ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ

Friday, Nov 27, 2020 - 10:35 AM (IST)

ਹੰਬੜਾਂ (ਧਾਲੀਵਾਲ)— ਬੀਤੇ ਕੁਝ ਮਹੀਨਿਆਂ ਦੇ ਫੈਲੇ ਕੋਰੋਨਾ ਵਾਇਰਸ ਕਾਰਨ ਜਿੱਥੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ, ਉਥੇ ਹੀ ਇਸ ਦਾ ਅਸਰ ਵਿਆਹਾਂ 'ਚ ਵੀ ਵੇਖਣ ਨੂੰ ਮਿਲਿਆ। ਕੋਰੋਨਾ ਕਾਰਨ ਪਹਿਲਾਂ ਲੱਗੀ ਤਾਲਾਬੰਦੀ ਦੌਰਾਨ ਲੋਕਾਂ 'ਚ ਬਿਲਕੁਲ ਸਾਦੇ ਵਿਆਹਾਂ ਦਾ ਰੁਝਾਨ ਵਧਿਆ ਹੈ। ਤਾਲਾਬੰਦੀ ਤੋਂ ਪਹਿਲਾਂ ਲੋਕ ਵਿਆਹ 'ਤੇ ਕਰਜ਼ੇ ਚੁੱਕ ਕੇ ਖਰਚੇ ਕਰਦੇ ਸਨ ਪਰ ਜਦੋਂ ਦੀ ਤਾਲਾਬੰਦੀ ਖ਼ਤਮ ਹੋਈ ਹੈ, ਵਿਆਹਾ 'ਤੇ ਖਰਚਾ ਕਰਨ ਦੀ ਦੌੜ ਬਹੁਤ ਘੱਟ ਹੋ ਗਈ ਹੈ। ਇਥੋਂ ਤੱਕ ਕਿ ਮੈਰਿਜ ਪੈਲੇਸਾਂ ਵਾਲੇ ਵੀ ਵਿਹਲੇ ਹੋ ਗਏ ਹਨ ਪਰ ਅੱਜ ਦੇ ਮਹਿੰਗਾਈ ਦੇ ਯੁੱਗ 'ਚ ਹਰ ਕੋਈ ਘੱਟ ਤੋਂ ਘੱਟ ਆਪਣੇ ਵਿਆਹ 'ਤੇ ਖਰਚਾ ਕਰਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ

ਪੁਲਸ ਅਧਿਕਾਰੀ ਨੇ ਸਾਦਾ ਵਿਆਹ ਕਰ ਪੇਸ਼ ਕੀਤੀ ਅਨੋਖੀ ਮਿਸਾਲ
ਅੱਜ ਇਸ ਦੀ ਅਨੋਖੀ ਮਿਸਾਲ ਪਿੰਡ ਪੁੜੈਣ 'ਚ ਵੇਖਣ ਨੂੰ ਮਿਲੀ। ਪਿੰਡ ਪੁੜੈਣ ਦੇ ਜੰਮਪਲ ਸਵ. ਸਿਕੰਦਰ ਸਿੰਘ ਤੂਰ ਅਤੇ ਮਾਤਾ ਜਸਵੀਰ ਕੌਰ ਦਾ ਹੋਣਹਾਰ ਸਪੁੱਤਰ ਪੰਜਾਬ ਪੁਲਸ ਦੇ ਹੋਣਹਾਰ ਅਧਿਕਾਰੀ ਉੱਘੇ ਸਮਾਜ ਸੇਵਕ ਅੰਮ੍ਰਿਤਪਾਲ ਸਿੰਘ ਪਾਲੀ ਨੇ ਬੇਹੱਦ ਹੀ ਸਾਦੇ ਢੰਗ ਨਾਲ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਅੰਮ੍ਰਿਤਪਾਲ ਦਾ ਵਿਆਹ ਬੀਬੀ ਕੁਲਦੀਪ ਕੌਰ ਪੁੱਤਰੀ ਗੁਰਮੇਲ ਸਿੰਘ ਗਿੱਲ ਵਾਸੀ ਪਿੰਡ ਧਰਮਕੋਟ (ਮੋਗਾ) ਨਾਲ ਹੋਇਆ। ਉਹ ਸਾਦਾ ਵਿਆਹ ਕਰਵਾ ਕੇ ਜਿੱਥੇ ਆਪ ਕਰਜ਼ਾਈ ਹੋਣੋ ਬਚਿਆ, ਉਥੇ ਹੀ ਆਪਣੇ ਸਹੁਰੇ ਪਰਿਵਾਰ ਨੂੰ ਵੀ ਕੋਈ ਫਜ਼ੂਲ ਖਰਚਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਸਿਰਫ਼ 10 ਬੰਦਿਆਂ ਨੇ ਵਿਆਹ 'ਚ ਸ਼ਮੂਲੀਅਤ ਕੀਤੀ ਅਤੇ ਵਿਆਹ ਕੇ ਵੀ ਟਰੈਕਟਰ 'ਤੇ ਹੀ ਲਾੜੀ ਨੂੰ ਘਰ ਲੈ ਆਇਆ। ਇਸ ਅਨੋਖੇ ਵਿਆਹ ਦੀ ਪੂਰੀ ਪੰਜਾਬ ਪੁਲਸ 'ਚ ਚਰਚਾ ਹੈ, ਉਥੇ ਹੀ ਪੂਰੇ ਇਲਾਕੇ 'ਚ ਹੀ ਇਸ ਵਿਆਹ ਦੇ ਖੂਬ ਚਰਚੇ ਹਨ। ਉਥੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਕ ਚੰਗਾ ਸੁਨੇਹਾ ਦਿੱਤਾ ਹੈ।
ਇਹ ਵੀ ਪੜ੍ਹੋ​​​​​​​: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ


shivani attri

Content Editor

Related News