ਸੁਲਤਾਨਪੁਰ ਲੋਧੀ: 30 ਤੇ 31 ਮਾਰਚ ਨੂੰ ਬੈਂਕਾਂ ਦੀਆਂ ਸਮੂਹ ਬਰਾਂਚਾਂ ਸਣੇ ਖੁੱਲ੍ਹੇ ਰਹਿਣਗੇ ਏ.ਟੀ.ਐੱਮ

Sunday, Mar 29, 2020 - 06:26 PM (IST)

ਸੁਲਤਾਨਪੁਰ ਲੋਧੀ: 30 ਤੇ 31 ਮਾਰਚ ਨੂੰ ਬੈਂਕਾਂ ਦੀਆਂ ਸਮੂਹ ਬਰਾਂਚਾਂ ਸਣੇ ਖੁੱਲ੍ਹੇ ਰਹਿਣਗੇ ਏ.ਟੀ.ਐੱਮ

ਸੁਲਤਾਨਪੁਰ ਲੋਧੀ (ਸੋਢੀ)— ਕਰਫਿਊ ਦੌਰਾਨ ਢਿੱਲ ਦਿੰਦੇ ਹੋਏ ਸੁਲਤਾਨਪੁਰ ਲੋਧੀ 'ਚ 30 ਅਤੇ 31 ਮਾਰਚ ਨੂੰ ਬੈਂਕਾਂ ਦੀਆਂ ਸਮੂਹ ਬਰਾਂਚਾਂ ਖੁੱਲ੍ਹੀਆਂ ਰਹਿਣਗੀਆਂ। ਲੀਡ ਬੈਂਕ ਮੈਨੇਜਰ ਕਪੂਰਥਲਾ ਸ੍ਰੀ ਦਰਸ਼ਨ ਲਾਲ ਭੱਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਪੂਰਥਲਾ ਵਾਸੀਆਂ ਨੂੰ ਸਮਾਜਿਕ ਸਕੀਮਾਂ ਦੇ ਲਾਭ ਦੀ ਅਦਾਇਗੀ ਅਤੇ ਬੈਂਕਾਂ ਦੇ ਕਲੋਜਿੰਗ ਕੰਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਦੀਆ ਸਮੂਹ ਬੈਂਕ ਬਰਾਂਚਾਂ ਅਤੇ ਇਨਾਂ ਦੇ ਪ੍ਰਸ਼ਾਸਕੀ ਦਫਤਰਾਂ ਨੂੰ ਮਿਤੀ 30 ਮਾਰਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਾਰੇ ਬੈਂਕਾਂ ਦੇ ਏ. ਟੀ. ਐੱਮ. ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲਣਗੇ ਅਤੇ ਏ. ਟੀ. ਐੱਮ. 'ਚ ਕੈਸ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਾਇਆ ਜਾਵੇਗਾ। ਉਨਾਂ ਕਿਹਾ ਕਿ ਬੈਂਕਾਂ ਵਿਚ ਕੇਵਲ ਕੈਸ਼, ਜ਼ਰੂਰੀ ਟ੍ਰਾਂਜ਼ੈਕਸ਼ਨਸ, ਜਿਵੇਂ ਕਿ ਕੈਸ਼ ਟ੍ਰਾਂਜ਼ੈਕਸ਼ਨਸ, ਰਿਮਿਟਟੈਂਸਸ, ਸਰਕਾਰੀ ਟ੍ਰਾਂਜ਼ੈਕਸ਼ਨਸ, ਕਲੀਅਰਿੰਗ ਆਦਿ ਹੀ ਕੀਤੇ ਜਾਣਗੇ। ਸਾਰੇ ਬੈਂਕਾਂ ਦੀਆਂ ਕਰੰਸੀ ਚੈਸਟ 30 ਮਾਰਚ 2020 ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਲਈ ਸਮੂਹ ਬੈਂਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਬੈਂਕ ਵਿਚ ਸਟਾਫ/ਪਬਲਿਕ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ, ਜਿਵੇਂ ਕਿ ਆਪਸ 'ਚ 3 ਫੁੱਟ ਦੀ ਪੂਰੀ, ਸੈਨੀਟਾਈਜ਼ਰ ਮਾਸਕ ਅਤੇ ਗਲਵਜ਼ ਆਦਿ ਦਾ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।


author

shivani attri

Content Editor

Related News