ਪੰਜਾਬ ਰਾਜ ਡੀਅਰ ਲੋਹੜੀ ਮਹਾਂਬੰਪਰ ਦਾ ਡਰਾਅ ਭਲਕੇ, ਲੋਕਾਂ ''ਚ ਭਾਰੀ ਉਤਸ਼ਾਹ

Friday, Jan 17, 2025 - 10:30 AM (IST)

ਪੰਜਾਬ ਰਾਜ ਡੀਅਰ ਲੋਹੜੀ ਮਹਾਂਬੰਪਰ ਦਾ ਡਰਾਅ ਭਲਕੇ, ਲੋਕਾਂ ''ਚ ਭਾਰੀ ਉਤਸ਼ਾਹ

ਲੁਧਿਆਣਾ (ਜੋਸ਼ੀ, ਬੀ. ਐੱਨ. 1609) : ਨਵੇਂ ਸਾਲ ਦੇ ਮੌਕੇ ’ਤੇ ਹੁਣ ਪੰਜਾਬ ਰਾਜ ਸਰਕਾਰ ਵਲੋਂ ਡੀਅਰ ਲੋਹੜੀ ਮਾਘੀ ਦੀ ਸੰਗਰਾਂਦ ਬੰਪਰ-2025 ਦਾ ਡਰਾਅ ਭਲਕੇ 18 ਜਨਵਰੀ ਨੂੰ ਮਾਣਯੋਗ ਜੱਜਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਦੇਖ-ਰੇਖ ’ਚ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਲੁਧਿਆਣਾ ’ਚ ਕੱਢਿਆ ਜਾਵੇਗਾ। ਪੰਜਾਬ ਦੇ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਪੰਜਾਬ ਸਰਕਾਰ ਵਲੋਂ ਇੰਨੇ ਜ਼ਿਆਦਾ ਇਨਾਮਾਂ ਦੀ ਰਾਸ਼ੀ ਰੱਖੀ ਗਈ ਹੈ, ਜਿਸ ਕਾਰਨ ਲੋਹੜੀ ਮਾਘੀ ਦੀ ਸੰਗਰਾਂਦ ਬੰਪਰ-2025 ਦੀ ਟਿਕਟ ਖ਼ਰੀਦਣ ਲਈ ਆਮ ਜਨਤਾ ’ਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਰ ਕੋਈ ਟਿਕਟ ਖ਼ਰੀਦ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ, ਕਿਉਂਕਿ ਟਿਕਟ ਦੀ ਕੀਮਤ ਸਿਰਫ 500 ਰੁਪਏ ਹੈ।

ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਡਿਸਟ੍ਰੀਬਿਊਟਰਜ਼ ਰਾਕੇਸ਼ ਆਛਾ ਨੇ ਦੱਸਿਆ ਕਿ ਇਸ ਬੰਪਰ ਦੇ ਪਹਿਲੇ ਇਨਾਮ ਦੀ ਰਾਸ਼ੀ 10 ਕਰੋੜ ਰੁਪਏ ਹੈ, ਜੋ ਕਿ ਪੰਜਾਬ ਰਾਜ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ, ਜਿਸ ਵਿਚ ਇੰਨੀ ਜ਼ਿਆਦਾ ਗਰੰਟਿਡ ਇਨਾਮ ਰਾਸ਼ੀ ਰੱਖੀ ਗਈ ਹੈ। ਨਾਲ ਹੀ ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਅਤੇ ਤੀਜੇ ਇਨਾਮ ਦੀ ਰਾਸ਼ੀ 50 ਲੱਖ ਹੈ।

ਇਸ ਤੋਂ ਇਲਾਵਾ ਚੌਥਾ ਇਨਾਮ 10-10 ਲੱਖ ਰੁਪਏ ਦੇ 8 ਇਨਾਮ ਅਤੇ 5ਵਾਂ ਇਨਾਮ 5-5 ਲੱਖ ਦੇ 8 ਇਨਾਮਾਂ ਸਮੇਤ ਕੁੱਲ 23,47,90,000 ਰੁਪਏ ਦੀ ਇਨਾਮਾਂ ਦੀ ਰਾਸ਼ੀ ਵੰਡੀ ਜਾਵੇਗੀ। ਉਕਤ ਲਾਟਰੀ ਡ੍ਰਾਅ 18 ਜਨਵਰੀ 2025 ਨੂੰ ਕੱਢਿਆ ਜਾਵੇਗਾ ਅਤੇ ਟਿਕਟ ਦੀ ਕੀਮਤ 500 ਹੈ। ਨਾਲ ਹੀ ਕਈ ਹੋਰ ਆਕਰਸ਼ਕ ਇਨਾਮ ਵੀ ਇਸ ਸਕੀਮ ’ਚ ਕੱਢੇ ਜਾਣਗੇ। ਇਸ ਡਰਾਅ ਨੂੰ ਯੂ-ਟਿਊਬ ’ਤੇ ਲਾਈਵ ਵੀ ਦੇਖਿਆ ਜਾ ਸਕਦਾ ਹੈ। ਇਹ ਟਿਕਟ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ ’ਤੇ ਉਪਲੱਬਧ ਹੈ।
 


author

Babita

Content Editor

Related News