ਅਹਿਮ ਖ਼ਬਰ : ਪੰਜਾਬ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਹੋਏ ਤਬਾਦਲੇ
Wednesday, Aug 09, 2023 - 05:41 AM (IST)

ਚੰਡੀਗੜ੍ਹ : ਪੰਜਾਬ ਸਕੱਤਰੇਤ ’ਚ ਅਧਿਕਾਰੀਆਂ ਤੇ ਕਰਮਚਾਰੀਆਂ ’ਚ ਫੇਰਬਦਲ ਕੀਤਾ ਗਿਆ ਹੈ। ਦਰਅਸਲ, ਪੰਜਾਬ ਸਕੱਤਰੇਤ ਦੇ 6 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਅਜੇ ਕੁਮਾਰ ਪੁੱਤਰ ਪ੍ਰਾਣਨਾਥ ਸੁਪਰਡੈਂਟ ਪ੍ਰਸ਼ਾਸਨ ਸੁਧਾਰ ਬ੍ਰਾਂਚ 2 ਤੋਂ ਗ੍ਰਹਿ ਬ੍ਰਾਂਚ 3, ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਸੁਪਰਡੈਂਟ ਗ੍ਰਹਿ 3 ਬ੍ਰਾਂਚ ਤੋਂ ਪ੍ਰਸ਼ਾਸਨਿਕ ਸੁਧਾਰ ਬ੍ਰਾਂਚ 2, ਇੰਦਰਪ੍ਰੀਤ ਸਿੰਘ ਪੁੱਤਰ ਸੀਨੀਅਰ ਸਹਾਇਕ ਨੂੰ ਪੰਜਾਬ ਰਾਜ ਭਵਨ ਤੋਂ ਕੋਰਟ ਬ੍ਰਾਂਚ 1 ਵਿਚ, ਹਰਮਨਜੋਤ ਸਿੰਘ ਬਰਾੜ ਸੀਨੀਅਰ ਅਸਿਸਟੈਂਟ ਨੂੰ ਕੋਰਟ ਬ੍ਰਾਂਚ 1 ਪੰਜਾਬ ਰਾਜ ਭਵਨ, ਹਰਪ੍ਰੀਤ ਸਿੰਘ ਸੀਨੀਅਰ ਅਸਿਸਟੈਂਟ ਤੋਂ ਐੱਫ.ਪੀ.ਪੀ.ਸੀ. ਬ੍ਰਾਂਚ ਵਿੱਤ ਵਿਭਾਗ ਤੋਂ ਖੇਡਾਂ ਅਤੇ ਯੁਵਕ ਸੇਵਾਵਾਂ ਬ੍ਰਾਂਚ ਅਤੇ ਜਗਸੀਰ ਸਿੰਘ ਸੀਨੀਅਰ ਸਹਾਇਕ ਖੇਡਾਂ ਅਤੇ ਯੁਵਕ ਸੇਵਾਵਾਂ ਬ੍ਰਾਂਚ ਤੋਂ ਐੱਫ. ਪੀ. ਪੀ. ਸੀ. ਬ੍ਰਾਂਚ ਵਿੱਤ ਵਿਭਾਗ ’ਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰਾਹੁਲ ਗਾਂਧੀ ਫਿਰ ਕੱਢਣਗੇ ‘ਭਾਰਤ ਜੋੜੋ ਯਾਤਰਾ’, ਇਸ ਵਾਰ ਗੁਜਰਾਤ ਤੋਂ ਹੋਵੇਗੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8