ਕਾਂਗਰਸ ਟਿਕਟ ਨਾ ਮਿਲਣ ’ਤੇ ਪਹਿਲਾਂ ਵੀ 2 ਵਾਰ ਆਜ਼ਾਦ ਲੜ ਚੁੱਕੈ ''ਅੰਗਦ ਸਿੰਘ'' ਦਾ ਪਰਿਵਾਰ

Thursday, Feb 03, 2022 - 11:22 AM (IST)

ਕਾਂਗਰਸ ਟਿਕਟ ਨਾ ਮਿਲਣ ’ਤੇ ਪਹਿਲਾਂ ਵੀ 2 ਵਾਰ ਆਜ਼ਾਦ ਲੜ ਚੁੱਕੈ ''ਅੰਗਦ ਸਿੰਘ'' ਦਾ ਪਰਿਵਾਰ

ਲੁਧਿਆਣਾ (ਹਿਤੇਸ਼) : ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਲਗਭਗ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋਣ ਤੋਂ ਇਲਾਵਾ ਆਜ਼ਾਦ ਲੜਨ ਦਾ ਫ਼ੈਸਲਾ ਲਿਆ ਜਾ ਰਿਹਾ ਹੈ। ਇਨ੍ਹਾਂ ਵਿਚ ਕਈ ਮੌਜੂਦਾ ਵਿਧਾਇਕ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਮੁੱਖ ਰੂਪ ਨਾਲ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਅੰਗਦ ਦੀ ਟਿਕਟ ਕੱਟਣ ਲਈ ਰਾਏ ਬਰੇਲੀ ਤੋਂ ਕਾਂਗਰਸ ਵਿਧਾਇਕ ਉਸ ਦੀ ਪਤਨੀ ਅਦਿਤੀ ਸਿੰਘ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਪਰ ਅੰਗਦ ਨੇ ਭਾਜਪਾ ਜਾਂ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਦੀ ਬਜਾਏ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ।

ਜੇਕਰ ਨਵਾਂਸ਼ਹਿਰ ਸੀਟ ’ਤੇ ਕਾਂਗਰਸ ’ਚ ਹੋਈ ਬਗਾਵਤ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਉਸ ਦਾ ਰਿਕਾਰਡ ਅੰਗਦ ਦੇ ਪਰਿਵਾਰ ਦੇ ਨਾਂ ਹੀ ਹੈ ਕਿਉਂਕਿ ਪਿਛਲੇ 50 ਸਾਲ ਵਿਚ ਹੋਈਆਂ 10 ਚੋਣਾਂ ਦੌਰਾਨ ਸਿਰਫ 2 ਵਾਰ ਅਕਾਲੀ ਦਲ ਨੂੰ ਜਿੱਤ ਹਾਸਲ ਹੋਈ ਹੈ, ਜਦੋਂ ਕਿ 4 ਵਾਰ ਦਿਲਬਾਗ ਸਿੰਘ ਤੋਂ ਇਲਾਵਾ ਅਗੰਦ ਦੇ ਮਾਤਾ-ਪਿਤਾ ਵੀ ਵਿਧਾਇਕ ਰਹੇ ਹਨ, ਜਿਸ ਵਿਚੋਂ 2 ਵਾਰ ਦਿਲਬਾਗ ਸਿੰਘ ਅਤੇ ਚਰਨਜੀਤ ਸਿੰਘ ਨੇ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਆਜ਼ਾਦ ਲੜ ਕੇ ਚੋਣ ਜਿੱਤੀ ਸੀ।
 


author

Babita

Content Editor

Related News