ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
Friday, Jun 09, 2023 - 05:03 PM (IST)
ਜਲੰਧਰ (ਪੁਨੀਤ)–ਹਫ਼ਤੇ ਦੀ ਸ਼ੁਰੂਆਤ ਵਿਚ ਪਈ ਭਾਰੀ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਵਾਈ ਸੀ ਪਰ ਹੁਣ ਭਿਆਨਕ ਗਰਮੀ ਦੇ ਵਿਚਕਾਰ ਸਾਰਾ ਦਿਨ ਚੱਲੀ ‘ਹੀਟ ਵੇਵ’ (ਗਰਮ ਹਵਾਵਾਂ) ਨਾਲ ਤਾਪਮਾਨ 40 ਡਿਗਰੀ ਤਕ ਜਾ ਪੁੱਜਾ ਹੈ। ਮੌਸਮ ਦੇ ਅਚਾਨਕ ਕਰਵਟ ਬਦਲਣ ਨਾਲ ਆਉਣ ਵਾਲੇ ਦਿਨਾਂ ਵਿਚ ਗਰਮੀ ਵਧੇਗੀ। ਬੀਤੇ ਦਿਨ ਪਈ ਭਿਆਨਕ ਗਰਮੀ ਕਾਰਨ ਦੁਪਹਿਰ ਦੇ ਸਮੇਂ ਸੜਕ ’ਤੇ ਨਿਕਲਣ ਵਾਲੇ ਲੋਕਾਂ ਦਾ ਗਰਮ ਹਵਾਵਾਂ ਨਾਲ ਬੁਰਾ ਹਾਲ ਹੋਇਆ। ਟਰੈਫਿਕ ਲਾਈਟਾਂ ਅਤੇ ਫਾਟਕ ਬੰਦ ਹੋਣ ਕਾਰਨ ਸੜਕ ’ਤੇ ਖੜ੍ਹੇ ਲੋਕ ਕਿਤੇ ਸ਼ਾਮ ਲੱਭਦੇ ਨਜ਼ਰ ਆਏ। ਦੂਜੇ ਪਾਸੇ ਕਈ ਫਾਟਕਾਂ ’ਤੇ ਲੋਕ ਆਪਣੇ ਵਾਹਨਾਂ ਨੂੰ ਛੱਡ ਕੇ ਸਾਈਡ ’ਤੇ ਜਾ ਕੇ ਖੜ੍ਹੇ ਹੋ ਗਏ।
ਮੌਸਮ ਦੇ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਵਾਧਾ ਹੋਣ ਦੇ ਆਸਾਰ ਹਨ। ਬਾਰਿਸ਼ ਨਾ ਹੋਣ ਕਰਕੇ ਅਗਲੇ 3-4 ਦਿਨਾਂ ਵਿਚ ਤਾਪਮਾਨ 42 ਡਿਗਰੀ ਤਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ ਇਕ ਹਫ਼ਤਾ ਦੇਰੀ ਨਾਲ ਮਾਨਸੂਨ ਨੇ ਕੇਰਲਾ ਵਿਚ ਦਸਤਕ ਦੇ ਦਿੱਤੀ ਹੈ, ਹਾਲਾਂਕਿ ਚੱਕਰਵਾਤ ਬਿਪਰਜਾਏ ਕਾਰਨ ਬਾਰਿਸ਼ ’ਤੇ ਅਸਰ ਹੋਵੇਗਾ। ਇਸ ਸਾਲ ਅਲਨੀਨੋ ਦੇ ਕਾਰਨ ਵੀ ਮਾਨਸੂਨ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ
ਕੇਰਲਾ ਵਿਚ ਦੇਰੀ ਨਾਲ ਪੁੱਜੀ ਮਾਨਸੂਨ ਕਾਰਨ ਉੱਤਰ ਭਾਰਤ ਵਿਚ ਆਉਣ ਵਿਚ ਅਜੇ ਕਾਫ਼ੀ ਸਮਾਂ ਲੱਗੇਗਾ, ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਦੁਪਹਿਰ 12 ਵਜੇ ਦੇ ਲਗਭਗ ਸ਼ੁਰੂ ਹੋਈ ‘ਹੀਟ ਵੇਵ’ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦੋਪਹੀਆ ਵਾਹਨ ਚਾਲਕਾਂ ਨੂੰ ਉਠਾਉਣੀ ਪਈ। ਇਸ ਤੋਂ ਬਚਾਅ ਲਈ ਲੋਕ ਹੈਲਮੇਟ, ਰੁਮਾਲ, ਸਕਾਰਫ਼ ਆਦਿ ਦੀ ਵਰਤੋਂ ਕਰਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ। ਜਲੰਧਰ ਦੇ ਮੁਕਾਬਲੇ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ ਦੇ ਸਮੇਂ ਤਾਪਮਾਨ 41 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੇ ਵੀਡੀਓ 'ਚ ਖੁੱਲ੍ਹੇ ਪਤਨੀ ਦੇ ਰਾਜ਼
ਜ਼ਿਲ੍ਹਾ ਫਰੀਦੋਕਟ ਵਿਚ ਤਾਪਮਾਨ ਸਭ ਤੋਂ ਵੱਧ ਕੀਤਾ ਗਿਆ ਦਰਜ
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਤਾਪਮਾਨ ’ਚ 2.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਇਹ ਵਾਧਾ ਔਸਤਨ ਨਾਲੋਂ ਇਹ ਅਜੇ ਵੀ 2 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ’ਚ ਜ਼ਿਲ੍ਹਾ ਫਰੀਦਕੋਟ ਵਿਚ ਸਭ ਤੋਂ ਵੱਧ 41.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਬਾਕੀ ਸਾਰੇ ਜ਼ਿਲਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਹੀ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦਾ ਤਾਪਮਾਨ ਸਭ ਤੋਂ ਘੱਟ 36.8 ਡਿਗਰੀ ਸੈਲਸੀਅਸ ਰਿਹਾ। ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਉਥੇ ਹੀ ਗਰਮੀ ਵਿਚ ਵਾਧਾ ਹੋਣ ਦੇ ਨਾਲ-ਨਾਲ 11 ਅਤੇ 12 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ’ਚ ਮੀਂਹ ਪੈਣ ਦੇ ਵੀ ਆਸਾਰ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani