ਅਹਿਮ ਖ਼ਬਰ : ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਟੂਰ 'ਤੇ ਲਿਜਾਣ ਸਬੰਧੀ ਜਾਰੀ ਹੋਏ ਨਵੇਂ ਹੁਕਮ

Thursday, Nov 24, 2022 - 08:50 AM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ) ਨੂੰ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ’ਤੇ ਲਿਜਾਣ ਲਈ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਖ਼ਾਸ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਵਿੱਦਿਅਕ ਟੂਰ ’ਤੇ ਵਿਦਿਆਰਥੀਆਂ ਨੂੰ ਲਿਜਾਣ ਤੋਂ ਪਹਿਲਾਂ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਹੋਵੇਗੀ, ਨਾਲ ਹੀ ਸਕੂਲ ਮੁਖੀ ਨੂੰ ਵਿੱਦਿਅਕ ਟੂਰ ’ਤੇ ਲਿਜਾਣ ਦੇ ਇੱਛੁਕ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖ਼ਤੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਸਕੂਲ ਮੁਖੀ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਸਬੰਧਿਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਜਾਣਕਾਰੀ 'ਚ ਵਾਧਾ ਕਰਨ ਵਾਲਾ ਹੋਵੇ।

ਇਹ ਵੀ ਪੜ੍ਹੋ : ਲੁਧਿਆਣਾ : ਪ੍ਰਾਪਰਟੀ ਡੀਲਰ ਨੇ ਦਫ਼ਤਰ 'ਚ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਵਿਭਾਗ ਨੇ ਕਿਹਾ ਕਿ ਟੂਰ ’ਤੇ ਜਾਣ ਵਾਲੇ ਹਰ ਵਿਦਿਆਰਥੀ ਕੋਲ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਸਕੂਲ ਮੁਖੀ ਵੱਲੋਂ ਇਕ ਪ੍ਰੋਫਾਰਮਾ ਤਿਆਰ ਕੀਤਾ ਜਾਵੇਗਾ, ਜਿਸ 'ਚ ਵਿਦਿਆਰਥੀਆਂ ਦਾ ਪੂਰਾ ਵੇਰਵਾ ਜਿਵੇਂ ਕਿ ਮਾਤਾ-ਪਿਤਾ ਦਾ ਨਾਂ, ਘਰ ਦਾ ਪਤਾ, ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਲਿਖਿਆ ਹੋਵੇਗਾ ਅਤੇ ਇਸ ਵੇਰਵੇ ਦੀ ਇਕ ਕਾਪੀ ਵਿੱਦਿਅਕ ਟੂਰ ’ਤੇ ਜਾਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੋਲ ਹੋਵੇਗੀ। ਸਕੂਲ ਮੁਖੀ ਵੱਲੋਂ ਵਿੱਦਿਅਕ ਟੂਰ ’ਤੇ ਜਾਣ ਵਾਲੇ ਵਿਦਿਆਰਥੀਆਂ ਨਾਲ ਸਕੂਲ ਦੇ ਸੀਨੀਅਰ ਅਤੇ ਜ਼ਿੰਮੇਵਾਰ ਅਧਿਆਪਕ ਦੀ ਡਿਊਟੀ ਲਗਾਈ ਜਾਵੇਗੀ ਅਤੇ ਟੂਰ 'ਚ ਕੁੜੀਆਂ ਵੀ ਸ਼ਾਮਲ ਹਨ ਤਾਂ ਮਹਿਲਾ ਅਧਿਆਪਕਾਂ ਦਾ ਟੂਰ ਦੇ ਨਾਲ ਜਾਣਾ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਵਿਧਾਇਕਾਂ ਦੀ ਸ਼ਾਨ ਨਹੀਂ ਰੱਖੀ ਗਈ ਬਹਾਲ, 5 ਜ਼ਿਲ੍ਹਿਆਂ ਦੇ DC ਤਲਬ

ਵਿਭਾਗ ਦੇ ਮੁਤਾਬਕ ਟੂਰ ਜਿਨ੍ਹਾਂ ਥਾਵਾਂ ’ਤੇ ਲੈ ਕੇ ਜਾਣਾ ਹੈ, ਉੱਥੋਂ ਦੇ ਕਮਿਸ਼ਨਰ/ਮੈਜਿਸਟ੍ਰੇਟ/ਸਬੰਧਿਤ ਅਥਾਰਟੀ ਨੂੰ ਸੂਚਿਤ ਕੀਤਾ ਜਾਵੇਗਾ। ਟੂਰ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਵੈ-ਘੋਸ਼ਣਾ ਲਈ ਜਾਵੇਗੀ ਕਿ ਉਹ ਟੂਰ ਲਈ ਬਣਾਏ ਨਿਯਮਾਂ ਦੇ ਪਾਬੰਦ ਹੋਣਗੇ ਅਤੇ ਸਕੂਲ ਮੁਖੀ ਸਵੈ-ਘੋਸ਼ਣਾ ਵਜੋਂ ਇਹ ਤੈਅ ਕਰੇਗਾ ਕਿ ਜਾਣ ਵਾਲੇ ਵਿਦਿਆਰਥੀਆਂ ਨੂੰ ਐਮਰਜੈਂਸੀ ਦੌਰਾਨ ਜ਼ਰੂਰੀ ਮੱਦਦ ਮੁਹੱਈਆ ਕਰਵਾਈ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News