ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ!

Tuesday, Aug 11, 2026 - 06:53 PM (IST)

ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ!

ਜਲਾਲਾਬਾਦ (ਆਦਰਸ਼): ਜਲਾਲਾਬਾਦ ਦੇ ਨਜ਼ਦੀਕੀ ਪਿੰਡ ਛੱਪੜੀਂ ਵਾਲਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਬੱਸ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਉੱਥੇ ਹੀ ਸਵਾਰੀਆਂ ਦਾ ਬਚਾਅ ਰਿਹਾ ਹੈ। ਇਸ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ 'ਚ ਹਾਦਸੇ ਦੀ ਪੂਰੀ ਘਟਨਾ ਸਪਸ਼ਟ ਦਿਖਾਈ ਦੇ ਰਹੀ ਹੈ ਕਿ ਕਿਵੇਂ ਇਕ ਮੋਟਰਸਾਈਕਲ ਰੇਹੜੀ ਸਵਾਰ ਅਚਾਨਕ ਸੜਕ 'ਤੇ ਆ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਬੇਕਾਬੂ ਹੋਣ ਕਾਰਨ ਹਾਦਸਾ ਵਾਪਰ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 11 ਵਜੇ ਕੇ ਕਰੀਬ ਇਕ ਨਿੱਜੀ ਬੱਸ ਜਲਾਲਾਬਾਦ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਸੀ। ਜਦੋਂ ਬੱਸ ਪਿੰਡ ਛੱਪੜੀਂ ਵਾਲਾ ਵਿਖੇ ਪੁੱਜੀ ਤਾਂ ਇਕ ਮੋਟਰਸਾਈਕਲ ਰੇਹੜੀ ਸਵਾਰ ਪਿੰਡ ਦੀ ਇਕ ਦੁਕਾਨ ਤੋਂ ਟਾਇਰਾਂ ਵਿਚ ਹਵਾ ਭਰਵਾ ਕੇ ਅਚਾਨਕ ਬਿਨਾਂ ਆਲ਼ੇ-ਦੁਆਲੇ ਦੇਖੇ ਸੜਕ 'ਤੇ ਆ ਗਿਆ ਤਾਂ ਬੱਸ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਲਈ ਤੁਰੰਤ ਬੱਸ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਬੱਸ ਸਿੱਧੀ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਿਜਲੀ ਦਾ ਖੰਭਾ ਅਤੇ ਬੱਸ ਦਾ ਅਗਲਾ ਹਿੱਸਾ ਬੂਰੀ ਤਰਾਂ ਨੁਕਸਾਨਿਆ ਗਿਆ। ਹਾਦਸੇ ਵਿਚ ਬੱਸ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਖ਼ੁਸ਼ਕਿਸਮਤੀ ਨਾਲ ਬੱਸ ਵਿਚ ਸਵਾਰ ਹੋਰ ਯਾਤਰੀ ਵੱਡੇ ਜਾਨੀ ਨੁਕਸਾਨ ਤੋਂ ਬੱਚ ਗਏ। 

ਬੱਸ ਦੇ ਕੰਡਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਲਾਲਾਬਾਦ ਤੋਂ ਸਵਾਰੀਆਂ ਲੈ ਕੇ ਫ਼ਾਜ਼ਿਲਕਾ ਜਾ ਰਹੇ ਸਨ ਜਦੋਂ ਬੱਸ ਪਿੰਡ ਛੱਪੜੀਂ ਵਾਲਾ ਨੇੜੇ ਪਹੁੰਚੀ ਤਾ ਇੱਕ ਮੋਟਰਸਾਈਕਲ ਸਵਾਰ ਅਚਾਨਕ ਸੜਕ 'ਤੇ ਆ ਗਿਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰ ਗਿਆ। ਕੰਡਕਟਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ ਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


author

Anmol Tagra

Content Editor

Related News