ਕਰਫਿਊ ''ਚ ਲੋਕਾਂ ਦੀ ਸੇਵਾ ਕਰ ਰਹੀ ਪੰਜਾਬ ਪੁਲਸ ਨੂੰ ਡੋਮੀਨੋਜ਼ ਨੇ ਵੰਡੇ ''ਪਿੱਜ਼ੇ''

03/27/2020 11:24:38 AM

ਲੁਧਿਆਣਾ (ਨਰਿੰਦਰ) : ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਭਰ 'ਚ ਕਰਫ਼ਿਊ ਲਾਗੂ ਹੈ ਅਤੇ ਪੁਲਸ ਮੁਲਾਜ਼ਮ ਕਰਫਿਊ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ, ਉੱਥੇ ਹੀ ਤਨਦੇਹੀ ਨਾਲ ਆਪਣੀ ਡਿਊਟੀ ਅਦਾ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਡੋਮੀਨੋਜ਼ ਵੱਲੋਂ ਪਿੱਜ਼ੇ ਵੰਡੇ ਜਾ ਰਹੇ ਹਨ ਤਾਂ ਜੋ ਪੁਲਸ ਮੁਲਾਜ਼ਮ ਰਾਤਾਂ ਨੂੰ ਨਿਰਵਿਘਨ ਜਨਤਾ ਪ੍ਰਤੀ ਆਪਣੀਆਂ ਸੇਵਾਵਾਂ ਜਾਰੀ ਰੱਖਣ।

PunjabKesari

ਡੋਮੀਨੋਜ਼ ਦੇ ਮੈਨੇਜਰ ਅਤੇ ਸਮਾਜ ਸੇਵੀ ਸਚਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਪੁਲਸ ਮੁਲਾਜ਼ਮ ਸੜਕਾਂ 'ਤੇ ਲੋਕਾਂ ਦੀ ਸੇਵਾ ਲਈ ਬੀਮਾਰੀ ਤੋਂ ਬਿਨਾਂ ਡਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਉਨ੍ਹਾਂ ਦੀ ਸੇਵਾ ਲਈ ਉਹ ਜੋ ਵੀ ਮਿਲਦਾ ਹੈ, ਉਹ ਵੰਡ ਰਹੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਵੀ ਪਿੱਜ਼ੇ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਦੁੱਗਰੀ ਅਤੇ ਸਰਾਭਾ ਨਗਰ 'ਚ ਉਨ੍ਹਾਂ ਵੱਲੋਂ 100 ਪਿੱਜ਼ੇ ਵੰਡੇ ਗਏ ਹਨ ਅਤੇ ਅੱਜ 500 ਪਿੱਜ਼ੇ ਵੰਡਣ ਦਾ ਉਨ੍ਹਾਂ ਵੱਲੋਂ ਟੀਚਾ ਮਿੱਥਿਆ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ : ਸੰਕਟ ਦੀ ਘੜੀ 'ਚ ਅੰਨਦਾਤਾ ਬਣਿਆ 'ਪੰਜਾਬ', ਦੂਜੇ ਸੂਬਿਆਂ ਨੂੰ ਭੇਜੇ ਕਣਕ ਤੇ ਚੌਲ

PunjabKesari
ਰਵਿੰਦਰ ਸਿੰਘ ਖਾਲਸਾ ਕਰ ਰਹੇ ਕਾਰ ਸੇਵਾ
ਗਰਮੀਆਂ 'ਚ ਸੜਕਾਂ 'ਤੇ ਕਦੇ ਪਾਣੀ ਦੀ ਸੇਵਾ ਅਤੇ ਕਦੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੁਧਿਆਣਾ ਦੇ ਸੇਵਾਦਾਰ ਰਵਿੰਦਰ ਸਿੰਘ ਖਾਲਸਾ ਵੀ ਹੁਣ ਕੋਰੋਨਾ ਵਾਇਰਸ ਨਾਲ ਲੜਨ ਲਈ ਵੀ ਆਪਣੀ ਸੇਵਾ ਨਿਭਾਅ ਰਹੇ ਹਨ। ਰਵਿੰਦਰ ਸਿੰਘ ਖਾਲਸਾ ਮੋਢੇ 'ਤੇ ਵਜ਼ਨਦਾਰ ਡੈਟੋਲ ਸਪਰੇਅ ਟੰਗ ਕੇ ਲੁਧਿਆਣਾ ਦੀਆਂ ਸੜਕਾਂ 'ਤੇ ਸੈਨੇਟਾਈਜ਼ ਕਰ ਰਹੇ ਹਨ। ਰਵਿੰਦਰ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡੈਟੋਲ ਦਾ ਛਿੜਕਾਅ ਕਰਕੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪਵੇਗਾ ਪਰ ਜੇਕਰ ਕੁਝ ਕੀਟਾਣੂ ਵੀ ਮਰ ਜਾਂਦੇ ਹਨ ਤਾਂ ਉਨ੍ਹਾਂ ਦੀ ਸੇਵਾ ਸਫ਼ਲ ਹੋ ਜਾਵੇਗੀ। ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਕਾਰ ਨੂੰ ਗਰੀਬ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਮਾਸਕ ਅਤੇ ਸੈਨੇਟਾਈਜ਼ਰ ਆਦਿ ਮੁਫਤ ਵੰਡਣੇ ਚਾਹੀਦੇ ਹਨ ਅਤੇ ਇਸ ਬੀਮਾਰੀ ਤੋਂ ਸਾਵਧਾਨ ਰਹਿਣ ਦੀ ਬੇਹੱਦ ਲੋੜ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਕਰਫਿਊ ਹੈਲਪਲਾਈਨ 'ਚ ਤਬਦੀਲ ਹੋਇਆ '112 ਹੈਲਪਲਾਈਨ ਨੰਬਰ'


Babita

Content Editor

Related News