ਪੰਜਾਬ ਮਹਿਲਾ ਕਾਂਗਰਸ ਨੇ ਸ਼ਕਤੀ ਮੁਹਿੰੰਮ ਦੀ ਕੀਤੀ ਸ਼ੁਰੂਆਤ

Sunday, Jul 01, 2018 - 06:26 AM (IST)

ਪੰਜਾਬ ਮਹਿਲਾ ਕਾਂਗਰਸ ਨੇ ਸ਼ਕਤੀ ਮੁਹਿੰੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ (ਭੁੱਲਰ) - ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੂਬਾ ਪੱਧਰੀ ਸ਼ਕਤੀ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਵੱਲੋਂ ਕੀਤੀ ਗਈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਸ਼ੁਰੂ ਕੀਤੇ ਜਾ ਰਹੇ ਸ਼ਕਤੀ ਪ੍ਰਾਜੈਕਟ ਦਾ ਮਕਸਦ ਵੱਧ ਤੋਂ ਵੱਧ ਮਹਿਲਾਵਾਂ ਨੂੰ ਨਾਲ ਜੋੜ ਕੇ ਕਾਂਗਰਸ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਰਾਹ ਤਿਆਰ ਹੋ ਸਕੇ। ਉਨ੍ਹਾਂ ਕਿਹਾ ਕਿ ਮਹਿਲਾ ਵੋਟ ਬੈਂਕ ਦਾ ਦੇਸ਼ ਦੀਆਂ ਚੋਣਾਂ ਵਿਚ ਅਹਿਮ ਯੋਗਦਾਨ ਰਹਿੰਦਾ ਹੈ। ਮਮਤਾ ਦੱਤਾ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਦੇ ਰਾਜ 'ਚ ਮਹਿਲਾਵਾਂ 'ਤੇ ਅੱਤਿਆਚਾਰ ਵਧੇ ਹਨ, ਉਥੇ ਹੀ ਮਹਿੰਗਾਈ ਵਧਣ ਨਾਲ ਵੀ ਮਹਿਲਾਵਾਂ 'ਤੇ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਸ਼ਕਤੀ ਮੁਹਿੰਮ ਰਾਹੀਂ ਪਿੰਡ ਪੱਧਰ ਤੱਕ ਮਹਿਲਾਵਾਂ ਨੂੰ ਲਾਮਬੰਦ ਕਰਕੇ ਮਹਿਲਾ ਕਾਂਗਰਸ ਨਾਲ ਜੋੜਿਆ ਜਾਵੇਗਾ।
ਮੀਟਿੰਗ 'ਚ ਉਪ ਪ੍ਰਧਾਨ ਸੁਖਚੈਨ ਕੌਰ, ਮਲਕੀਤ ਕੌਰ, ਸਿਮਰਤ ਕੌਰ ਧਾਲੀਵਾਲ,  ਜਸਲੀਨ ਕੌਰ ਸੇਠੀ, ਗੁਰਦੀਪ ਕੌਰ, ਸਵਰਨਜੀਤ ਕੌਰ, ਕਮਲਜੀਤ ਕੌਰ ਮੁਲਤਾਨੀ, ਅਮਨਦੀਪ, ਬਬਲੀ, ਸ਼ੀਲਾ ਮਸੀਹ, ਰੂਚੀ ਬਖਸ਼ੀ, ਕਿਰਨ ਢਿੱਲੋਂ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।


Related News