ਪੰਜਾਬ: ਕੁੜੀ ਨੇ ਘਰ ਸੱਦ ਮਰਵਾ'ਤਾ ਮੁੰਡਾ ਤੇ ਫਿਰ ਪੈਟਰੋਲ...

Thursday, Jul 16, 2026 - 04:48 PM (IST)

ਪੰਜਾਬ: ਕੁੜੀ ਨੇ ਘਰ ਸੱਦ ਮਰਵਾ'ਤਾ ਮੁੰਡਾ ਤੇ ਫਿਰ ਪੈਟਰੋਲ...

ਮਜੀਠਾ(ਸਰਬਜੀਤ ਵਡਾਲਾ)- ਅੰਮ੍ਰਿਤਸਰ ਦੇ ਹਲਕਾ ਮਜੀਠਾ 'ਚ ਬੀਤੇ ਦਿਨ ਇੱਕ ਨੌਜਵਾਨ ਦੀ ਅੱਗ ਨਾਲ ਹੋਈ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਮਜੀਠਾ ਦੇ ਮੁੱਖੀ ਇੰਸਪੈਕਟਰ ਕਰਮਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਸ ਵੱਲੋਂ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਾਮਲੇ ਨੂੰ ਸੁਲਝਾ ਲਿਆ ਹੈ। ਜਿਸ ਦੇ ਚਲਦਿਆਂ ਮ੍ਰਿਤਕ ਦੇ ਭਰਾ ਵੱਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਉਨ੍ਹਾਂ ਨੇ ਰਾਜਵਿੰਦਰ ਕੌਰ ਉਰਫ਼ ਰਾਜ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਥਾਣਾ ਮੁੱਖੀ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 8:00 ਵਜੇ ਮ੍ਰਿਤਕ ਸੰਦੀਪ ਸਿੰਘ ਜਦੋਂ ਘਰ ਵਿੱਚ ਮੌਜੂਦ ਸੀ ਤਾਂ ਇੱਕ ਔਰਤ ਉਨ੍ਹਾਂ ਦੇ ਘਰ ਆਈ। ਉਸ ਨੇ ਸੰਦੀਪ ਸਿੰਘ ਦੇ ਫੋਨ ਨਾ ਚੁੱਕਣ 'ਤੇ ਉਸ ਨੂੰ ਤੇਲ ਪਾ ਕੇ ਸਾੜ ਦੇਣ ਅਤੇ ਉਸ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਅਤੇ ਉੱਥੋਂ ਚਲੀ ਗਈ। ਥਾਣਾ ਮੁੱਖੀ ਅਨੁਸਾਰ ਕਰੀਬ 12:30 ਵਜੇ ਸੰਦੀਪ ਸਿੰਘ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਸਵੇਰੇ ਘਰ ਆਈ ਔਰਤ ਖਾਸਾ ਪੱਤੀ ਮਜੀਠਾ ਦੀ ਰਹਿਣ ਵਾਲੀ ਹੈ। ਉਹ ਉਸਨੂੰ ਆਪਣੇ ਘਰ ਬੁਲਾ ਰਹੀ ਹੈ ਅਤੇ ਉਹ ਉੱਥੇ ਜਾ ਰਿਹਾ ਹੈ। ਸੰਦੀਪ ਨੇ ਭਰਾ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਵਾਪਸ ਨਾ ਆਵੇ ਤਾਂ ਇਸ ਲਈ ਉਕਤ ਲੜਕੀ ਅਤੇ ਉਸ ਦਾ ਪਰਿਵਾਰ ਜ਼ਿੰਮੇਵਾਰ ਹੋਣਗੇ। ਥਾਣਾ ਮੁੱਖੀ ਨੇ ਦੱਸਿਆ ਕਿ ਉਕਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਸੰਦੀਪ ਨੂੰ ਆਪਣੇ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਪੈਟਰੋਲ ਨਾਲ ਸਾੜ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਲੜਕੀ, ਉਸ ਦੀ ਮਾਂ ਅਤੇ ਚਚੇਰੇ ਭਰਾ ਦੇ ਖਿਲਾਫ ਐਫ.ਆਈ.ਆਰ. ਨੰਬਰ 15/7/26, ਜੁਰਮ 103, 238, 61(2) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ-ਪਠਾਨਕੋਟ 'ਚ ED ਦੀ ਵੱਡੀ ਕਾਰਵਾਈ, ਕਰੈਸ਼ਰਾਂ ਤੇ ਪ੍ਰਾਪਰਟੀ ਡੀਲਰ ਦੇ ਘਰ ਰੇਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News