ਪੰਜਾਬ ਦਾ ''ਬਜਟ'' ਪੇਸ਼ ਕਰਨ ਦੀ ਤਰੀਕ ''ਚ ਹੋ ਸਕਦੈ ਬਦਲਾਅ

Saturday, Feb 15, 2020 - 02:02 PM (IST)

ਪੰਜਾਬ ਦਾ ''ਬਜਟ'' ਪੇਸ਼ ਕਰਨ ਦੀ ਤਰੀਕ ''ਚ ਹੋ ਸਕਦੈ ਬਦਲਾਅ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪੰਜਾਬ ਦਾ ਬਜਟ ਪੇਸ਼ ਕਰਨ ਦੀ ਤਰੀਕ 'ਚ ਬਦਲਾਅ ਹੋ ਸਕਦਾ ਹੈ। ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪੰਜਾਬ ਦਾ ਬਜਟ ਇਜਲਾਸ 20 ਫਰਵਰੀ ਨੂੰ ਬੁਲਾਏ ਜਾਣ ਅਤੇ ਆਉਂਦੇ ਵਿੱਤੀ ਸਾਲ ਦਾ ਬਜਟ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ ਜਾਣਾ ਸੀ ਪਰ ਹੁਣ ਸੂਬਾ ਸਰਕਾਰ ਵਲੋਂ ਇਸ 'ਚ ਕੁਝ ਬਦਲਾਅ ਕੀਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਮੁਤਾਬਕ ਹੁਣ ਬਜਟ 28 ਫਰਵਰੀ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਬਾਰੇ ਅੰਤਿਮ ਫੈਸਲਾ ਪੰਜਾਬ ਮੰਤਰੀ ਮੰਡਲ ਦੀ ਹੋਣ ਵਾਲੀ ਬੈਠਕ 'ਚ ਲਿਆ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਬਜਟ ਦੇ 28 ਫਰਵਰੀ ਨੂੰ ਪੇਸ਼ ਹੋਣ ਕਾਰਨ ਉਸ 'ਤੇ ਬਹਿਸ ਅਤੇ ਉਸ ਨੂੰ ਪਾਸ ਕਰਾਉਣ 'ਚ ਵੀ ਪ੍ਰੋਗਰਾਮ ਪਛੜ ਜਾਵੇਗਾ। ਇਸ ਲਈ ਬਜਟ ਸਮਾਗਮ ਜੋ ਫਰਵਰੀ ਮਹੀਨੇ 'ਚ ਹੀ ਖਤਮ ਕਰਨਾ ਦਾ ਪ੍ਰੋਗਰਾਮ ਸੀ, ਹੁਣ ਸੋਧੇ ਹੋਏ ਪ੍ਰੋਗਰਾਮ ਮੁਤਾਬਕ ਇਹ ਸਮਾਗਮ 3-4 ਮਾਰਚ ਤੱਕ ਵਧਾਇਆ ਜਾ ਸਕਦਾ ਹੈ। ਸਰਕਾਰੀ ਤੌਰ 'ਤੇ ਫਿਲਹਾਲ ਬਜਟ 'ਚ ਬਦਲਾਅ ਕਰਨ ਦਾ ਪ੍ਰੋਗਰਾਮ ਅੱਗੇ ਪਾਉਣ ਦਾ ਕੋਈ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ।


author

Babita

Content Editor

Related News