ਮਾਨ ਸਰਕਾਰ ਦਾ ਵੱਡਾ ਐਕਸ਼ਨ, ਹਰਸਿਮਰਤ, ਭੱਠਲ ਤੇ ਜਾਖੜ ਸਣੇ 8 ਆਗੂਆਂ ਦੀ ਸੁਰੱਖਿਆ ’ਚ ਵੱਡੀ ਕਟੌਤੀ

Wednesday, May 11, 2022 - 10:25 PM (IST)

ਮਾਨ ਸਰਕਾਰ ਦਾ ਵੱਡਾ ਐਕਸ਼ਨ, ਹਰਸਿਮਰਤ, ਭੱਠਲ ਤੇ ਜਾਖੜ ਸਣੇ 8 ਆਗੂਆਂ ਦੀ ਸੁਰੱਖਿਆ ’ਚ ਵੱਡੀ ਕਟੌਤੀ

ਚੰਡੀਗੜ੍ਹ : ਪੰਜਾਬ ਵਿਚ ਵੀ. ਆਈ. ਪੀ. ਸੁਰੱਖਿਆ ’ਤੇ ਫਿਰ ਪੰਜਾਬ ਸਰਕਾਰ ਨੇ ਵੱਡੀ ਕੈਂਚੀ ਚਲਾਈ ਹੈ। ਪੰਜਾਬ ਦੇ 8 ਵੱਡੇ ਆਗੂਆਂ ਦੀ ਸੁਰੱਖਿਆ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੀ ਸ਼ਾਮਲ ਹਨ। ਸੁਰੱਖਿਆ ਕਟੌਤੀ ਤੋਂ ਬਾਅਦ 127 ਪੁਲਸ ਮੁਲਾਜ਼ਮ ਅਤੇ 9 ਪਾਇਲਟ ਗੱਡੀਆਂ ਵਾਪਸ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਨਿਜ਼ਾਮਪੁਰ ਗੁਰਦੁਆਰਾ ਸਾਹਿਬ ਕਤਲ ਕਾਂਡ ’ਚ ਨਵਾਂ ਮੋੜ, ਬਰਜਿੰਦਰ ਸਿੰਘ ਪਰਵਾਨਾ ਦਾ ਨਾਮ ਆਇਆ ਸਾਹਮਣੇ

ਕਿਹੜੇ ਆਗੂ ਤੋਂ ਕਿੰਨੀ ਸੁਰੱਖਿਆ ਵਾਪਸ ਲਈ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਪੁਲਸ ਨੇ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿਚ ਰੱਖਿਆ ਸੀ। ਇਨ੍ਹਾਂ ਤੋਂ 13 ਕਰਮਚਾਰੀ ਅਤੇ ਇਕ ਵਾਹਨ ਸੀ। ਹੁਣ ਉਨ੍ਹਾਂ ਦੀ ਸੁਰੱਖਿਆ ਵਾਈ ਸ਼੍ਰੇਣੀ ਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕੋਲ ਸਿਰਫ 11 ਕਰਮਚਾਰੀ ਰਹਿਣਗੇ। 2 ਕਰਮਚਾਰੀ ਅਤੇ ਵਾਹਨ ਉਨ੍ਹਾਂ ਤੋਂ ਵਾਪਸ ਮੰਗਵਾ ਲਏ ਗਏ ਹਨ।

ਇਹ ਵੀ ਪੜ੍ਹੋ : ਚੋਣ ਲੜਨ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਸਨ ਪੈਸੇ, ਕਰਜ਼ਾ ਚੁੱਕ ਕੇ ਉਤਰੇ ਸੀ ਮੈਦਾਨ ’ਚ

ਰਜਿੰਦਰ ਕੌਰ ਭੱਠਲ - ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲ 36 ਪੁਲਸ ਮੁਲਾਜ਼ਮ ਅਤੇ 3 ਵਾਹਨ ਸਨ। ਉਨ੍ਹਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਹੁਣ ਉਨ੍ਹਾਂ ਕੋਲ 28 ਪੁਲਸ ਮੁਲਾਜ਼ਮ ਅਤੇ ਤਿੰਨੇ ਵਾਹਨ ਵਾਪਸ ਲੈ ਲਏ ਹਨ। ਭੱਠਲ ਦੀ ਸੁਰੱਖਿਆ ਵਿਚ ਹੁਣ ਸਿਰਫ 8 ਪੁਲਸ ਮੁਲਾਜ਼ਮ ਹੀ ਰਹਿਣਗੇ।

ਇਹ ਵੀ ਪੜ੍ਹੋ : ਪਟਿਆਲਾ ਦੇ ਹਨੂੰਮਾਨ ਮੰਦਿਰ ਵਿਚ ਮਿਲੀਆਂ ਦੋ ਲਾਸ਼ਾਂ, ਇਲਾਕੇ ’ਚ ਫੈਲੀ ਸਨਸਨੀ

ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਜ਼ੈੱਡ ਸੁਰੱਖਿਆ ਵਿਚ ਰੱਖਿਆ ਗਿਆ ਸੀ। ਉਨ੍ਹਾਂ ਕੋਲ 14 ਪੁਲਸ ਕਰਮਚਾਰੀ ਅਤੇ ਇਕ ਵਾਹਨ ਸੀ। ਮਾਨ ਸਰਕਾਰ ਦਾ ਤਰਕ ਹੈ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ, ਲਿਹਾਜ਼ਾ ਹੁਣ ਉਨ੍ਹਾਂ ਤੋਂ 12 ਪੁਲਸ ਮੁਲਾਜ਼ਮ ਅਤੇ ਇਕ ਵਾਹਨ ਵਾਪਸ ਲੈ ਲਿਆ ਗਿਆ ਹੈ।

ਓ. ਪੀ ਸੋਨੀ- ਸਾਬਕਾ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਜ਼ੈੱਡ ਸੁਰੱਖਿਆ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੀ ਸੁਰੱਖਿਆ ਵਿਚ 37 ਮੁਲਾਜ਼ਮ ਅਤੇ ਇਕ ਵਾਹਨ ਸੀ। ਹੁਣ ਵਾਹਨ ਅਤੇ 19 ਕਰਮਚਾਰੀ ਵਾਪਸ ਲੈ ਲਏ ਗਏ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਵਾਈ ਪਲੱਸ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਉਨ੍ਹਾਂ ਕੋਲ 11 ਪੁਲਸ ਮੁਲਾਜ਼ਮ ਅਤੇ ਇਕ ਵਾਹਨ ਸੀ। ਉਨ੍ਹਾਂ ਤੋਂ ਸਰਕਾਰ ਨੇ ਸਾਰੀ ਸੁਰੱਖਿਆ ਵਾਪਸ ਲੈ ਲਈ ਹੈ।

ਇਹ ਵੀ ਪੜ੍ਹੋ : ਜੀਜਾ-ਸਾਲੀ ’ਚ ਬਣ ਗਏ ਨਾਜਾਇਜ਼ ਸਬੰਧ, ਜਦੋਂ ਪਤਾ ਲੱਗਾ ਤਾਂ ਦੋਵਾਂ ਨੇ ਮਿਲ ਕੇ ਜੋ ਕੀਤਾ ਨਹੀਂ ਹੋਵੇਗਾ ਯਕੀਨ

ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਪੰਜਾਬ ਪੁਲਸ ਨੇ ਜ਼ੈੱਡ ਸੁਰੱਖਿਆ ਦਿੱਤੀ ਹੋਈ ਸੀ। ਉਨ੍ਹਾਂ ਕੋਲ 22 ਮੁਲਾਜ਼ਮ ਅਤੇ ਇਕ ਵਾਹਨ ਸੀ। ਹੁਣ ਸਰਕਾਰ ਨੇ ਉਨ੍ਹਾਂ ਤੋਂ 18 ਸੁਰੱਖਿਆ ਮੁਲਾਜ਼ਮ ਅਤੇ ਇਕ ਵਾਹਨ ਵਾਪਸ ਲੈ ਲਿਆ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੂੰ ਜ਼ੈੱਡ ਸੁਰੱਖਿਆ ਦਿੱਤੀ ਸੀ। ਉਨ੍ਹਾਂ ਦੀ ਸੁਰੱਖਿਆ ਵਿਚ 28 ਪੁਲਸ ਮੁਲਾਜ਼ਮ ਅਤੇ ਇਕ ਵਾਹਨ ਸੀ। ਉਨ੍ਹਾਂ ਤੋਂ 26 ਸੁਰੱਖਿਆ ਗਾਰਡ ਅਤੇ ਇਕ ਵਾਹਨ ਵਾਪਸ ਲੈ ਲਿਆ ਗਿਆ ਹੈ। ਸਾਬਕਾ ਵਿਧਾਇਕ ਨਵਤੇਜ ਚੀਮਾ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ। ਉਨ੍ਹਾਂ ਕੋਲ 13 ਪੁਲਸ ਮੁਲਾਜ਼ਮ ਅਤੇ ਇਕ ਗੱਡੀ ਸੀ। ਹੁਣ ਉਨ੍ਹਾਂ ਕੋਲ ਸਿਰਫ 2 ਗੰਨਮੈਨ ਰਹਿਣਗੇ। 11 ਪੁਲਸ ਮੁਲਾਜ਼ਮਾਂ ਅਤੇ ਇਕ ਗੱਡੀ ਨੂੰ ਵਾਪਸ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ ਬਲਾਸਟ ਮਾਮਲੇ ’ਤੇ ਡੀ. ਜੀ. ਪੀ. ਦਾ ਵੱਡਾ ਬਿਆਨ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News