ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ ''ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

Sunday, Jul 26, 2020 - 06:34 PM (IST)

ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ ''ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

ਚੰਡੀਗੜ੍ਹ : ਪੰਜਾਬ ਪੁਲਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀ. ਆਈ. ਟੀ. ਏ. ਸੀ. ਨੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮੈਸੇਜਿੰਗ ਸੇਵਾਵਾਂ ਜਿਵੇਂ ਕਿ ਐੱਸ. ਐੱਮ. ਐੱਸ. ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਯੂਆਰਐਲ ਸੁਨੇਹਿਆਂ, ਜਿਸ ਵਿਚ ਸਰਕਾਰ ਵੱਲੋਂ ਹਰ ਨਾਗਰਿਕ ਨੂੰ 2000 ਰੁਪਏ ਦਾ ਮੁਫ਼ਤ ਕੋਵਿਡ ਰਾਹਤ ਪੈਕੇਜ ਦਿੱਤੇ ਜਾਣ ਸਬੰਧੀ ਦਰਸਾਇਆ ਜਾਂਦਾ ਹੈ, 'ਤੇ ਕਲਿੱਕ ਕਰਕੇ ਉਸ ਲਿੰਕ ਨੂੰ ਨਾ ਖੋਲ੍ਹਣ। ਇਸ ਦਾ ਖੁਲਾਸਾ ਕਰਦਿਆਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਧੋਖਾਧੜੀ ਵਾਲੇ ਸੁਨੇਹੇ ਨੂੰ ਖੋਲ੍ਹਣ ਨਾਲ ਤੁਹਾਡੇ ਡਿਵਾਈਸ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿਚ ਜਾ ਸਕਦਾ ਹੈ ਜਿਸ ਨਾਲ ਉਹ ਤੁਹਾਡੇ ਡਾਟਾ ਅਤੇ ਪੈਸਿਆਂ ਨਾਲ ਸਬੰਧਤ ਜਾਣਕਾਰੀ ਤੱਕ ਪਹੁੰਚ ਕੇ ਤੁਹਾਡੇ ਬੈਂਕ ਖਾਤੇ ਨੂੰ ਖਾਲ੍ਹੀ ਕਰ ਸਕਦੇ ਹਨ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ਵਿਚ ਇਹ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਆਖਰਕਾਰ ਮਨਜ਼ੂਰੀ ਦੇ ਕੇ ਹਰੇਕ ਨਾਗਰਿਕ ਨੂੰ 2 ਹਜ਼ਾਰ ਰੁਪਏ ਦੇ ਮੁਫ਼ਤ ਕੋਵਿਡ ਰਾਹਤ ਫੰਡ ਦੇਣੇ ਸ਼ੁਰੂ ਕਰ ਦਿੱਤੇ ਹਨ। ਹੇਠਾਂ ਦਿੱਤਾ ਹੈ ਕਿ ਕਿਵੇਂ ਇਸ ਰਾਸ਼ੀ ਨੂੰ ਕਲੇਮ ਕਰਨਾ ਹੈ ਅਤੇ ਕਿਵੇਂ ਤੁਰੰਤ ਆਪਣੇ ਖਾਤੇ ਵਿਚ ਪ੍ਰਾਪਤ ਕਰਨਾ ਹੈ। ਤੁਸੀਂ ਸਿਰਫ ਇਕ ਵਾਰ ਕਲੇਮ ਕਰਕੇ ਰਾਸ਼ੀ ਆਪਣੇ ਖਾਤੇ ਵਿਚ ਪ੍ਰਾਪਤ ਕਰ ਸਕਦੇ ਹੋ ਅਤੇ ਇਹ ਸੀਮਿਤ ਹੈ, ਇਸ ਲਈ ਆਪਣੀ ਰਾਸ਼ੀ ਤੁਰੰਤ ਪ੍ਰਾਪਤ ਕਰੋ।

ਇਹ ਵੀ ਪੜ੍ਹੋ : ਚਾਰ ਸਾਲ ਤਕ ਸਕੀ ਧੀ ਦੀ ਪੱਤ ਲੁੱਟਦਾ ਰਿਹਾ ਪਿਓ, ਕੁੜੀ ਨੇ ਇੰਝ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ

ਉਨ੍ਹਾਂ ਦੱਸਿਆ ਕਿ ਇਕ ਵਾਰ ਜਦੋਂ ਕੋਈ ਵੀ ਯੂ. ਆਰ. ਐੱਲ ਉਤੇ ਕਲਿੱਕ ਕਰਨ ਤੋਂ ਬਾਅਦ ਪੇਜ ਖੋਲ੍ਹਦਾ ਹੈ ਤਾਂ ਇਹ ਵਧਾਈ ਸੰਦੇਸ਼ ਨੂੰ ਦਰਸਾਉਂਦਾ ਹੈ। ਆਪਣੇ ਬੈਂਕ ਖਾਤੇ ਵਿਚ ਤੁਰੰਤ 7,000 ਰੁਪਏ ਮੁਫਤ ਪ੍ਰਾਪਤ ਕਰੋ। ਮੁਫ਼ਤ ਲਾਕਡਾਊਨ ਰਾਹਤ ਫੰਡਾਂ ਦਾ ਲਾਭ ਲੈਣ ਲਈ ਕ੍ਰਿਪਾ ਕਰਕੇ ਸਰਵੇ ਨੂੰ ਪੂਰਾ ਕਰੋ। ਵਧਾਈ ਸੰਦੇਸ਼ ਦੇ ਨਾਲ ਇਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਇਕ ਭਾਰਤੀ ਨਾਗਰਿਕ ਹੋ? ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਾਅਦ, ਇਹ ਵੇਖਿਆ ਗਿਆ ਹੈ ਕਿ ਇਸ ਲਿੰਕ ਵਿਚ ਅਸਲ 'ਚ ਇਕ ਪ੍ਰਸ਼ਨਾਵਲੀ ਹੁੰਦੀ ਹੈ ਜਿਸ ਵਿਚ ਤੁਹਾਡੇ ਤੋਂ ਕਈ ਹੋਰ ਵੇਰਵਿਆਂ ਬਾਰੇ ਪੁੱਛਿਆ ਜਾਂਦਾ ਹੈ ਜਿਵੇਂ ਕਿ“ਉਨਾਂ ਦੇ ਲੌਗਿਨ ਦੌਰਾਨ ਤੁਸੀਂ ਕਿੰਨਾ ਸਮਾਂ ਬਣੇ ਰਹਿ ਸਕਦੇ ਹੋ? ਤੁਸੀਂ ਮੁਫ਼ਤ 7,000 ਰੁਪਏ ਦੀ ਵਰਤੋਂ ਕਿਸ ਲਈ ਕਰੋਗੇ? ਉਸ ਤੋਂ ਬਾਅਦ ਤੁਹਾਨੂੰ 7,000 ਰੁਪਏ ਮਿਲਣ ਸਬੰਧੀ ਇਕ ਵਧਾਈ ਸੰਦੇਸ਼ ਮਿਲੇਗਾ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 29 ਜੁਲਾਈ ਨੂੰ ਬੰਦ ਰਹਿਣਗੇ ਸੂਬੇ ਭਰ ਦੇ ਪੈਟਰੋਲ ਪੰਪ

ਤੁਸੀਂ ਇਸ ਸੰਦੇਸ਼ ਨੂੰ ਦੂਜੇ ਗਰੁੱਪਾਂ ਅਤੇ ਸੰਪਰਕਾਂ ਨਾਲ ਸਾਂਝਾ ਕਰਨ ਲਈ ਇਕ ਲਿੰਕ ਪ੍ਰਾਪਤ ਕਰੋਗੇ। ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੱਕੀ ਯੂ.ਆਰ.ਐਲ. ਲਿੰਕਾਂ 'ਤੇ ਕਲਿੱਕ ਨਾ ਕਰਨ। ਜੇ ਕਿਸੇ ਸਾਹਮਣੇ ਅਜਿਹਾ ਕੋਈ ਸੰਦੇਸ਼ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਉਂਦਾ ਹੈ ਤਾਂ ਇਸਨੂੰ ਹੋਰਨਾਂ ਨੂੰ ਅੱਗੇ ਨਾ ਭੇਜੋ ਬਲਕਿ ਇਸ ਨੂੰ ਤੁਰੰਤ ਡਿਲੀਟ ਕਰ ਦਿਓ।

ਇਹ ਵੀ ਪੜ੍ਹੋ : ...ਜਦੋਂ 'ਜਗ ਬਾਣੀ' ਦਾ ਕੈਮਰਾ ਦੇਖ ਬਿਨਾਂ ਮਾਸਕ ਦੇ ਬੈਠੇ ਪੁਲਸ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ


author

Gurminder Singh

Content Editor

Related News