ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਨੂੰ ਲੈ ਕੇ ਭਾਜਪਾ ਦਾ ਵੱਡਾ ਐਲਾਨ

Tuesday, Aug 25, 2026 - 04:51 PM (IST)

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਨੂੰ ਲੈ ਕੇ ਭਾਜਪਾ ਦਾ ਵੱਡਾ ਐਲਾਨ

ਲੁਧਿਆਣਾ (ਗੁਪਤਾ): ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਨੇ ਇਕ ਵਾਰ ਫ਼ਿਰ ਸਪਸ਼ਟ ਤੌਰ 'ਤੇ ਆਖਿਆ ਹੈ ਕਿ ਭਾਜਪਾ ਪੰਜਾਬ ਦੀਆਂ 117 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ ਤੇ ਸਰਕਾਰ ਵੀ ਬਣਾਵੇਗੀ। ਉਨ੍ਹਾਂ ਨੇ ਅੱਜ ਲੁਧਿਆਣਾ ਵਿਚ ਜਥੇਬੰਦਕ ਬੈਠਕ ਨੂੰ ਸੰਬੋਧਨ ਕਰਦਿਆਂ ਵਰਕਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਲਈ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਦੁਹਰਾਇਆ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ ਤੇ ਜਿੱਤ ਦਰਜ ਕਰ ਕੇ ਸਰਕਾਰ ਬਣਾਵੇਗੀ। 

ਬੀ. ਐੱਲ. ਸੰਤੋਸ਼ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਤੇ ਭਾਜਪਾ ਸੂਬੇ ਵਿਚ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਇਸ ਲਈ ਅਸੀਂ ਸੰਗਠਨ ਨੂੰ ਸਿੱਧਾ ਬੂਥ ਪੱਧਰ 'ਤੇ ਮਜ਼ਬੂਤ ਕਰਕੇ ਜ਼ਮੀਨੀ ਪੱਧਰ 'ਤੇ ਲੋਕਸੰਪਰਕ ਵਿਧਾ ਕੇ ਆਪਸੀ ਤਾਲਮੇਲ ਨੂੰ ਬਿਹਤਰ ਕਰਨਾ ਹੈ। ਬੈਠਕ ਵਿਚ ਪਹੁੰਚਣ 'ਤੇ ਬੀ. ਐੱਲ. ਸੰਤੋਸ਼ ਦਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਨਰਿੰਦਰ ਸਿੰਘ ਰੈਨਾ, ਮੰਥਰੀ ਸ਼੍ਰੀਨਿਵਾਸੁਲੂ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਰਜਨੀਸ਼ ਧਿਮਾਨ, ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਜੀਵਨ ਗੁਪਤਾ, ਰਾਕੇਸ਼ ਕਪੂਰ, ਰਾਸ਼ੀ ਅੱਗਰਵਾਲ, ਲੁਧਿਆਣਾ ਭਾਜਪਾ ਪ੍ਰਧਾਨ ਸੁਨੀਲ ਮੌਦਗਿੱਲ, ਸੁਮਿਤ ਟੰਡਨ, ਹਰੀਸ਼ ਟੰਡਨ, ਸੰਜੇ ਗੋਸਾਈਂ, ਰਾਜੇਸ਼ਵਰੀ ਗੋਸਾਈਂ ਸ਼ਰਮਾ, ਬੌਬੀ ਜਿੰਦਲ, ਅਤੁਲ ਜੈਨ ਆਦਿ ਨੇ ਸਵਾਗਤ ਕੀਤਾ। 


author

Anmol Tagra

Content Editor

Related News