ਪੰਜਾਬ ਪੁਲਸ ਨੂੰ ਅਜੇ ਵੀ ਨਹੀਂ ਮਿਲੀ ''ਝਾਲਰ ਵਾਲੀ ਪੱਗ'' ਤੋਂ ਆਜ਼ਾਦੀ; ਅੱਜ ਵੀ ਲੈਂਦੇ ਨੇ ਸਾਈਕਲ ਭੱਤਾ

Wednesday, Jul 17, 2024 - 03:48 PM (IST)

ਪੰਜਾਬ ਪੁਲਸ ਨੂੰ ਅਜੇ ਵੀ ਨਹੀਂ ਮਿਲੀ ''ਝਾਲਰ ਵਾਲੀ ਪੱਗ'' ਤੋਂ ਆਜ਼ਾਦੀ; ਅੱਜ ਵੀ ਲੈਂਦੇ ਨੇ ਸਾਈਕਲ ਭੱਤਾ

ਸ਼ੇਰਪੁਰ (ਅਨੀਸ਼): ਦੇਸ਼ ਵਿਚ ਬਰਤਾਨਵੀ ਸਰਕਾਰ ਵੇਲੇ ਦੇ ਬਣੇ ਕਾਨੂੰਨ ਖ਼ਤਮ ਕਰ ਕੇ ਪਹਿਲੀ ਜੁਲਾਈ ਤੋਂ ਤਿੰਨ ਨਵੇਂ ਫੌਜਦਾਰੀ ਕਾਨੂੰਨ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ ਦੇਸ਼ ਵਿਚ ਲਾਗੂ ਕਰ ਦਿੱਤੇ ਹਨ, ਪਰ ਅੰਗਰੇਜ਼ ਹਕੂਮਤ ਵੇਲੇ ਤੋਂ ਚੱਲ ਰਹੀ ਝਾਲਰ ਵਾਲੀ ਪੱਗ ਤੋਂ ਪੰਜਾਬ ਪੁਲਸ ਜਵਾਨਾਂ ਨੂੰ ਮੁਕਤੀ ਨਹੀਂ ਮਿਲੀ। ਪੰਜਾਬ ਪੁਲਸ ਨਿਯਮਾਂ ’ਚ ਸੋਧ ਨਾ ਹੋਣ ਕਰਨ ਸਿਪਾਹੀ ਹੌਲਦਾਰ ਹਾਲੇ ਵੀ ਸਾਈਕਲ ਭੱਤਾ ਲੈਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਹਾਲਾਤ 'ਚ ਮਿਲੀ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਲਾਸ਼, ਇਲਾਕੇ 'ਚ ਫ਼ੈਲੀ ਸਨਸਨੀ

ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੱਤਰ ’ਤੇ ਡੀ.ਜੀ.ਪੀ. ਦਫ਼ਤਰ ਵੱਲੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਪੱਗ ’ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੀ ਆ ਰਹੀ ਝਾਲਰ ਹਟਾ ਕੇ ਸਿਰ ’ਤੇ ਸੁੰਦਰ ਦਸਤਾਰ ਸਜਾਉਣ ਦੀ ਹਦਾਇਤ ਕੀਤੀ ਸੀ ਪਰ ਹੁਣ ਤੱਕ ਇਹ ਪੱਤਰ ਫ਼ਾਈਲਾਂ ਵਿਚ ਹੀ ਦੱਬਿਆ ਪਿਆ ਹੈ। ਪੁਲਸ ਨਿਯਮਾਂ ਕਾਰਨ ਸਿੱਖ ਰਹਿਤ ਮਰਿਆਦਾ ਦਾ ਉਲੰਘਣ ਹੋ ਰਿਹਾ ਹੈ ਕਿਉਂਕਿ ਗੁਰਸਿੱਖ ਮੁਲਾਜ਼ਮ ਨੂੰ ਟੋਪੀਨੁਮਾ ਦੀ ਬਜਾਏ ਪੂਰਨ ਦਸਤਾਰ ਸਜਾਉਣੀ ਹੁੰਦੀ ਹੈ। ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਦੀ ਮਜ਼ਬੂਤੀ ਲਈ ਇਸ ਦੇ ਪਹਿਲੇ ਅਤੇ ਆਖ਼ਰੀ ਪੇਚ ’ਚ ਅਖ਼ਬਾਰੀ ਕਾਗ਼ਜ਼, ਗੱਤਾ ਜਾਂ ਐਕਸ-ਰੇ ਫ਼ਿਲਮ ਦੀ ਕਟਿੰਗ ਫਿੱਟ ਕੀਤੀ ਜਾਂਦੀ ਹੈ ਤਾਂ ਕਿ ਪੱਗ ਛੇਤੀ ਨਾ ਢਹੇ।

ਇਹ ਖ਼ਬਰ ਵੀ ਪੜ੍ਹੋ - ਔਰਤ ਦੀ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ 'ਚ SHO 'ਤੇ ਡਿੱਗੀ ਗਾਜ਼! ਜਾਣੋ ਪੂਰਾ ਮਾਮਲਾ

ਅੱਜ ਵੀ ਮਿਲਦਾ ਹੈ ਸਾਈਕਲ ਭੱਤਾ

ਦੇਸ਼ ਦੀ ਆਜ਼ਾਦੀ ਦੇ ਕਰੀਬ 77 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਅੰਗਰੇਜ਼ ਸਰਕਾਰ ਦੀ ਰਵਾਇਤਾਂ ਪੰਜਾਬ ਪੁਲਸ ਵਿਚ ਕਾਇਮ ਹਨ। ਪੰਜਾਬ ਪੁਲਸ ਦੇ ਜਵਾਨਾਂ ਨੂੰ ਹਾਲੇ ਵੀ ਸਾਈਕਲ ਭੱਤਾ ਮਿਲਦਾ ਹੈ ਜਦਕਿ ਉਨ੍ਹਾਂ ਵਿਚੋਂ ਬਹੁਤਿਆਂ ਨੇ ਕਦੇ ਸਾਈਕਲ ਦੀ ਵਰਤੋਂ ਨਹੀਂ ਕੀਤੀ। ਪੁਲਸ ਮੁਲਾਜ਼ਮ ਤਾਂ 12 ਤੋਂ 36 ਘੰਟੇ ਤੱਕ ਨਿਰੰਤਰ ਡਿਊਟੀ ਕਰਦੇ ਹੋਏ ਤਣਾਅ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਸਖ਼ਤ ਡਿਊਟੀ ਕਾਰਨ ਬੇਵਕਤੀ ਖਾਣਾ-ਪੀਣਾ ਤੇ ਸੌਣਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨਿਆਂ ਬਾਵਜੂਦ 24 ਘੰਟੇ ਡਿਊਟੀ ਹੋਣ ਕਾਰਨ ਭਾਰੀ ਤਣਾਅ ’ਚੋਂ ਗੁਜਰਦੇ ਸਨ। ਵੱਡੀ ਗਿਣਤੀ ਮੁਲਾਜ਼ਮ ਹੈਪੇਟਾਈਟਸ-ਸੀ ਤੇ ਹੋਰ ਬਿਮਾਰੀਆਂ ਦੀ ਲਪੇਟ ਵਿਚ ਵੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News