ਪੰਜਾਬ ਪੁਲਸ ''ਚ ਵੱਡਾ ਫੇਰਬਦਲ, 5 IPS ਸਮੇਤ ਕਈ ਅਧਿਕਾਰੀ ਤਬਦੀਲ

Saturday, Feb 15, 2020 - 12:17 AM (IST)

ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ 5 ਆਈ. ਪੀ. ਐੱਸ. ਅਧਿਕਾਰੀਆਂ ਸਮੇਤ ਕਈ ਏ. ਆਈ. ਜੀ. ਅਤੇ ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਟ੍ਰਾਂਸਫਰ ਅਤੇ ਨਵੀਂ ਨਿਯੁਕਤੀ ਕੀਤੀ ਹੈ। ਉਨ੍ਹਾਂ ਨੂੰੰ ਤੁਰੰਤ ਨਵੀਂ ਜਗ੍ਹਾ 'ਤੇ ਜੁਆਇਨ ਕਰਨ ਲਈ ਕਿਹਾ ਗਿਆ ਹੈ। ਏ. ਡੀ. ਜੀ. ਪੀ. ਐੱਸ. ਐਸ. ਸ਼੍ਰੀਵਾਸਤਵ ਨੂੰ ਏ. ਡੀ. ਜੀ. ਪੀ. ਸਕਿਓਰਿਟੀ ਅਤੇ ਐੱਚ. ਆਰ. ਡੀ, ਅਮਰਦੀਪ ਸਿੰਘ ਰਾਏ ਨੂੰ ਏ. ਡੀ. ਜੀ. ਪੀ. ਐੱਨ. ਆਰ. ਆਈ. ਅਫੇਅਰਜ਼, ਵਿਭੂ ਰਾਜ ਨੂੰ ਆਈ. ਜੀ. ਪੀ. ਵਿਜੀਲੈਂਸ ਬਿਊਰੋ, ਸ਼ਿਵ ਕੁਮਾਰ ਵਰਮਾ ਨੂੰ ਆਈ. ਜੀ. ਇੰਟੈਲੀਜੈਂਸ, ਐੱਸ. ਕੇ. ਸਿੰਘ ਨੂੰ ਆਈ. ਜੀ. ਕਮਿਊਨਿਟੀ ਅਫੇਅਰਸ ਅਤੇ ਆਈ. ਜੀ. ਕ੍ਰਾਈਮ ਅਗੇਂਸਟ ਵੂਮੈਨ, ਗੁਰਪ੍ਰੀਤ ਸਿੰਘ ਤੂਰ ਨੂੰ ਡੀ .ਆਈ. ਜੀ. ਹੈੱਡਕੁਆਟਰਜ਼ ਐਂਡ ਐਡਮਨਿਸਟ੍ਰੇਸ਼ਨ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀ. ਆਈ. ਜੀ. ਲਾਅ ਐਂਡ ਆਰਡਰ ਅਤੇ ਡੀ. ਆਈ. ਜੀ. ਕਮਿਊਨਿਟੀ ਅਫੇਅਰਜ਼, ਸੁਰਜੀਤ ਸਿੰਘ ਨੂੰ ਡੀ. ਆਈ. ਜੀ. ਵਿਜੀਲੈਂਸ ਬਿਊਰੋ ਲਾਇਆ ਗਿਆ ਹੈ।

ਆਈ. ਪੀ. ਐੱਸ. ਅਧਿਕਾਰੀਆਂ 'ਚ ਅਜੀਤ ਸਿੰਘ ਨੂੰ ਐੱਸ. ਐੱਸ. ਪੀ. ਫਾਜ਼ਿਲਕਾ, ਵਿਵੇਕ ਸ਼ੀਲ ਸੋਨੀ ਨੂੰ ਐੱਸ. ਐੱਸ. ਪੀ. ਲੁਧਿਆਣਾ ਗ੍ਰਾਮੀਣ, ਅਖਿਲ ਚੌਧਰੀ ਨੂੰ ਏ. ਆਈ. ਜੀ. ਆਰਮਾਮੈਂਟ ਪੰਜਾਬ ਤੇ ਵਾਧੂ ਚਾਰਜ ਡੀ. ਸੀ. ਪੀ. ਹੈੱਡਕੁਆਟਰ ਲੁਧਿਆਣਾ, ਗੌਰਵ ਤੋਰਾ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਅੰਮ੍ਰਿਤਸਰ ਪੇਂਡੂ ਤਬਦੀਲ ਕੀਤਾ ਹੈ। ਪੀ. ਪੀ. ਐੱਸ. ਅਧਿਕਾਰੀਆਂ 'ਚ ਸੰਦੀਪ ਗੋਇਲ ਨੂੰ ਐੱਸ. ਐੱਸ. ਪੀ. ਬਰਨਾਲਾ, ਹਰ ਮਨਵੀਰ ਸਿੰਘ ਗਿੱਲ ਨੂੰ ਐੱਸ.ਐੱਸ.ਪੀ. ਮੋਗਾ, ਅਮਰਜੀਤ ਸਿੰਘ ਬਾਜਵਾ ਨੂੰ ਡੀ.ਆਈ.ਜੀ. ਵਿਜੀਲੈਂਸ ਬਿਊਰੋ, ਹਰਪ੍ਰੀਤ ਸਿੰਘ ਨੂੰ ਭਾਜਪਾ ਮੁੱਖ ਦਫ਼ਤਰ ਅੰਮ੍ਰਿਤਸਰ, ਬਲਜੀਤ ਸਿੰਘ ਨੂੰ ਐੱਸ.ਪੀ. ਸਕਿਓਰਿਟੀ ਐਂਡ ਟ੍ਰੈਫਿਕ ਤਰਨਤਾਰਨ, ਅਮਨਦੀਪ ਕੌਰ ਨੂੰ ਐੱਸ.ਪੀ. ਹੈਡਕੁਆਰਟਰ ਅੰਮ੍ਰਿਤਸਰ ਗ੍ਰਾਮੀਣ, ਜਸਵਿੰਦਰ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਸੈਕੰਡ ਆਈ. ਆਰ. ਬੀ. ਲੱਢਾ ਕੋਠੀ, ਅਮਰਜੀਤ ਸਿੰਘ ਨੂੰ ਟ੍ਰੇਨਿੰਗ ਪੰਜਾਬ ਅਤੇ ਦਵਿੰਦਰ ਸਿੰਘ ਨੂੰ ਏ. ਆਈ. ਜੀ. ਟਰਾਂਸਪੋਰਟ ਪੰਜਾਬ, ਕੁਲਵਿੰਦਰ ਸਿੰਘ ਨੂੰ ਏ. ਆਈ. ਜੀ. ਪੀ.ਏ.ਪੀ. ਜਲੰਧਰ, ਜਤਿੰਦਰ ਸਿੰਘ ਨੂੰ ਕਮਾਂਡੈਂਟ ਚੌਥੀ ਬਟਾਲੀਅਨ ਜਲੰਧਰ ਪਠਾਨਕੋਟ ਕੈਂਪ ਅਤੇ ਐਡੀਸ਼ਨਲ ਚਾਰਜ ਰਣਜੀਤ ਸਾਗਰ ਡੈਮ, ਪਰਮਵੀਰ ਸਿੰਘ ਪਰਮਾਰ ਨੂੰ ਕਮਾਂਡੈਂਟ 7 ਆਈ.ਆਰ.ਬੀ. ਕਪੂਰਥਲਾ ਅਤੇ ਐਡੀਸ਼ਨਲ ਚਾਰਜ ਸਕਿਓਰਿਟੀ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ, ਰਣਜੀਤ ਸਿੰਘ ਨੂੰ ਕਮਾਂਡੈਂਟ ਸੈਕੰਡ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਅਤੇ ਐਡੀਸ਼ਨਲ ਚਾਰਜ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ, ਕਸ਼ਮੀਰ ਸਿੰਘ ਨੂੰ ਕਮਾਂਡੈਂਟ ਛੇਵੀਂ ਆਈ. ਆਰ. ਬੀ. ਲੱਢਾ ਕੋਠੀ, ਭੁਪਿੰਦਰ ਜੀਤ ਸਿੰਘ ਵਿਰਕ ਨੂੰ ਕਮਾਂਡੈਂਟ ਸਪੈਸ਼ਲ ਆਪ੍ਰੇਸ਼ਨ ਗਰੁੱਪ ਬਹਾਦਰਗੜ੍ਹ ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਪੀ.ਪੀ.ਐੱਸ. ਅਧਿਕਾਰੀਆਂ 'ਚ ਤੇਜਿੰਦਰ ਸਿੰਘ ਮੌੜ ਨੂੰ ਏ.ਆਈ.ਜੀ. ਐੱਸ.ਟੀ.ਐੱਫ., ਇੰਦਰਜੀਤ ਸਿੰਘ ਨੂੰ ਕਮਾਂਡੈਂਟ 5 ਆਈ.ਆਰ.ਬੀ. ਅੰਮ੍ਰਿਤਸਰ ਅਤੇ ਵਰਿੰਦਰ ਸਿੰਘ ਨੂੰ ਏ.ਆਈ.ਜੀ. ਪੀ.ਏ.ਪੀ. ਜਲੰਧਰ ਲਾਇਆ ਹੈ।


Related News