ਪੰਜਾਬ : ਇਨ੍ਹਾਂ ਅਧਿਆਪਕਾਂ ਦੀਆਂ ਤਰੱਕੀਆਂ 'ਤੇ ਰੋਕ! ਹਾਈਕੋਰਟ ਵਲੋਂ ਨੋਟਿਸ ਜਾਰੀ, ਪੜ੍ਹੋ ਪੂਰੀ ਖ਼ਬਰ
Thursday, Aug 20, 2026 - 09:57 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ’ਚ ਇਨ-ਸਰਵਿਸ ਅਧਿਆਪਕਾਂ ਲਈ ਵਿਸ਼ੇਸ਼ ਤੌਰ ’ਤੇ ਕਰਵਾਈ ਗਈ ਪੀ. ਐੱਸ. ਟੈੱਟ.-2 ਪ੍ਰੀਖਿਆ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ ਹੈ। 6 ਅਧਿਆਪਕਾਂ ਨੇ 26 ਅਪ੍ਰੈਲ ਨੂੰ ਸਿਰਫ਼ ਇਨ-ਸਰਵਿਸ ਅਧਿਆਪਕਾਂ ਲਈ ਕਰਵਾਈ ਗਈ ਪੀ. ਐੱਸ. ਟੈੱਟ-2 ਪ੍ਰੀਖਿਆ ਅਤੇ 11 ਮਈ ਨੂੰ ਐਲਾਨੇ ਗਏ ਇਸ ਦੇ ਨਤੀਜੇ ਨੂੰ ਚੁਣੌਤੀ ਦਿੰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਮਾਮਲੇ ’ਚ ਹਾਈਕੋਰਟ ਨੇ ਬੁੱਧਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੰਤਰਿਮ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਪ੍ਰੀਖਿਆ ਦੇ ਆਧਾਰ ’ਤੇ ਕੀਤੀਆਂ ਜਾਣ ਵਾਲੀਆਂ ਤਰੱਕੀਆਂ ’ਤੇ ਪਟੀਸ਼ਨ ਦੇ ਅੰਤਿਮ ਫ਼ੈਸਲੇ ਤੱਕ ਰੋਕ ਰਹੇਗੀ। ਪਟੀਸ਼ਨਰਾਂ ਅਨੁਸਾਰ 15 ਮਾਰਚ ਨੂੰ ਹੋਈ ਨਿਯਮਿਤ ਪੀ. ਐੱਸ. ਟੈੱਟ-2 ਪ੍ਰੀਖਿਆ ’ਚ 1,07,655 ਉਮੀਦਵਾਰ ਸ਼ਾਮਲ ਹੋਏ ਸਨ, ਜਿਨ੍ਹਾਂ ’ਚੋਂ 57,032 ਮਤਲਬ 52.98 ਫ਼ੀਸਦੀ ਸਫ਼ਲ ਰਹੇ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ
ਇਸ ਤੋਂ ਲਗਭਗ 6 ਹਫ਼ਤੇ ਬਾਅਦ 26 ਅਪ੍ਰੈਲ ਨੂੰ ਸਿਰਫ਼ ਇਨ-ਸਰਵਿਸ ਅਧਿਆਪਕਾਂ ਲਈ ਕਰਵਾਈ ਗਈ ਪ੍ਰੀਖਿਆ ’ਚ 15,768 ਉਮੀਦਵਾਰ ਬੈਠੇ ਅਤੇ 15,448 ਮਤਲਬ ਲਗਭਗ 98 ਫ਼ੀਸਦੀ ਸਫ਼ਲ ਐਲਾਨੇ ਗਏ। ਪਟੀਸ਼ਨਰਾਂ ਨੇ ਦੋਵੇਂ ਪ੍ਰੀਖਿਆਵਾਂ ਦੇ ਨਤੀਜਿਆਂ ’ਚ ਇਸ ਅਸਾਧਾਰਨ ਫ਼ਰਕ ਨੂੰ ਪ੍ਰੀਖਿਆ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਨ ਵਾਲਾ ਦੱਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
