ਪੰਜਾਬ : ਗੈਸ ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਸਾਵਧਾਨ! ਹਜ਼ਾਰਾਂ ਖ਼ਪਤਕਾਰਾਂ ਨੂੰ ਪਈ ਵੱਡੀ ਮੁਸੀਬਤ
Thursday, Aug 20, 2026 - 11:23 AM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ’ਚ ਘਰੇਲੂ ਗੈਸ ਦੇ ਕਰੀਬ 12 ਹਜ਼ਾਰ ਖ਼ਪਤਕਾਰਾਂ ਵੱਲੋਂ ਅਜੇ ਤੱਕ ਬਾਇਓਮੈਟ੍ਰਿਕ ਈ-ਕੇ. ਵਾਈ. ਸੀ. ਨਾ ਕਰਵਾਉਣਾ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਤੇਲ ਕੰਪਨੀਆਂ ਅਤੇ ਸਰਕਾਰ ਦੀਆਂ ਲਗਾਤਾਰ ਹਦਾਇਤਾਂ ਦੇ ਬਾਵਜੂਦ ਇਨ੍ਹਾਂ ਖ਼ਪਤਕਾਰਾਂ ਦੀ ਤਸਦੀਕ ਪ੍ਰਕਿਰਿਆ ਅਧੂਰੀ ਪਈ ਹੈ। ਈ-ਕੇ. ਵਾਈ. ਸੀ. ਪੂਰੀ ਨਾ ਹੋਣ ਦੀ ਸੂਰਤ ’ਚ ਉਨ੍ਹਾਂ ਦੀ ਗੈਸ ਆਈ. ਡੀ. ਬਲਾਕ ਹੋ ਸਕਦੀ ਹੈ, ਜਿਸ ਨਾਲ ਗੈਸ ਦੀ ਬੁਕਿੰਗ ਅਤੇ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਦੂਜੇ ਪਾਸੇ ਨਵੇਂ ਘਰੇਲੂ ਗੈਸ ਕੁਨੈਕਸ਼ਨ ਜਾਰੀ ਕਰਨ ’ਤੇ ਅਸਥਾਈ ਰੋਕ ਲੱਗੀ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਗੈਸ ਏਜੰਸੀਆਂ ਕੋਲ ਹਰ ਮਹੀਨੇ 600 ਤੋਂ 700 ਨਵੇਂ ਕੁਨੈਕਸ਼ਨਾਂ ਲਈ ਅਰਜ਼ੀਆਂ ਪਹੁੰਚ ਰਹੀਆਂ ਹਨ। ਫਰਜ਼ੀ ਅਤੇ ਇੱਕ ਤੋਂ ਵੱਧ ਗੈਸ ਕੁਨੈਕਸ਼ਨਾਂ ’ਤੇ ਰੋਕ ਲਗਾਉਣ ਲਈ ਬਾਇਓਮੈਟ੍ਰਿਕ ਤਸਦੀਕ ਲਾਜ਼ਮੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਅਧਿਆਪਕਾਂ ਦੀਆਂ ਤਰੱਕੀਆਂ 'ਤੇ ਰੋਕ! ਹਾਈਕੋਰਟ ਵਲੋਂ ਨੋਟਿਸ ਜਾਰੀ, ਪੜ੍ਹੋ ਪੂਰੀ ਖ਼ਬਰ
ਇਸ ਲਈ ਵਾਰ-ਵਾਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਜ਼ੀਰਕਪੁਰ ਦੀਆਂ ਪ੍ਰਮੁੱਖ ਗੈਸ ਏਜੰਸੀਆਂ ਨਾਲ ਜੁੜੇ ਹਜ਼ਾਰਾਂ ਖ਼ਪਤਕਾਰ ਅਜੇ ਤੱਕ ਈ-ਕੇ. ਵਾਈ. ਸੀ. ਨਹੀਂ ਕਰਵਾ ਸਕੇ। ਅੰਕੜਿਆਂ ਮੁਤਾਬਕ ਜ਼ੀਰਕਪੁਰ ਇੰਡੇਨ ਗੈਸ ਏਜੰਸੀ ਦੇ ਕਰੀਬ 7500 ਖ਼ਪਤਕਾਰਾਂ ਦੀ ਈ-ਕੇ. ਵਾਈ. ਸੀ. ਬਕਾਇਆ ਹੈ। ਗੈਸ ਏਜੰਸੀ ਸੰਚਾਲਕਾਂ ਮੁਤਾਬਕ ਖ਼ਪਤਕਾਰਾਂ ਨੂੰ ਲਗਾਤਾਰ ਸੁਨੇਹਿਆਂ ਅਤੇ ਸਿਲੰਡਰ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਰਾਹੀਂ ਈ-ਕੇ. ਵਾਈ. ਸੀ. ਕਰਵਾਉਣ ਲਈ ਕਿਹਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਹੁੰਗਾਰਾ ਮੱਠਾ ਹੈ।
ਇਹ ਵੀ ਪੜ੍ਹੋ : ਪੰਜਾਬ : ਚੱਲਦੇ ਅਨੰਦ ਕਾਰਜ 'ਚੋਂ ਚੁੱਕ ਲਿਆ ਲਾੜੀ ਦਾ ਪਿਓ, ਵਿਆਹ 'ਚ ਪਿਆ ਚੀਕ-ਚਿਹਾੜਾ (ਵੀਡੀਓ)
ਹਰ ਮਹੀਨੇ ਔਸਤਨ 600 ਤੋਂ 700 ਨਵੇਂ ਕੁਨੈਕਸ਼ਨਾਂ ਦੀਆਂ ਅਰਜ਼ੀਆਂ ਪਹੁੰਚ ਰਹੀਆਂ ਹਨ। ਨਵੇਂ ਕੁਨੈਕਸ਼ਨ ਜਾਰੀ ਕਰਨ ’ਤੇ ਫਿਲਹਾਲ ਰੋਕ ਹੋਣ ਕਾਰਨ ਅਰਜ਼ੀ ਦੇਣ ਵਾਲੇ ਪਰਿਵਾਰਾਂ ਨੂੰ ਪਰੇਸ਼ਾਨੀ ਅਤੇ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਕਰੀਬ 12 ਹਜ਼ਾਰ ਪੁਰਾਣੇ ਖ਼ਪਤਕਾਰਾਂ ਦੀ ਈ-ਕੇ. ਵਾਈ. ਸੀ. ਅਧੂਰੀ ਪਈ ਹੈ ਅਤੇ ਦੂਜੇ ਪਾਸੇ ਹਰ ਮਹੀਨੇ ਸੈਂਕੜੇ ਨਵੇਂ ਪਰਿਵਾਰ ਕੁਨੈਕਸ਼ਨ ਲਈ ਕਤਾਰ ’ਚ ਜੁੜ ਰਹੇ ਹਨ। ਜੇਕਰ ਬਕਾਇਆ ਈ-ਕੇ. ਵਾਈ. ਸੀ. ਵਾਲੀਆਂ ਗੈਸ ਆਈ. ਡੀ. ਬਲਾਕ ਹੋਣੀਆਂ ਸ਼ੁਰੂ ਹੋਈਆਂ ਤਾਂ ਜ਼ੀਰਕਪੁਰ ’ਚ ਹਜ਼ਾਰਾਂ ਘਰਾਂ ਦੀ ਰਸੋਈ ਗੈਸ ਸਪਲਾਈ ਇੱਕੋ ਸਮੇਂ ਪ੍ਰਭਾਵਿਤ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
