ਮਾਰਚ ਮਹੀਨੇ ਮੁੜ ਵਧਿਆ ਪੰਜਾਬ ’ਚ ਕੋਰੋਨਾ ਦਾ ਕਹਿਰ, ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ

Thursday, Apr 01, 2021 - 10:50 AM (IST)

ਮਾਰਚ ਮਹੀਨੇ ਮੁੜ ਵਧਿਆ ਪੰਜਾਬ ’ਚ ਕੋਰੋਨਾ ਦਾ ਕਹਿਰ, ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ

ਜਲੰਧਰ (ਰੱਤਾ)– ਕੋਰੋਨਾ ਲਾਗ ਦੀ ਬੀਮਾਰੀ ਕਾਰਨ ਪੰਜਾਬ ਵਿਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਕੱਲੇ ਮਾਰਚ ਮਹੀਨੇ ਵਿਚ ਹੀ 1045 ਲੋਕਾਂ ਦੀ ਜਾਨ ਇਸ ਬੀਮਾਰੀ ਨੇ ਲੈ ਲਈ ਹੈ। ਉਥੇ ਹੀ ਇਕ ਮਹੀਨੇ ਦੇ ਅਰਸੇ ਵਿਚ 57662 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਬੀਤੀ 28 ਫਰਵਰੀ ਤੱਕ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5832 ਸੀ ਅਤੇ ਮਾਰਚ ਮਹੀਨੇ ਦੇ 31 ਦਿਨਾਂ ਵਿਚ ਇਹ ਅੰਕੜਾ 6877 ’ਤੇ ਪਹੁੰਚ ਗਿਆ ਹੈ। ਦੂਜੇ ਪਾਸੇ 28 ਫਰਵਰੀ ਤੱਕ 182177 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਸਨ, ਜਦਕਿ 31 ਮਾਰਚ ਨੂੰ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ 239839 ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਬੀਤੇ ਵਰ੍ਹੇ ਜਿੰਨੇ ਕੋਰੋਨਾ ਰੋਗੀਆਂ ਦੀਆਂ ਮੌਤਾਂ 151 ਦਿਨਾਂ ਵਿਚ ਹੋਈਆਂ, ਓਨੀਆਂ ਲਗਭਗ ਇਕ ਮਹੀਨੇ ’ਚ
ਪੰਜਾਬ ’ਚ ਕੋਰੋਨਾ ਦੇ ਪਹਿਲੇ ਮਰੀਜ਼ ਦੀ ਪੁਸ਼ਟੀ 9 ਮਾਰਚ 2020 ਨੂੰ ਹੋਈ ਸੀ। ਇਸ ਤੋਂ ਬਾਅਦ ਕੋਰੋਨਾ ਨੇ ਹੌਲੀ-ਹੌਲੀ ਪੰਜਾਬ ਵਿਚ ਆਪਣੀਆਂ ਜੜ੍ਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਤੰਬਰ ਮਹੀਨੇ ਵਿਚ ਸੂਬੇ ਵਿਚ ਕੋਰੋਨਾ ਦੇ ਕੇਸ ਸਿਖਰ ’ਤੇ ਸਨ। ਉਥੇ ਹੀ ਸੂਬੇ ਵਿਚ ਕੋਰੋਨਾ ਨਾਲ ਪਹਿਲੀ ਮੌਤ ਮਾਰਚ 2020 ਨੂੰ ਹੋਈ ਸੀ। ਮਾਰਚ 2020 ਤੋਂ ਮਈ-ਅਗਸਤ ਤੱਕ 151 ਦਿਨਾਂ ਵਿਚ ਸੂਬੇ ਵਿਚ 1059 ਕੋਰੋਨਾ ਰੋਗੀਆਂ ਦੀ ਮੌਤ ਹੋ ਗਈ। ਹੁਣ ਹਾਲਾਤ ਇਹ ਹਨ ਕਿ ਇਕ ਮਹੀਨੇ ਵਿਚ ਹੀ 1045 ਕੋਰੋਨਾ ਰੋਗੀਆਂ ਦੀ ਮੌਤ ਹੋ ਰਹੀ ਹੈ। ਦੂਜੇ ਪਾਸੇ 9 ਮਾਰਚ ਨੂੰ ਸੂਬੇ ਵਿਚ ਪਹਿਲੇ ਕੋਰੋਨਾ ਰੋਗੀ ਦੀ ਪੁਸ਼ਟੀ ਤੋਂ ਬਾਅਦ 2 ਸਤੰਬਰ ਤੱਕ ਭਾਵ 178 ਦਿਨਾਂ ’ਚ ਸੂਬੇ ਦੇ 56888 ਲੋਕ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ ਹੁਣ ਹਾਲਾਤ ਇਹ ਹਨ ਕਿ ਮਾਰਚ 2021 ਦੇ 31 ਦਿਨਾਂ ਵਿਚ 57662 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : 'ਦੋਸਤੀ' ਦੇ ਨਾਂ 'ਤੇ ਕਲੰਕ ਸਾਬਤ ਹੋਇਆ ਨੌਜਵਾਨ, ਘਰੋਂ ਬੁਲਾ ਦੋਸਤ ਨੂੰ ਇੰਝ ਦਿੱਤੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News