ਸਮਾਰਟਫੋਨਾਂ ਲਈ 'ਕੋਰੋਨਾ ਵਾਇਰਸ ਦੀ ਗੱਲ ਲੋਕਾਂ ਨੇ ਹਾਸੇ 'ਚ ਪਾ ਲਈ : ਮਨਪ੍ਰੀਤ ਬਾਦਲ
Friday, Feb 28, 2020 - 01:45 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ ਸਮਾਰਟਫੋਨਾਂ 'ਚ ਦੇਰੀ ਹੋ ਰਹੀ ਹੈ ਤਾਂ ਲੋਕਾਂ ਨੇ ਇਹ ਗੱਲ ਹਾਸੇ 'ਚ ਪਾ ਲਈ ਸੀ ਪਰ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਸਮਾਰਟਫੋਨਾਂ ਸਬੰਧੀ ਆਰਡਰ ਜਾ ਚੁੱਕੇ ਹਨ ਪਰ ਚੀਨ 'ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਚੀਨ ਦੀ ਕੰਪਨੀ ਇਹ ਸਮਾਰਟਫੋਨ ਦੇਣ ਦੇ ਅਸਮਰੱਥ ਹੈ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਲਈ ਸਰਕਾਰ ਵਲੋਂ ਕੋਈ ਦੇਰੀ ਨਹੀਂ ਹੈ ਪਰ ਇਸ ਸਮੇਂ ਚੀਨ 'ਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ ਅਤੇ ਸਮਾਰਟਫੋਨਾਂ ਦਾ ਆਰਡਰ ਚੀਨ ਦੀ ਕੰਪਨੀ ਕੋਲ ਹੀ ਹੈ, ਜਿਸ ਕਾਰਨ ਅਜੇ ਤੱਕ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਸਮਾਰਟ ਫੋਨ ਨਹੀਂ ਵੰਡ ਸਕੀ ਹੈ।