ਪੰਜਾਬ ਐਂਡ ਸਿੰਧ ਬੈਂਕ ''ਚ ਚੋਰਾਂ ਨੇ ਲਾਇਆ ਪਾੜ

Friday, May 08, 2020 - 04:47 PM (IST)

ਪਾਤੜਾਂ (ਮਾਨ) : ਬੀਤੀ ਰਾਤ ਚੋਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਲੁੱਟਣ ਦੇ ਮਕਸਦ ਨਾਲ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਤਿਜੌਰੀ ਤੋੜਣ ਦੀ ਕੋਸ਼ਿਸ਼ ਅਸਫਲ ਰਹੀ ਅਤੇ ਚੋਰਾਂ ਨੂੰ ਖਾਲ੍ਹੀ ਹੱਥ ਮੁੜਨਾ ਪਿਆ। ਪੁਲਸ ਵੱਲੋਂ ਸੂਚਨਾ ਮਿਲਣ 'ਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਾਤੜਾਂ ਦੇ ਸਿੱਧ ਐਂਡ ਬੈਂਕ ਵਿਚ ਰਾਤ ਨੂੰ ਬੈਂਕ ਦੇ ਨਾਲ ਲੱਗਦੀ ਗਲੀ ਵਿਚ ਖਿੜਕੀ ਦੀ ਜਾਅਲੀ ਪੁੱਟ ਕੇ ਚੋਰ ਅੰਦਰ ਦਾਖਲ ਹੋਏ। ਉਸਨੇ ਅੰਦਰ ਵੜਦੇ ਸਾਰ ਪਹਿਲਾਂ ਸਾਰੇ ਸੀ. ਸੀ. ਟੀ. ਵੀ ਕੈਮਰੇ ਬੰਦ ਕੀਤੇ ਉਨ੍ਹਾਂ ਤੋਂ ਬਾਅਦ ਉਸ ਨੇ ਤਿਜੋਰੀ ਤੋੜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ।ਸੀ. ਆਈ. ਏ. ਸਟਾਫ ਦੇ ਐੱਸ. ਐੱਚ. ਓ. ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ 'ਤੇ ਬੈਂਕ ਪਿੱਛੇ ਬੈਂਕ ਦੀ ਲਾਪਰਵਾਹੀ ਨਜ਼ਰ ਆ ਰਹੀ ਹੈ ਕਿਉਂਕਿ ਬੈਂਕ ਅੰਦਰ ਜਾਣ ਵਾਲੀਆਂ ਸਾਰੀਆਂ ਖਿੜਕੀਆਂ ਪੂਰੀ ਸਪੋਟ ਨਾਲ ਬੰਦ ਸਨ ਜਿੱਥੋਂ ਚੋਰ ਖਿੜਕੀ ਤੋੜਕੇ ਚੋਰ ਅੰਦਰ ਗਏ ਹਨ ਉਹ ਖਿੜਕੀ ਸਵਾਲਾਂ ਦੇ ਘੇਰੇ ਵਿਚ ਹੈ।


Gurminder Singh

Content Editor

Related News