ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 2137 ਨਵੇਂ ਮਾਮਲੇ ਆਏ ਸਾਹਮਣੇ, 71 ਦੀ ਮੌਤ

09/09/2020 9:50:04 PM

ਚੰਡੀਗਡ਼੍ਹ- ਪੰਜਾਬ 'ਚ ਕੋਰੋਨਾ ਦਾ ਕਹਿਰ ਇੰਨਾ ਵੱਧ ਗਿਆ ਹੈ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇ ਮਾਮਲੇ 'ਚ ਪੰਜਾਬ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਪੰਜਾਬ ਨੇ ਇਸ ਮਾਮਲੇ 'ਚ ਮਹਾਰਾਸ਼ਟਰ ਤੇ ਗੁਜਰਾਤ ਨੂੰ ਵੀ ਪਛਾੜ ਦਿੱਤਾ। ਪੰਜਾਬ 'ਚ ਮੌਤਾਂ ਦੀ ਦਰ 2.95 ਫੀਸਦੀ ਪਹੁੰਚ ਗਈ ਹੈ, ਜਦਕਿ ਗੁਜਰਾਤ 'ਚ ਇਹ ਦਰ 2.91 ਅਤੇ ਮਹਾਰਾਸ਼ਟਰ 'ਚ ਇਹ 2.90 ਫੀਸਦੀ ਹੈ।
ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਜਿਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਹੀ ਮੌਤ ਦਰ ਵੀ ਵੱਧ ਰਹੀ ਹੈ। ਪੰਜਾਬ 'ਚ ਬੁੱਧਵਾਰ ਨੂੰ 71 ਲੋਕਾਂ ਦੀ ਮੌਤ ਹੋ ਗਈ ਜਦੋਂਕਿ 2137 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਰਾਜ 'ਚ 69684 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਦੋਂਕਿ ਇਨ੍ਹਾਂ 'ਚੋਂ 2061 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ 'ਚੋਂ 1231 ਮਰੀਜ਼ਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਅੱਜ ਰਾਜ 'ਚ 4 ਮਰੀਜ਼ਾਂ ਨੂੰ ਵੈਂਟੀਲੇਟਰ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ 16 ਮਰੀਜ਼ਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ ਹੈ। ਅੱਜ ਹੋਣ ਵਾਲੀਆਂ 71 ਮੌਤਾਂ 'ਚੋਂ ਅੰਮ੍ਰਿਤਸਰ 3, ਬਠਿੰਡਾ 5, ਐੱਫ. ਜੀ. ਸਾਹਿਬ 4, ਫਾਜ਼ਿਲਕਾ 1, ਫਿਰੋਜ਼ਪੁਰ 1, ਗੁਰਦਾਸਪੁਰ 2, ਹੁਸ਼ਿਆਰਪੁਰ 4, ਜਲੰਧਰ 11, ਕਪੂਰਥਲਾ 6, ਲੁਧਿਆਣਾ 13, ਮਾਨਸਾ 1, ਮੋਗਾ 1, ਐੱਸ.ਬੀ.ਐੱਸ ਨਗਰ 4, ਪਠਾਨਕੋਟ 1, ਪਟਿਆਲਾ 8, ਰੂਪਨਗਰ 1 ਤੇ ਸੰਗਰੂਰ ਦੇ 5 ਮਰੀਜ਼ ਸ਼ਾਮਲ ਹਨ। 

 


Bharat Thapa

Content Editor

Related News