ਬਜਟ ਇਜਲਾਸ ਮਗਰੋਂ ਪੰਜਾਬ ਮੰਤਰੀ ਮੰਡਲ ''ਚ ਫੇਰਬਦਲ ਦੀ ਤਿਆਰੀ, ''ਨਵਜੋਤ ਸਿੱਧੂ'' ਨੂੰ ਮਿਲ ਸਕਦੈ ਅਹਿਮ ਅਹੁਦਾ
Tuesday, Feb 23, 2021 - 10:14 AM (IST)
ਜਲੰਧਰ (ਅਨਿਲ) : ਪੰਜਾਬ ਦੀ ਸਿਆਸਤ 'ਚ ਲਗਾਤਾਰ ਕਈ ਧਮਾਕੇ ਹੋ ਰਹੇ ਹਨ। ਭਾਵੇਂ ਭਾਜਪਾ ਹੋਵੇ, ਕਾਂਗਰਸ, ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ। ਹਰ ਇਕ ਪਾਰਟੀ 'ਚ ਸਿਆਸਤ ਇਸ ਸਮੇਂ ਚਰਮ 'ਤੇ ਹੈ, ਜਿਸ ਦਾ ਇਕ ਵੱਡਾ ਕਾਰਨ ਪੰਜਾਬ 'ਚ ਸਾਲ 2022 'ਚ ਹੋਣ ਵਾਲੀਆਂ ਚੋਣਾਂ ਹਨ। ਇਸ ਸਮੇਂ ਪੰਜਾਬ ਦੀ ਸੱਤਾ 'ਚ ਬੈਠੀ ਕਾਂਗਰਸ ਪਾਰਟੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਪੰਜਾਬ ਸਰਕਾਰ ਮੁਫ਼ਤ ਦੇਵੇਗੀ ਇਹ ਸਹੂਲਤ, ਇੰਝ ਕਰੋ ਅਪਲਾਈ
ਪੰਜਾਬ 'ਚ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਪੰਜਾਬ ਦੀ ਸਿਆਸਤ ਤੋਂ ਪਰ੍ਹੇ ਚੱਲ ਰਹੇ ਹਨ। ਕਾਂਗਰਸ ਦੇ ਸਿਆਸੀ ਗਲਿਆਰਿਆਂ ਤੋਂ ਖ਼ਬਰ ਆ ਰਹੀ ਹੈ ਕਿ ਪੰਜਾਬ 'ਚ ਸਿੱਧੂ ਨੂੰ ਪਾਰਟੀ ਅਹਿਮ ਅਹੁਦਾ ਦੇਣ 'ਤੇ ਵਿਚਾਰ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਵਿਚਕਾਰ ਚਰਚਾ ਹੋਈ ਹੈ।
ਇਹ ਵੀ ਪੜ੍ਹੋ : ਜਗਰਾਓਂ 'ਚ 2 ਟਰੱਕਾਂ ਦੀ ਆਪਸ 'ਚ ਭਿਆਨਕ ਟੱਕਰ, ਅੱਗ ਲੱਗਣ ਕਾਰਨ ਡਰਾਈਵਰ ਦੀ ਮੌਤ
ਇਸ ਦੌਰਾਨ ਪੰਜਾਬ ਦੀ ਸਿਆਸਤ 'ਤੇ ਚਰਚਾ ਦੇ ਨਾਲ-ਨਾਲ ਸਿੱਧੂ ਨੂੰ ਐਡਜਸਟ ਕਰਨ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਪਟਨ ਅਤੇ ਰਾਵਤ ਦੀ ਮੁਲਾਕਾਤ ਦੌਰਾਨ ਇਸ ਮਾਮਲੇ 'ਤੇ ਵੀ ਚਰਚਾ ਹੋਈ ਹੈ। ਚਰਚਾ ਦੌਰਾਨ ਦੋਹਾਂ ਆਗੂਆਂ ਨੇ ਸੰਭਾਵਿਤ ਕੈਬਨਿਟ ਬਦਲਾਅ 'ਤੇ ਚਰਚਾ ਵੀ ਕੀਤੀ ਹੈ।
ਇਹ ਵੀ ਪੜ੍ਹੋ : CBSE ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ ਪੈਟਰਨ ਮੁਤਾਬਕ ਕਰਨੀ ਪਵੇਗੀ ਪੇਪਰਾਂ ਦੀ ਤਿਆਰੀ
ਦੱਸਿਆ ਜਾ ਰਿਹਾ ਹੈ ਕਿ ਬਜਟ ਇਜਲਾਸ ਤੋਂ ਬਾਅਦ ਪੰਜਾਬ ਕੈਬਨਿਟ 'ਚ ਬਦਲਾਅ ਹੋਵੇਗਾ, ਜਿਸ ਨਾਲ ਕੁੱਝ ਨਵੇਂ ਚਿਹਰੇ ਦੇਖਣ ਨੂੰ ਮਿਲ ਸਕਦੇ ਹਨ, ਜਦੋਂ ਕਿ ਕੁੱਝ ਮੰਤਰੀ ਜਿਨ੍ਹਾਂ ਦੇ ਮਹਿਕਮੇ ਤੋਂ ਮੁੱਖ ਮੰਤਰੀ ਖੁਸ਼ ਨਹੀਂ ਹਨ, ਉਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ। ਇਸ ਬਦਲਾਅ ਦਾ ਇਕ ਵੱਡਾ ਕਾਰਨ ਪੰਜਾਬ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਹਨ, ਜਿਸ ਲਈ ਲੋਕਾਂ ਵਿਚਕਾਰ ਜਾਣ ਤੋਂ ਪਹਿਲਾਂ ਪਾਰਟੀ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਪੰਜਾਬ 'ਚ ਹਾਲ ਹੀ 'ਚ ਹੋਈਆਂ ਸਥਾਨਕ ਚੋਣਾਂ ਤੋਂ ਪਾਰਟੀ ਉਤਸ਼ਾਹਿਤ ਤਾਂ ਹੈ ਪਰ ਵਿਧਾਨ ਸਭਾ ਚੋਣਾਂ 'ਚ ਉਹ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।
ਨੋਟ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੀ ਸੰਭਾਵਨਾ ਬਾਰੇ ਦਿਓ ਆਪਣੀ ਰਾਏ