਮ ਆਦਮੀ ਪਾਰਟੀ) ਰਹੇ ਜੇਤੂ
ਹਲਕਾ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੂੰ 82132 ਵੋਟਾਂ ਪਈਆਂ ਅਤੇ ਜੇਤੂ ਰਹੇ। ਕਾਂਗਰਸ ਪਾਰਟੀ ਤੋਂ ਰਾਣਾ ਕੰਵਰਪਾਲ ਸਿੰਘ ਨੂੰ 36352 ਮਿਲੀਆਂ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਹਰਜੋਤ ਸਿੰਘ ਬੈਂਸ  ਨੇ ਰਾਣਾ ਕੇ. ਪੀ. ਨੂੰ 45780 ਵੋਟਾਂ ਨਾਲ ਹਰਾਇਆ ਹੈ। 

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News