ਪੰਜਾਬ ਅਤੇ ਹਰਿਆਣਾ ’ਚ ਧੂੜ ਭਰੀ ਹਨੇਰੀ ਚੱਲਣ ਦੇ ਨਾਲ-ਨਾਲ ਮੀਂਹ ਦੀ ਸੰਭਾਵਨਾ

03/22/2021 8:25:45 AM

ਲੁਧਿਆਣਾ (ਸਲੂਜਾ) - ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ ਤੋਂ 23 ਮਾਰਚ ਤੱਕ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ’ਚ ਮੌਸਮ ਦੇ ਮਿਜਾਜ਼ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ। ਮੌਸਮ ਮਾਹਿਰਾਂ ਨੇ ਦੱਸਿਆ ਕਿ ਪੱਛਮੀ ਚੱਕਰਵਾਤ ਕਾਰਨ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਹਰਿਆਣਾ ਦੇ ਮਹਿੰਦਰਾਗੜ੍ਹ, ਸਿਰਸਾ, ਫਤਿਆਬਾਦ ਵਿਚ 40 ਕਿਲੋਮੀਟਰ ਦੀ ਗਤੀ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ-ਨਾਲ ਮੀਂਹ ਵੀ ਪੈ ਸਕਦਾ ਹੈ। 

ਦੂਜੇ ਪਾਸੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਫ਼ਸਲਾਂ ਨੂੰ ਪਾਣੀ ਲਗਾਉਣ ਅਤੇ ਸਪ੍ਰੇਅ ਕਰਨ। ਹਿਮਾਚਲ ਦੇ ਰੋਹਤਾਂਗ ਦੱਰੇ ’ਤੇ ਫਿਰ ਬਰਫਬਾਰੀ ਹੋਈ ਹੈ, ਜਦੋਂ ਕਿ ਪੰਜਾਬ ਅਤੇ ਹਰਿਆਣਾ ’ਚ ਕਿਤੇ-ਕਿਤੇ ਬੂੰਦਾਬਾਂਦੀ ਦੇ ਨਾਲ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਠੰਡਾ ਹੋ ਗਿਆ ਹੈ। ਉਥੇ ਹੀ ਕਾਂਗੜਾ, ਨੈਣਾ ਦੇਵੀ, ਡਲਹੌਜੀ ਅਤੇ ਰੋਹੜੂ ’ਚ ਹੱਲਕਾ ਮੀਂਹ ਪਿਆ। ਹਰਿਆਣਾ ਦੇ ਸ਼ਿਵਨੀ ’ਚ ਗੜ੍ਹੇਮਾਰੀ ਹੋਈ।

ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਪੱਛਮੀ ਦਬਾਅ ਕਾਰਨ ਅਗਲੇ 2 ਦਿਨ ਸੂਬੇ ਦੇ ਮੈਦਾਨੀ ਅਤੇ ਮੱਧ ਪਹਾੜੀ ਖੇਤਰਾਂ ’ਚ ਮੌਸਮ ਖ਼ਰਾਬ ਰਹੇਗਾ। ਉਥੇ ਹੀ ਕੁੱਲੂ-ਮਨਾਲੀ ਨੈਸ਼ਨਲ ਹਾਈਵੇ ’ਤੇ ਜ਼ਮੀਨ ਧੱਸਣ ਕਾਰਣ ਰਸਤਾ 2 ਘੰਟੇ ਬੰਦ ਰਿਹਾ। ਐਤਵਾਰ ਸਵੇਰੇ ਟੋਲ ਪਲਾਜ਼ਾ ਡੋਹਲੁਨਾਲਾ ਦੇ ਕੋਲ ਹਿੱਲ ਕ੍ਰਾਸਿੰਗ ਤੋਂ ਵੱਡੀਆਂ-ਵੱਡੀਆਂ ਚੱਟਾਨਾਂ ਅਤੇ ਮਲਬਾ ਸੜਕ ’ਤੇ ਆ ਗਿਆ, ਜਿਸ ਕਾਰਨ ਨੈਸ਼ਨਲ ਹਾਈਵੇ ਆਵਾਜਾਈ ਲਈ ਬੰਦ ਹੋ ਗਿਆ।


rajwinder kaur

Content Editor

Related News