ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋਇਆ ਹੈਕ
Monday, Apr 11, 2022 - 04:58 PM (IST)
ਜਲੰਧਰ (ਵੈੱਬ ਡੈਸਕ)— ਪੰਜਾਬ ਕਾਂਗਰਸ ਦਾ ਟਵਿੱਟਰ ਅਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਉਸ ਅਕਾਊਂਟ ਤੋਂ ਲਗਾਤਾਰ ਫਜ਼ੂਲ ਦੇ ਸੰਦੇਸ਼ ਸਾਂਝੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਟਵਿੱਟਰ ’ਤੇ ਹੈਕਰਜ਼ ਕਾਫ਼ੀ ਸਰਗਰਮ ਹਨ ਅਤੇ ਲਗਾਤਾਰ ਲੋਕ ਪ੍ਰਸਿੱਧ ਹਸਤੀਆਂ ਦੇ ਟਵਿੱਟਰ ਹੈਂਡਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਕੁਝ ਘੰਟਿਆਂ ’ਚ ਕਈਆਂ ਦੇ ਟਵਿੱਟਰ ਹੈਂਡਲ ਹੈਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਸੇ ਦਰਮਿਆਨ ਪੰਜਾਬ ਕਾਂਗਰਸ ਦਾ ਸੋਮਵਾਰ ਨੂੰ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਹੋ ਗਿਆ। ਹਾਲਾਂਕਿ ਕੁਝ ਦੇਰ ਬਾਅਦ ਇਸ ਨੂੰ ਰਿਸਟੋਰ ਕਰ ਲਿਆ ਗਿਆ। ਹੈਕਰ ਨੇ ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ਦੀ ਡੀ. ਪੀ. ਅਤੇ ਬੈਕਗਰਾਊਂਡ ਦੀ ਤਸਵੀਰ ਬਦਲ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਯੂਜ਼ਰਸ ਨੂੰ ਟੈਗ ਕਰਦੇ ਹੋਏ ਟਵੀਟ ਕਰ ਦਿੱਤੇ। ਹੈਕਰ ਨੇ ਰਾਹੁਲ ਗਾਂਧੀ ਦੀ ਇਕ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ, ‘ਸੱਚ ਭਾਰਤ’
ਇਹ ਵੀ ਪੜ੍ਹੋ: ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵੱਡਾ ਦਾਅਵਾ, ਪੰਜਾਬ ਦੀਆਂ ਤਹਿਸੀਲਾਂ ’ਚ 70 ਫ਼ੀਸਦੀ ਭ੍ਰਿਸ਼ਟਾਚਾਰ ਖ਼ਤਮ
ਉਸ ਨੇ ਅੱਗੇ ਲਿਖਿਆ ਕਿ ਬੀਨਜ਼ ਆਫੀਸ਼ੀਅਸ ਕਲੈਕਸ਼ਨ ਦੇ ਸਬੰਧ ’ਚ ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ਦੇ ਸਾਰੇ ਸਰਗਰਮ ਐੱਨ. ਐੱਫ਼. ਟੀ. ਟਰੇਡਰਜ਼ ਨੂੰ ਲੈ ਕੇ ਏਅਰਡ੍ਰਾਪ ਖੋਲ੍ਹਿਆ ਹੈ। ਆਪਣੇ ਬੀਨਜ਼ ਨੂੰ ਕਲੇ ਕਰੋ। ਬੀਤੇ ਦਿਨ ਦੇਸ਼ ਦੇ ਮੌਸਮ ਵਿਭਾਗ (ਆਈ. ਐੱਮ. ਡੀ) ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ। ਆਈ. ਐੱਮ. ਡੀ. ਦੇ ਟਵਿੱਟਰ ਹੈਂਡਲ ਨੂੰ ਅਜਿਹੇ ਸਮੇਂ ਕਥਿਤ ਤੌਰ ’ਤੇ ਹੈਕ ਕੀਤਾ ਗਿਆ ਜਦੋਂ ਦੇਸ਼ ਦੇ ਕਈ ਹਿੱਸਿਆਂ ’ਚ ਲੂ ਦੇ ਕਾਰਨ ਇਸ ’ਤੇ ਟ੍ਰੈਫਿਕ ਵਾਧੂ ਸੀ।
ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਹਥਿਆਰਾਂ ਦੀ ਨੋਕ 'ਤੇ NRI ਤੋਂ ਲੁੱਟੀ ਕਰੇਟਾ ਕਾਰ
ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਦਾ ਅਧਿਕਾਰਤ ਟਵਿੱਟਰ ਅਕਾਊਂਟ ਵੀ ਬੀਤੇ ਦਿਨੀਂ ਰਾਤ ਨੂੰ ਹੈਕ ਕਰ ਦਿੱਤਾ ਗਿਆ ਸੀ। ਹੈਕਰਜ਼ ਨੇ ਅਕਾਊਂਟ ਤੋਂ 400 ਤੋਂ 500 ਟਵੀਟ ਭੇਜੇ ਸਨ। ਅਧਿਕਾਰੀਆਂ ਨੇ ਕਿਹਾ ਸੀ ਕਿ ਸਾਈਬਰ ਮਾਹਰਾਂ ਵੱਲੋਂ ੰਮਾਮਲੇ ਦੀ ਜਾਂਚ ਦੇ ਬਾਅਦ ਇਸ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਵਿੱਟਰ ਹੈਂਡਲ ਲਗਭਗ 29 ਮਿੰਟਾਂ ਲਈ ਹੈਕ ਹੋਇਆ ਸੀ। ਉਥੇ ਹੀ ਯੂਨੀਵਰਸਿਟੀ ਗਰਾਂਟ ਕਮਿਸ਼ਨ ਦਾ ਵੀ ਟਵਿੱਟਰ ਸ਼ਨੀਵਾਰ ਰਾਤ ਨੂੰ ਹੈਕ ਕਰ ਦਿੱਤਾ ਗਿਆ ਸੀ। ਪਿਛਲੇ 72 ਘੰਟਿਆਂ ’ਚ ਹੈਕ ਹੋਣ ਵਾਾਲ ਇਹ ਚੌਥਾ ਹਾਈ-ਪ੍ਰੋਫਾਈਲ ਟਵਿੱਟਰ ਅਕਾਊਂਟ ਹੈ। ਸਾਰੇ ਹੈਕ ਇਕ ਹੀ ਵਿਅਕਤੀ ਜਾਂ ਗਰੁੱਪ ਵੱਲੋਂ ਕੀਤੇ ਜਾ ਗਏ ਲੱਗ ਰਹੇ ਹਨ ਕਿਉਂਕਿ ਹੈਕਰਾਂ ਨੇ ਇਕੋ ਜਿਹਾ ਕੰਟੈਂਟ ਡਿਜ਼ੀਟਲ ਐਸੈਟ ਅਤੇ ਕਰੰਸੀ ਨਾਲ ਸਬੰਧਤ ਟਵੀਟ ਕੀਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ