ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ ਨਾਗਰਿਕ ਦਾ ਫਰਜ਼ੀ ਐਨਕਾਊਂਟਰ ਕਰਨ ਦੀ ਕੋਸ਼ਿਸ਼, ਕੀਤਾ ਤਸ਼ੱਦਦ

Thursday, Oct 05, 2023 - 04:20 AM (IST)

ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ ਨਾਗਰਿਕ ਦਾ ਫਰਜ਼ੀ ਐਨਕਾਊਂਟਰ ਕਰਨ ਦੀ ਕੋਸ਼ਿਸ਼, ਕੀਤਾ ਤਸ਼ੱਦਦ

ਹੁਸ਼ਿਆਰਪੁਰ: ਪੰਜਾਬ ਪੁਲਸ ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰ ਗਈ ਹੈ। ਇਟਲੀ ਦੇ ਇਕ ਨਾਗਰਿਕ ਵੱਲੋਂ ਹੁਸ਼ਿਆਰਪੁਰ ਦੀ ਪੁਲਸ 'ਤੇ ਉਸ ਨੂੰ ਕਿਡਨੈਪ ਕਰਨ, ਫਰਜ਼ੀ ਐਨਕਾਊਂਟਰ ਕਰਨ, ਸੋਨੇ ਦੀ ਚੇਨ ਤੇ ਨੱਤੀਆਂ ਲਾਹੁਣ ਅਤੇ ਫਿਰ ਢਾਈ ਲੱਖ ਰੁਪਏ ਲੈ ਕੇ ਹਿਰਾਸਤ 'ਚੋਂ ਛੱਡਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਇਸ ਦੀ ਸ਼ਿਕਾਇਤ ਭਾਰਤ ਵਿਚ ਇਟਲੀ ਦੀ ਅੰਬੈਸੀ, ਡੀ.ਜੀ.ਪੀ. ਪੰਜਾਬ ਤੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਵੀ ਭੇਜੀ ਹੈ। 

ਇਟਲੀ ਦੇ ਮਿਲਾਨ ਵਿਚ ਰਹਿਣ ਵਾਲੇ ਨਵਜੋਤ ਸਿੰਘ ਕਲੇਰ ਪੁੱਤਰ ਮਨਜੀਤ ਸਿੰਘ ਕਲੇਰ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ ਕਰੀਬ ਡੇਢ ਸਾਲ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਕੋਲ ਪਿੰਡ ਮੇਗੋਵਾਲ ਗੰਜੀਆਂ ‘ਚ ਰਹਿ ਰਿਹਾ ਸੀ। 28 ਸਤੰਬਰ 2023 ਨੂੰ ਜਦ ਉਹ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਰਿਸ਼ਤੇਦਾਰ ਪ੍ਰਿਤਪਾਲ ਸਿੰਘ ਦਾ ਕਰੀਬ ਫੋਨ ਆਇਆ ਕਿ ਸਾਡੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਨੂੰ ਪਿੰਡ ‘ਚ ਕਿਸੇ ਨੇ ਗੋਲ਼ੀਆਂ ਮਾਰ ਦਿੱਤੀਆਂ ਹਨ। ਪ੍ਰਿਤਪਾਲ ਨੇ ਉਸ ਨੂੰ ਕਿਹਾ ਕਿ ਉਸ ਨੇ ਅਣਖੀ ਦੇ ਇਲਾਜ ਲਈ ਹਸਪਤਾਲ ਵਿਚ ਪੈਸੇ ਦੇਣ ਜਾਣਾ ਹੈ, ਇਸ ਲਈ ਉਹ ਛੇਤੀ ਘਰ ਪਰਤ ਆਵੇ। ਗੋਲ਼ੀ ਦੀ ਗੱਲ ਸੁਣ ਕੇ ਜਦ ਉਹ ਤੇਜ਼ੀ ਨਾਲ ਟਰੈਕਟਰ ‘ਤੇ ਘਰ ਨੂੰ ਆਇਆ। ਉਸ ਦੇ ਮਗਰ ਹੀ ਥਾਣਾ ਬੁੱਲੋਵਾਲ ਅਧੀਨ ਪੈਂਦੀ ਨਾਸਰਾਲਾ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਤੇ ਉਸ ਦੇ ਸਾਥੀ ਪੁਲਸ ਵਾਲੇ ਦੋ ਗੱਡੀਆਂ ‘ਤੇ ਆ ਗਏ ਅਤੇ ਘਰੋਂ ਹੀ ਸਾਰੇ ਪਿੰਡ ਦੇ ਸਾਹਮਣੇ ਕੁੱਟਮਾਰ ਕਰਦੇ ਹੋਏ ਉਸ ਨੂੰ ਉਸ ਚੌਂਕ ਤੱਕ ਲੈ ਗਏ ਜਿੱਥੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਦੇ ਗੋਲ਼ੀਆਂ ਮਾਰੀਆਂ ਗਈਆਂ ਸੀ। 

ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੁਲਸ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਨਵਜੋਤ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਤੋਂ ਬਾਅਦ ਮੈਨੂੰ ਗੱਡੀ ‘ਚ ਸੁੱਟ ਕੇ ਪਿੰਡ ਦੇ ਬਾਹਰ-ਬਾਹਰ ਪੈਂਦੇ ਗੁਰਦੁਆਰਾ ਸਾਹਿਬ ਦੇ ਕੋਲ ਪੁੱਜੇ ਤਾਂ ਮੈਨੂੰ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਨੇ ਥੱਲੇ ਉਤਾਰ ਲਿਆ ਅਤੇ ਮੇਰੇ ਮੂੰਹ ‘ਚ ਆਪਣਾ ਪਿਸਤੌਲ ਦੇ ਦਿੱਤਾ ਅਤੇ ਮੈਨੂੰ ਕਹਿਣ ਲੱਗਾ ਕਿ ਤੂੰ ਭੱਜ ਜਾਂ 10 ਲੱਖ ਰੁਪਇਆ ਦੇ, ਐਨੇ ਨੂੰ ਪਿੱਛੇ ਨੂੰ ਮੇਰੇ ਪਿੰਡ ਦਾ ਵਿਅਕਤੀ ਬਲਜਿੰਦਰ ਸਿੰਘ ਆ ਗਿਆ ਅਤੇ ਉਸ ਨੂੰ ਦੇਖ ਕੇ ਮੈਨੂੰ ਫਿਰ ਦੁਬਾਰਾ ਗੱਡੀ ‘ਚ ਸੁੱਟ ਕੇ ਚੌਂਕੀ ‘ਚ ਲੈ ਗਏ ਅਤੇ ਚੌਂਕੀ ‘ਚ ਲਿਜਾ ਕੇ ਕਈ ਪੁਲਸ ਮੁਲਾਜ਼ਮਾਂ ਵੱਲੋਂ ਡੰਡਿਆਂ, ਚੱਪਲਾਂ ਅਤੇ ਰਫਲ ਦੀਆਂ ਵੱਟਾਂ ਨਾਲ ਮਾਰਿਆ ਗਿਆ।

ਢਾਈ ਲੱਖ ਦੇ ਕੇ ਛੁਡਾਇਆ ਖਹਿੜਾ

ਸ਼ਿਕਾਇਤ ਮੁਤਾਬਕ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਡੀ. ਐੱਸ. ਪੀ. ਆਰ ਤਲਵਿੰਦਰ ਕੁਮਾਰ ਦਾ ਹੱਥ ਹੈ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਫੋਨ ‘ਤੇ ਉਸ ਨੂੰ ਦਿੱਤੀ ਜਾ ਰਹੀ ਸੀ ਅਤੇ ਬਾਅਦ ‘ਚ ਢਾਈ ਲੱਖ ਰੁਪਇਆ ਪਿੰਡ ਦੇ ਹੀ ਪ੍ਰਿਤਪਾਲ ਸਿੰਘ ਵੱਲੋਂ ਪੁਲਸ ਨੂੰ ਦੇਣ ਤੋਂ ਬਾਅਦ ਨਵਜੋਤ ਸਿੰਘ ਨੂੰ ਛੱਡ ਦਿੱਤਾ ਗਿਆ। ਜਦੋਂ ਨਵਜੋਤ ਸਿੰਘ ਨੂੰ ਛੱਡਿਆ ਗਿਆ ਤਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ। ਮੈਡੀਕਲ ਦੇ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਸ ਨਾਲ ਕੁੱਟ-ਮਾਰ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਇਟਲੀ 'ਚ ਵੱਡਾ ਸੜਕ ਹਾਦਸਾ, ਪੁਲ ਤੋਂ ਡਿੱਗ ਕੇ ਬੱਸ ਨੂੰ ਲੱਗੀ ਅੱਗ, ਪ੍ਰਵਾਸੀਆਂ ਸਣੇ 21 ਲੋਕਾਂ ਦੀ ਮੌਤ

ਸੀ.ਸੀ.ਟੀ.ਵੀ. ‘ਚ ਕੈਦ ਹੋਈ ਘਟਨਾ

ਪੁਲਸ ਵੱਲੋਂ ਨਵਜੋਤ ਸਿੰਘ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਉਸ ਦੇ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਫੁਟੇਜ ਵਿਚ ਪੁਲਸ ਮੁਲਾਜ਼ਮ ਉਸ ਨਾਲ ਲਗਾਤਾਰ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ ਤੇ ਕੁੱਟਦਿਆਂ ਹੋਇਆਂ ਹੀ ਘਰ ਤੋਂ ਲਿਜਾ ਰਹੇ ਹਨ।

ਪੁਲਸ ਨੇ ਸਿਰੇ ਤੋਂ ਨਕਾਰੇ ਇਲਜ਼ਾਮ 

ਇਸ ਸਬੰਧੀ ਜਦੋਂ ਨਸਰਲਾ ਚੌਂਕੀ ਦੇ ਇੰਚਾਰਜ ਮਨਜਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦਿਨ ਪਿੰਡ ‘ਚ ਗੋਲ਼ੀ ਚੱਲੀ ਸੀ ਤਾਂ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਇਹ ਵਿਅਕਤੀ ਬੜੀ ਤੇਜ਼ ਰਫਤਾਰ ਨਾਲ ਟ੍ਰੈਕਟਰ ਚਲਾ ਰਿਹਾ ਸੀ ਅਤੇ ਇਸ ਨੇ ਪੁਲਸ ਦੀ ਗੱਡੀ ਨੂੰ ਵੀ ਟ੍ਰੈਕਟਰ ਨਾਲ ਟੱਕਰ ਮਾਰੀ ਸੀ। ਹਾਲਾਂਕਿ ਚੌਕੀ ਇੰਚਾਰਜ ਕੁੱਟਮਾਰ ਕੀਤੇ ਜਾਣ ਬਾਰੇ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News