PRTC ਬੱਸ ਕਾਰਨ ਕਾਲਜ ''ਚੋਂ ਨਿਕਲੇ ਕੁੜੀ-ਮੁੰਡੇ ਨਾਲ ਵੱਡਾ ਹਾਦਸਾ, ਖੇਰੂੰ-ਖੇਰੂੰ ਹੋਈ ਕਾਰ
Monday, Oct 21, 2024 - 06:32 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਲੰਘਦੀ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ਉਪਰ ਪਿੰਡ ਰਾਜਪੁਰਾ ਵਿਖੇ ਅੱਜ ਇਕ ਕਾਰ ਤੇ ਪੀ.ਆਰ.ਟੀ.ਸੀ ਦੀ ਬੱਸ ਵਿਚਕਾਰ ਹੋਏ ਹਾਦਸੇ ’ਚ ਕਾਰ ’ਚ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਲੜਕੀ ਗੰਭੀਰ ਰੂਪ ’ਚ ਜ਼ਖਮੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ਉਪਰ ਪਿੰਡ ਰਾਜਪੁਰਾ ਵਿਖੇ ਸਥਿਤ ਇਕ ਕਾਲਜ ਵਿਚ ਪੜ੍ਹਦੇ ਇਕ ਵਿਦਿਆਰਥੀ ਅਤੇ ਵਿਦਿਆਰਥਣ ਜਦੋਂ ਇਕ ਸਵਿਫ਼ਟ ਕਾਰ ਰਾਹੀਂ ਕਾਲਜ ਤੋਂ ਬਾਹਰ ਆ ਰਹੇ ਸਨ ਤਾਂ ਜਿਵੇਂ ਹੀ ਇਨ੍ਹਾਂ ਵੱਲੋਂ ਆਪਣੀ ਸਵਿੱਫ਼ਟ ਕਾਰ ਨੈਸ਼ਨਲ ਹਾਈਵੇਅ ਉਪਰ ਚੜ੍ਹਾਈ ਤਾਂ ਭਵਾਨੀਗੜ੍ਹ ਸਾਈਡ ਤੋਂ ਆਉਂਦੀ ਇਕ ਪੀ.ਆਰ.ਟੀ.ਸੀ ਦੀ ਬੱਸ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ ਤੇ ਇਸ ਹਾਦਸੇ ’ਚ ਕਾਰ ਦੇ ਪਰਖੱਚੇ ਉੱਡੇ ਗਏ।
ਇਹ ਵੀ ਪੜ੍ਹੋ : ਮੋਗਾ 'ਚ ਟਲੀ ਵੱਡੀ ਵਾਰਦਾਤ, ਡੀਜੀਪੀ ਨੇ ਖੁਦ ਕੀਤਾ ਟਵੀਟ
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ’ਚ ਸਵਾਰ ਵਿਦਿਆਰਥੀ ਅਤੇ ਵਿਦਿਆਰਥਣ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਹਏ। ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਸਬੰਧੀ ਪੁਲਸ ਚੈੱਕਪੋਸਟ ਕਾਲਾਝਾੜ ਵਿਖੇ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋਏ ਵਿਦਿਆਰਥੀ ਸ਼ਿਵਮਨੀ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਚੰਨੋਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ 'ਚ 2 ਸ਼ੂਟਰਾਂ ਦੇ ਸਕੈੱਚ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e