ਪੰਜਾਬ ਪੁਲਸ ਦੇ 2 ਮੁਲਾਜ਼ਮ ਨਸ਼ੇ ਸਮੇਤ ਗ੍ਰਿਫਤਾਰ

Saturday, Sep 14, 2019 - 05:15 PM (IST)

ਪੰਜਾਬ ਪੁਲਸ ਦੇ 2 ਮੁਲਾਜ਼ਮ ਨਸ਼ੇ ਸਮੇਤ ਗ੍ਰਿਫਤਾਰ

ਜਲੰਧਰ (ਸੋਨੂੰ)— ਉਂਝ ਤਾਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪੰਜਾਬ 'ਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ ਪਰ ਉਸ ਵੇਲੇ ਇਸ ਸਾਰੇ ਕੰਮ 'ਤੇ ਸਵਾਲੀਆ ਨਿਸ਼ਾਨ ਲੱਗ ਜਾਂਦੇ ਹਨ ਜਦੋਂ ਖੁਦ ਪੁਲਸ ਮੁਲਾਜ਼ਮ ਨਸ਼ਾ ਕਰਦੇ ਹੋਏ ਜਾਂ ਨਸ਼ੇ ਦੇ ਨਾਲ ਫੜੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ 'ਚੋਂ ਸਾਹਮਣੇ ਆਇਆ ਹੈ ਜਿੱਥੇ ਪੁਲਸ ਨੇ ਦੋ ਵੱਖ-ਵੱਖ ਥਾਣਿਆਂ 'ਚ ਤਾਇਨਾਤ ਦੋ ਮੁਲਾਜ਼ਮਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਪਛਾਣ ਅਮਨਜੋਤ ਅਤੇ ਨਿੰਮਾ ਦਾ ਰੂਪ 'ਚ ਹੋਈ ਹੈ। ਮੁਲਾਜ਼ਮ ਨਿੰਮਾ ਥਾਣਾ ਨੰਬਰ ਇਕ 'ਚ ਜਦਕਿ ਦੂਜਾ ਮੁਲਾਜ਼ਮ ਅਮਨਜੋਤ ਥਾਣਾ ਨੰਬਰ ਪੰਜ 'ਚ ਤਾਇਨਾਤ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਨਜੋਤ ਇਸ ਤੋਂ ਪਹਿਲਾਂ ਵੀ ਇਸੇ ਸਾਲ ਜਨਵਰੀ 'ਚ ਨਸ਼ਾ ਕਰਨ ਦੇ ਮਾਮਲੇ 'ਚ ਸਸਪੈਂਡ ਹੋ ਚੁੱਕਿਆ ਹੈ ਅਤੇ ਉਸ ਵੇਲੇ ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਫਿਲਹਾਲ ਪੁਲਸ ਨੇ ਮਾਮਲਾ ਦਰਜ਼ ਕਰ ਇਨ੍ਹਾਂ ਦੋਵੇਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News