10ਵੀਂ ਦੇ ਸਰਟੀਫਿਕੇਟ ’ਤੇ ਲਿਖਿਆ ਜਾਵੇਗਾ ‘ਕੋਵਿਡ-19 ਮਹਾਂਮਾਰੀ ਸੰਕਟ'', ਨਹੀਂ ਬਣੇਗੀ ਮੈਰਿਟ ਲਿਸਟ

Saturday, May 23, 2020 - 09:51 AM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ ਇਸ ਵਾਰ ਕੋਵਿਡ-19 ਮਹਾਮਾਰੀ ਸੰਕਟ ਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ ਪ੍ਰੀ-ਪ੍ਰੀਖਿਆ ਬੋਰਡ ਦੇ ਆਧਾਰ ’ਤੇ ਜਾਰੀ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਲਈ ਮਾਰਚ, 2020 ਪ੍ਰੀਖਿਆਵਾਂ ਅਧੀਨ ਕੇਵਲ ਪੰਜਾਬੀ-ਏ (ਲਾਜ਼ਮੀ ਵਿਸ਼ਾ) ਵਿਸ਼ੇ ਦੀ ਪ੍ਰੀਖਿਆ ਲਈ ਜਾ ਸਕੀ।

ਇਹ ਵੀ ਪੜ੍ਹੋ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਲਈ ਅਦਾਲਤ ਦਾ ਅਹਿਮ ਫੈਸਲਾ, 70 ਫੀਸਦੀ ਵਸੂਲ ਸਕਣਗੇ 'ਫੀਸ'

ਵਿਦਿਆਰਥੀਆਂ ਦੇ ਭਵਿੱਖ ਦੇ ਹਿੱਤ 'ਚ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਦੀ ਲੋਅ 'ਚ ਸਕੱਤਰ ਸਕੂਲ ਸਿੱਖਿਆ ਵੱਲੋਂ ਜਾਰੀ ਪੱਤਰ ਅਨੁਸਾਰ 10ਵੀਂ ਜਮਾਤ ਦਾ ਨਤੀਜਾ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਆਧਾਰ ’ਤੇ ਐਲਾਨਿਆ ਜਾਣਾ ਹੈ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੱਚ ਨਾਲ ਐਫੀਲੀਏਟਿਡ/ਐਸੋਸੀਏਟਿਡ ਸਕੂਲਾਂ ਵੱਲੋਂ ਲਈਆਂ ਜਾਂਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਰਿਕਾਰਡ ਬੋਰਡ ਕੋਲ ਉਪਲੱਬਧ ਨਹੀਂ ਹੁੰਦਾ ਅਤੇ ਇਸ ਸ਼੍ਰੇਣੀ ਲਈ ਲਾਗੂ ਸੀ. ਸੀ. ਈ. ਸਕੀਮ ਅਧੀਨ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਲਏ ਜਾਂਦੇ ਤਿੰਨ ਮਹੀਨਾਵਾਰ ਟੈਸਟ, ਟਰਮ ਪ੍ਰੀਖਿਆ (ਸਤੰਬਰ) ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ 'ਚ ਅਤੇ ਸਹਿ-ਅਕਾਦਮਿਕ ਪ੍ਰਾਪਤੀਆਂ) ਪ੍ਰਾਪਤ ਕੁੱਲ ਅੰਕ ਬੋਰਡ ਨੂੰ ਭੇਜੇ ਜਾਂਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਇਫੈਕਟ : ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਸਰਕਾਰ ਤੋਂ ਮੰਗੀ ਰਾਹਤ

ਇਸ ਲਈ ਵਿਨਿਯਮ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਪ੍ਰੀਖਿਆਰਥੀਆਂ ਵਲੋਂ ਵਿਸ਼ਵਾਸ਼ ਪ੍ਰਾਪਤ ਸੀ. ਸੀ. ਈ. ਅੰਕਾਂ ਨੂੰ ਅਨੁਪਾਤਕ ਰੂਪ 'ਚ ਵਧਾਉਂਦੇ ਹੋਏ ਬੋਰਡ ਵੱਲੋਂ ਨਤੀਜਾ ਐਲਾਨ ਕੀਤਾ ਜਾਵੇਗਾ। ਰੀ-ਅਪੀਅਰ ਵਿਦਿਆਰਥੀਆਂ ਲਈ ਪ੍ਰੀਖਿਆਰਥੀ ਵੱਲੋਂ ਪੂਰੇ ਵਿਸ਼ਿਆਂ ਦੀ ਪ੍ਰੀਖਿਆ ਦੇਣ ਵਾਲੇ ਸਾਲ ਦੌਰਾਨ ਪ੍ਰਾਪਤ ਕੀਤੀ ਸੀ. ਸੀ. ਈ. ਨੂੰ ਆਧਾਰ ਮੰਨਦੇ ਹੋਏ ਨਤੀਜਾ ਐਲਾਨ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ 10ਵੀਂ ਜਮਾਤ ਦੇ ਸਰਟੀਫਿਕੇਟ 'ਚ ਵੀ ਦਰਜ ਕੀਤਾ ਜਾਵੇਗਾ ਕਿ ਕੋਵਿਡ-19 ਮਹਾਮਾਰੀ ਸੰਕਟ ਕਾਰਨ ਵਿਦਿਆਰਥੀਆਂ ਦੇ ਅੰਕਾਂ ਦੇ ਆਧਾਰ ’ਤੇ ਲਿਖਤੀ ਅਤੇ ਪ੍ਰਯੋਗੀ ਦੇ ਅੰਕ ਲਗਾਏ ਗਏ ਹਨ। ਇਸੇ ਦੌਰਾਨ ਓਪਨ ਸਕੂਲ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬੋਰਡ ਵੱਲੋਂ ਲਏ ਜਾਣ ਦੀ ਪੂਰੀ-ਪੂਰੀ ਸੰਭਾਵਨਾ ਹੈ।
 


Babita

Content Editor

Related News