ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਫੂਕਿਆ ਸਰਕਾਰ ਦਾ ਪੁਤਲਾ

09/18/2017 1:31:24 AM

ਬਟਾਲਾ,   (ਬੇਰੀ)-  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਮੁੱਖ ਦਫਤਰ 1406 ਸੈਕਟਰ 22-ਬੀ ਚੰਡੀਗੜ੍ਹ ਦੀ ਇਕਾਈ ਟੀਮ ਬਟਾਲਾ ਦੇ ਆਗੂਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਪ. ਸ. ਸ. ਫ. ਦੇ ਆਗੂਆਂ ਵੱਲੋਂ ਰਜਵੰਤ ਕੌਰ ਬਖਤਪੁਰਾ, ਰਣਜੀਤ ਸਿੰਘ ਭਾਗੋਵਾਲ, ਗੁਰਪ੍ਰੀਤ ਰੰਗੀਲਪੁਰ, ਰਜਨੀ, ਰਾਮ ਸਿੰਘ ਲੋਧੀਨੰਗਲ, ਪਰਮਜੀਤ ਕੌਰ ਚੂਹੇਵਾਲ ਅਤੇ ਕੁਲਦੀਪ ਦੀ ਸਾਂਝੀ ਅਗਵਾਈ 'ਚ ਸਰਬਸੰਮਤੀ ਨਾਲ ਇਕਾਈ ਚੁਣੀ ਗਈ। ਉਪਰੰਤ ਨਵੀਂ ਚੁਣੀ ਟੀਮ ਦੇ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਲੋਧੀਨੰਗਲ, ਕਮਲ, ਪਰਮਜੀਤ ਕੌਰ ਚੂਹੇਵਾਲ, ਮੀਤ ਪ੍ਰਧਾਨ ਨੀਲਮ, ਕੁਲਦੀਪ ਭਾਗੋਵਾਲ, ਜਨਰਲ ਸਕੱਤਰ ਕੁਲਦੀਪ ਹੰਸਪਾਲ, ਵਿੱਤ ਸਕੱਤਰ ਨਿਸ਼ਾਨ ਸਿੰਘ ਜੋੜਾ ਸਿੰਘ, ਪ੍ਰੈੱਸ ਸਕੱਤਰ ਦਰਬਾਰਾ ਸਿੰਘ, ਸਕੱਤਰ ਪਰਮਜੀਤ, ਨਰਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ, ਠੇਕੇ 'ਤੇ ਰੱਖੇ/ਦਿਹਾੜੀਦਾਰ ਅਤੇ ਆਊਟਸੋਰਸ ਭਰਤੀ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਆਂਗਣਵਾੜੀ ਵਰਕਰਾਂ-ਹੈਲਪਰਾਂ, ਮਿੱਡ-ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ, ਪਾਰਟ ਟਾਈਮ ਸਵੀਪਰਾਂ ਨੂੰ ਘੱਟ ਤੋਂ ਘੱਟ ਜੀਵਨਯੋਗ ਉਜਰਤ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਵੇ, ਸੁਸਾਇਟੀਆਂ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਪਿੱਤਰੀ ਵਿਭਾਗਾਂ ਵਿਚ ਲਿਆਂਦਾ ਜਾਵੇ, 1.1.2004 ਤੋਂ ਬਾਅਦ ਹੋਏ ਭਰਤੀ ਕਰਮਚਾਰੀਆਂ ਦੀ ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ 6ਵਾਂ ਪੇ-ਕਮਿਸ਼ਨ ਗਠਿਤ ਕਰ ਕੇ ਹਾਂ-ਪੱਖੀ ਲਾਭ ਦਿੱਤਾ ਜਾਵੇ। ਇਸ ਮੌਕੇ ਮਾਤਾ ਤਾਰੋ, ਪ੍ਰਕਾਸ਼ ਕੌਰ, ਸੋਹਨ ਸਿੰਘ, ਜਸਪਾਲ ਲਾਲ, ਰੂਪ ਬਸੰਤ, ਬਲਵਿੰਦਰ ਸਿੰਘ, ਸੁੱਖ, ਪਰਮਜੀਤ, ਪਲਵਿੰਦਰ ਕੌਰ ਅਤੇ ਮਲਕੀਤ ਕੌਰ ਆਦਿ ਹਾਜ਼ਰ ਸਨ। 


Related News