ਨਵੀਂ ਸਿੱਖਿਆ ਕ੍ਰਾਂਤੀ ਵੱਲ ਪੰਜਾਬ ਸਰਕਾਰ ਦੀ ਪਹਿਲਕਦਮੀ

Thursday, Nov 28, 2024 - 04:15 PM (IST)

ਨਵੀਂ ਸਿੱਖਿਆ ਕ੍ਰਾਂਤੀ ਵੱਲ ਪੰਜਾਬ ਸਰਕਾਰ ਦੀ ਪਹਿਲਕਦਮੀ

ਜਲੰਧਰ- ਪੰਜਾਬ ਸਰਕਾਰ ਨੇ ਸੂਬੇ ਦੇ ਅਧਿਆਪਕਾਂ ਨੂੰ ਵਿਦੇਸ਼ੀ ਸਿਖਲਾਈ ਲਈ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪੰਜਾਬ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਸ਼ਖਸੀਅਤ ਵਿਕਾਸ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ 'ਸਾ ਲੈਣ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। ਇਸਦਾ ਮੁੱਖ ਉਦੇਸ਼ ਅਧਿਆਪਕਾਂ ਦੀਆਂ ਯੋਗਤਾਵਾਂ 'ਚ ਨਿਖਾਰ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਨਾਲ ਜਾਣੂ ਕਰਵਾਉਣਾ ਹੈ।

ਭਾਰਤ ਵਿੱਚ ਅਜਿਹੀ ਪਹਿਲ ਪਹਿਲਾਂ ਦਿੱਲੀ ਸਰਕਾਰ ਵੱਲੋਂ ਕੀਤੀ ਗਈ ਸੀ, ਜਿਸਦਾ ਸਿੱਧਾ ਪ੍ਰਭਾਵ ਸਕੂਲੀ ਸਿੱਖਿਆ ਦੇ ਮਿਆਰ 'ਤੇ ਪਿਆ। ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਅਧਿਆਪਕ ਵੀ ਇਨ੍ਹਾਂ ਨਵੇਂ ਤਜਰਬਿਆਂ ਤੋਂ ਫਾਇਦਾ ਲੈ ਸਕਣਗੇ ਅਤੇ ਆਪਣੇ ਵਿਦਿਆਰਥੀਆਂ ਲਈ ਵਧੀਆ ਸਿੱਖਿਆ ਪ੍ਰਦਾਨ ਕਰਨ ਵਿੱਚ ਯੋਗ ਹੋਣਗੇ। ਇਸ ਪਹਿਲ ਦੇ ਤਹਿਤ ਪਹਿਲਾ ਬੈਚ ਅਧਿਆਪਕਾਂ ਨੂੰ ਸਿੰਗਾਪੁਰ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਨੇ ਅਧੁਨਿਕ ਸਿੱਖਿਆ ਪ੍ਰਣਾਲੀਆਂ ਬਾਰੇ ਜ਼ਮੀਨੀ ਤਜਰਬਾ ਹਾਸਲ ਕੀਤਾ।

ਇਸ ਪਹਿਲਕਦਮੀ ਬਾਰੇ ਮੋਹਾਲੀ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਨਾਲ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਸਾਡਾ ਮਾਣ ਵਧਿਆ ਹੈ ਅਤੇ ਨਾਲ ਹੀ ਘਰਾਂ ਅਤੇ ਸੁਸਾਈਟੀ ਵੱਲੋਂ ਮਾਣ-ਸਨਮਾਣ ਮਿਲ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮਾਣ ਨਾਲ ਮੈਂ ਦਿਲੋਂ ਧੰਨਵਾਦ ਕਰਦੇ ਹਾਂ। 

ਇਕ ਹੋਰ ਅਧਿਆਪਕਾ ਨੇ ਕਿਹਾ ਜੋ ਕੁਝ ਅਸੀਂ ਵਿਦੇਸ਼ ਤੋਂ ਸਿੱਖ ਕੇ ਆਏ ਹਾਂ, ਉਸ ਨੂੰ ਧਿਆਨ 'ਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਸਿੱਖਿਆ ਦੇਵਾਂਗੇ। ਇਕ ਅਧਿਆਪਕ ਨੇ ਕਿਹਾ ਪਹਿਲਾਂ ਜੇਕਰ ਕੋਈ ਸਕੂਲ 'ਚ ਅਧਿਕਾਰੀ ਆਉਂਦੇ ਸਨ ਤਾਂ ਉਹ ਅਧਿਆਪਕਾਂ ਨੂੰ ਝਾੜ ਪਾਉਂਦੇ ਸੀ ਪਰ ਹੁਣ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਆਵੇ ਤਾਂ ਉਹ ਗਾਈਡ ਕਰ ਕੇ ਜਾਂਦੇ ਹਨ ਜਾਂ ਫਿਰ ਵਿਚਾਰ-ਵਟਾਂਦਰਾ ਕਰਕੇ ਜਾਂਦੇ ਹਨ।


author

Shivani Bassan

Content Editor

Related News