ਕਿਸਾਨ ਅੰਦੋਲਨ ਕਾਰਨ ਦਿੱਲੀ ਬੰਦ: ਪੰਜਾਬ ਰੋਡਵੇਜ਼ ਨੂੰ 20 ਦਿਨਾਂ ''ਚ ਹੋਇਆ 5 ਕਰੋੜ ਤੋਂ ਵੱਧ ਦਾ ਨੁਕਸਾਨ

12/16/2020 4:58:55 PM

ਜਲੰਧਰ (ਪੁਨੀਤ)— ਦਿੱਲੀ ਬੰਦ ਹੋਣ ਨਾਲ ਬੱਸਾਂ 'ਚ ਯਾਤਰੀਆਂ ਦੀ ਗਿਣਤੀ 50 ਫ਼ੀਸਦੀ ਘੱਟ ਚੁੱਕੀ ਹੈ, ਜਿਸ ਕਾਰਨ ਪੰਜਾਬ ਰੋਡਵੇਜ਼ ਨੂੰ ਰੋਜ਼ਾਨਾ 25 ਲੱਖ ਦਾ ਵਿੱਤੀ ਘਾਟਾ ਸਹਿਣਾ ਪੈ ਰਿਹਾ ਹੈ, ਜਿਹੜਾ ਮਹਿਕਮੇ ਦੇ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 20 ਦਿਨਾਂ ਤੋਂ ਦਿੱਲੀ ਬੰਦ ਹੋਣ ਨਾਲ ਮਹਿਕਮੇ ਨੂੰ ਪੰਜਾਬ ਦੇ ਸਾਰੇ 18 ਡਿਪੂਆਂ 'ਚ 5 ਕਰੋੜ ਤੋਂ ਵੱਧ ਦਾ ਨੁਕਸਾਨ ਸਹਿਣਾ ਪਿਆ ਹੈ। ਆਉਣ ਵਾਲੇ ਦਿਨਾਂ 'ਚ ਵੀ ਦਿੱਲੀ ਦੇ ਰਸਤੇ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਮਹਿਕਮੇ ਨੂੰ ਅਜੇ ਹੋਰ ਨੁਕਸਾਨ ਸਹਿਣਾ ਪਵੇਗਾ।

ਇਹ ਵੀ ਪੜ੍ਹੋ:  ਮੋਗਾ 'ਚ ਵੱਡੀ ਵਾਰਦਾਤ: ਸਿਰਫ਼ 60 ਰੁਪਏ ਪਿੱਛੇ ਕੀਤਾ ਦੁਕਾਨਦਾਰ ਦਾ ਕਤਲ

PunjabKesari

ਸਰਦੀ ਦੇ ਮੌਸਮ ਕਾਰਣ ਹਿਮਾਚਲ ਲਈ ਸਰਵਿਸ ਬਹੁਤ ਘੱਟ ਚੁੱਕੀ ਹੈ, ਜਿਸ ਕਾਰਨ ਪੰਜਾਬ ਦੇ ਸਾਰੇ ਡਿਪੂਆਂ ਵਿਚ ਹਿਮਾਚਲ ਲਈ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਕਮੀ ਦਰਜ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਘਟਣ ਦਾ ਅੰਦਾਜ਼ਾ ਹੈ। ਇਸ ਕਾਰਣ ਯਾਤਰੀਆਂ ਦੀ ਗਿਣਤੀ ਵਿਚ ਅਜੇ ਵਾਧੇ ਦੀ ਕੋਈ ਉਮੀਦ ਨਹੀਂ ਹੈ। ਜੰਮੂ-ਕਸ਼ਮੀਰ ਲਈ ਵੀ ਬੱਸ ਸਰਵਿਸ ਬੰਦ ਪਈ ਹੈ। ਅਧਿਕਾਰੀਆਂ ਵੱਲੋਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਜੰਮੂ-ਕਸ਼ਮੀਰ ਵਿਚ ਪੰਜਾਬ ਦੀਆਂ ਬੱਸਾਂ ਨੂੰ ਐਂਟਰੀ ਨਹੀਂ ਮਿਲ ਰਹੀ, ਜਿਸ ਕਾਰਨ ਦਿੱਲੀ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਲੰਮੇ ਰੂਟ ਤੋਂ ਮਹਿਕਮੇ ਨੂੰ ਆਮਦਨ ਨਹੀਂ ਹੋ ਰਹੀ।

ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਲਈ ਕੁਝ ਬੱਸਾਂ ਭਾਵੇਂ ਚਲਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਦੀਆਂ ਵਧੇਰੇ ਸੀਟਾਂ ਖਾਲੀ ਹੀ ਰਹਿੰਦੀਆਂ ਹਨ। ਸਿਰਫ਼ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਸਰਵਿਸ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਹਿਮਾਚਲ ਨੇ ਵੀ ਪੰਜਾਬ ਲਈ ਆਪਣੀ ਸਰਵਿਸ ਘਟਾ ਦਿੱਤੀ ਹੈ ਕਿਉਂਕਿ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਯਾਤਰੀ ਬਹੁਤ ਘੱਟ ਹਨ। ਅੰਬਾਲਾ ਦੀ ਗੱਲ ਕੀਤੀ ਜਾਵੇ ਤਾਂ ਇਹ ਰੂਟ ਵੀ ਲਾਹੇਵੰਦ ਸਾਬਤ ਨਹੀਂ ਹੋ ਰਿਹਾ। ਮਹਿਕਮੇ ਵੱਲੋਂ ਬੱਸਾਂ ਭਾਵੇਂ ਚਲਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਨੂੰ ਪਹਿਲਾਂ ਵਾਂਗ ਯਾਤਰੀ ਨਹੀਂ ਮਿਲ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਠ ਪੂਜਾ ਕਾਰਨ ਯੂ. ਪੀ. ਲਈ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਵੇਖਿਆ ਗਿਆ ਸੀ, ਜਿਸ ਨਾਲ ਇਹ ਰੂਟ ਥੋੜ੍ਹਾ ਲਾਹੇਵੰਦ ਸਾਬਿਤ ਹੋਇਆ ਸੀ ਪਰ ਹੁਣ ਇਸ ਰੂਟ 'ਤੇ ਵੀ ਗਿਣਤੀ ਦੇ ਯਾਤਰੀ ਦੇਖੇ ਜਾ ਰਹੇ ਹਨ। ਉੱਤਰਾਖੰਡ ਅਤੇ ਯੂ. ਪੀ. ਲਈ ਬੱਸਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਦੱਸਿਆ ਜਾ ਿਰਹਾ ਹੈ ਕਿ ਜਦੋਂ ਟਰੇਨਾਂ ਬੰਦ ਸਨ ਤਾਂ ਯਾਤਰੀਆਂ ਕੋਲ ਬੱਸਾਂ ਵਿਚ ਸਫਰ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਪਰ ਹੁਣ ਟਰੇਨਾਂ ਚੱਲਣ ਤੋਂ ਬਾਅਦ ਯਾਤਰੀ ਬੱਸਾਂ ਵਿਚ ਸਫਰ ਕਰਨ ਨੂੰ ਮਹੱਤਤਾ ਨਹੀਂ ਦੇ ਰਹੇ। ਚੰਡੀਗੜ੍ਹ ਹੀ ਇਕਲੌਤਾ ਇਕ ਅਜਿਹਾ ਰੂਟ ਹੈ, ਜਿਸ 'ਤੇ ਬੱਸਾਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਇਸ ਰੂਟ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਮੁਨਾਫਾ ਹੁੰਦਾ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਸਰਹੱਦੀ ਇਲਾਕਿਆਂ ਵਾਲੇ ਸਟੇਸ਼ਨਾਂ ਵਿਚ ਬੱਸਾਂ ਆਮ ਵਾਂਗ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ 'ਚ ਦਿੱਸਿਆ ਸੱਭਿਆਚਾਰ ਦਾ ਰੰਗ, ਪੰਜਾਬੀਆਂ ਨੇ ਲਾਏ ਦਸਤਾਰਾਂ ਦੇ ਲੰਗਰ


shivani attri

Content Editor

Related News