ਪੰਜਾਬ 'ਚ ਖ਼ੌਫਨਾਕ ਵਾਰਦਾਤ, ਜਿਸ ਮਾਂ ਨੇ ਜੰਮਿਆ ਪੁੱਤ ਨੇ ਉਸੇ ਦਾ ਕਰ 'ਤਾ ਕਤਲ
Thursday, Oct 17, 2024 - 06:31 PM (IST)
ਰਈਆ (ਰੋਹਿਤ ਅਰੋੜਾ) : ਅੰਮ੍ਰਿਤਸਰ ਜ਼ਿਲ੍ਹੇ ਦੇ ਰਈਆ ਇਲਾਕੇ ਦਾ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੁੱਤ ਵਲੋਂ ਕੁੱਖੋਂ ਜੰਮਣ ਵਾਲੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਲਯੁਗੀ ਪੁੱਤ ਵਲੋਂ ਇਸ ਵਾਰਦਾਤ ਨੂੰ ਰਾਤ ਵੇਲੇ ਅੰਜਾਮ ਦਿੱਤਾ ਗਿਆ। ਘਟਨਾ ਰਈਆ ਦੇ ਨਾਲ ਲੱਗਦੇ ਪਿੰਡ ਵਡਾਲਾ ਖੁਰਦ ਦੀ ਹੈ, ਜੋ ਕਿ ਖਿਲਚੀਆਂ ਥਾਣੇ ਦੇ ਅਧੀਨ ਆਉਂਦਾ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
ਮਿਲੀ ਜਾਣਕਾਰੀ ਮੁਤਾਬਕ ਮਾਂ ਅਮਰਜੀਤ ਕੌਰ ਪਤਨੀ ਸੂਰਤਾ ਸਿੰਘ ਆਪਣੀ ਧੀ ਨਾਲ ਆਪਣੇ ਪੁੱਤ ਸ਼ਿੰਦਾ ਸਿੰਘ ਨੂੰ ਮਿਲਣ ਆਈ ਸੀ ਜੋ ਰਾਤ ਨੂੰ ਆਪਣੇ ਪੁੱਤ ਨਾਲ ਸੁੱਤੀ ਸੀ। ਇਸ ਦੌਰਾਨ ਰਾਤ ਸਮੇਂ ਪੁੱਤ ਨੇ ਮਾਂ ਨੂੰ ਜਾਇਦਾਦ ਉਸ ਦੇ ਨਾਮ ਕਰਨ ਲਈ ਕਿਹਾ ਤਾਂ ਮਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਤਾਂ ਗੁੱਸੇ ਆਏ ਪੁੱਤ ਨੇ ਹੱਦਾਂ ਟੱਪਦਿਆਂ ਬੇਰਹਿਮੀ ਨਾਲ ਮਾਂ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਮਗਰੋਂ ਸ਼ਿੰਦਾ ਸਿੰਘ ਵਲੋਂ ਘਰ ਵਿਚ ਹੀ ਮਾਂ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ। ਵਾਰਦਾਤ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡੀ ਖ਼ਬਰ, ਕੱਲ੍ਹ ਤੋਂ ਨਹੀਂ ਕੱਟੀ ਜਾਵੇਗੀ ਇਕ ਵੀ ਪਰਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e