ਵਿਵਾਦਾਂ ''ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਸੋਸ਼ਲ ਮੀਡੀਆ ''ਤੇ Viral ਹੋਈ ਵੀਡੀਓ

Tuesday, Oct 08, 2024 - 12:09 PM (IST)

ਮੋਗਾ: ਪੰਜਾਬ ਦਾ ਨਾਮੀ ਹੋਟਲ ਵਿਵਾਦਾਂ ਵਿਚ ਘਿਰ ਗਿਆ ਹੈ। ਇੱਥੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਜੂਸ ਦੇ ਗਿਲਾਸ ਵਿਚੋਂ ਇਤਰਾਜ਼ਯੋਗ ਚੀਜ਼ ਨਜ਼ਰ ਆ ਰਹੀ ਹੈ। ਇਸ ਨੂੰ ਵੇਖ ਕੇ ਹੋਟਲ ਵਿਚ ਤਰਥੱਲੀ ਮੱਚ ਗਈ। ਵੀਡੀਓ ਵਿਚ ਹੋਟਲ ਦੇ ਮੁਲਾਜ਼ਮ ਗਲਤੀ ਮੰਨ ਕੇ ਮੁਆਫ਼ੀ ਮੰਗਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੰਤਰੀਆਂ ਨੂੰ ਕੇਜਰੀਵਾਲ ਦੀ ਦੋ ਟੁੱਕ- 'ਕੰਮ ਨਹੀਂ ਤਾਂ ਅਹੁਦਾ ਵੀ ਨਹੀਂ ਰਹੇਗਾ'

ਦਰਅਸਲ, ਇਹ ਵੀਡੀਓ ਮੋਗਾ ਦੇ ਇਕ ਨਾਮੀ ਹੋਟਲ ਦੀ ਹੈ। ਜਿੱਥੇ ਬੀਤੀ ਰਾਤ ਇਕ ਜੋੜਾ ਆਪਣੇ ਬੱਚੇ ਨਾਲ ਡਿਨਰ ਲਈ ਗਿਆ ਸੀ ਤੇ ਉਸ ਜੋੜੇ ਵੱਲੋਂ ਬੱਚੇ ਲਈ ਮੈਂਗੂ ਜੂਸ ਮੰਗਵਾਇਆ ਗਿਆ ਸੀ। ਜਦੋਂ ਬੱਚਾ ਜੂਸ ਪੀ ਰਿਹਾ ਸੀ ਤਾਂ ਅਚਾਨਕ ਉਸ ਦੀ ਪਾਈਪ ਵਿਚੋਂ ਜੂਸ ਆਉਣਾ ਬੰਦ ਹੋ ਗਿਆ। ਜਦੋਂ ਉਸ ਦੇ ਪਿਤਾ ਵਰਿੰਦਰਪਾਲ ਨੇ ਵੇਖਿਆ ਤਾਂ ਪਾਈਪ ਵਿਚ ਕੁਝ ਫੱਸਿਆ ਹੋਇਆ ਸੀ। ਵਰਿੰਦਰ ਪਾਲ ਨੇ ਨਜ਼ਰ ਮਾਰੀ ਤਾਂ ਉਸ ਵਿਚੋਂ ਕੋਈ ਇਤਰਾਜ਼ਯੋਗ ਚੀਜ਼ ਦਿਖਾਈ ਦਿੱਤੀ, ਜਿਸ ਨੂੰ ਵੇਖਣ ਮਗਰੋਂ ਹੋਟਲ ਵਿਚ ਤਰਥੱਲੀ ਮੱਚ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਹੋਟਲ ਮੁਲਾਜ਼ਮ ਆਪਣੀ ਗਲਤੀ ਮੰਨ ਰਹੇ ਹਨ ਤੇ ਗਾਹਕ ਤੋਂ ਮੁਆਫ਼ੀ ਵੀ ਮੰਗ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਨੇ ਵੱਡੇ ਫ਼ੈਸਲੇ 

ਉੱਧਰ, ਫ਼ੂਡ ਸੇਫਟੀ ਵਿਭਾਗ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਫ਼ੂਡ ਸੇਫ਼ਟੀ ਅਫ਼ਸਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਹੋਟਲ ਦੀ ਚੈਕਿੰਗ ਕੀਤੀ ਗਈ ਹੈ, ਜਿੱਥੇ ਕੁਝ ਕਮੀਆਂ ਵੀ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸੈਂਪਲ ਲੈ ਕੇ ਟੈਸਟਿੰਗ ਲਈ ਲੈਬ ਵਿਚ ਭੇਜ ਦਿੱਤੇ ਹਨ। ਰਿਪੋਰਟ ਆਉਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News