ਪੰਜਾਬ ਵਿਚ ਵੈਕਸੀਨੇਸ਼ਨ ਦੀ ਰਫ਼ਤਾਰ ਢਿੱਲੀ, ਸਿਰਫ 2.5 ਦੇ ਲੱਗੀ ਦੋਵੇਂ ਡੋਜ਼

Friday, May 28, 2021 - 02:11 PM (IST)

ਪੰਜਾਬ ਵਿਚ ਵੈਕਸੀਨੇਸ਼ਨ ਦੀ ਰਫ਼ਤਾਰ ਢਿੱਲੀ, ਸਿਰਫ 2.5 ਦੇ ਲੱਗੀ ਦੋਵੇਂ ਡੋਜ਼

ਚੰਡੀਗੜ੍ਹ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ਸਰਕਾਰ ਵਲੋਂ ਮਹਾਮਾਰੀ ਦੀ ਰੋਕਥਾਮ ਲਈ ਜਿੱਥੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਇਸ ਦਰਮਿਆਨ ਚਿੰਤਾ ਦਾ ਵਿਸ਼ਾ ਇਹ ਹੈ ਕਿ ਸੂਬੇ ਭਰ ਵਿਚ ਕੋਰੋਨਾ ਵੈਕਸੀਨੇਸ਼ਨ ਦੀ ਰਫ਼ਤਾਰ ਬੇਹੱਦ ਢਿੱਲੀ ਚੱਲ ਰਹੀ ਹੈ।ਆਲਮ ਇਹ ਹੈ ਕਿ ਵੈਕਸੀਨ ਲਗਵਾਉਣ ਵਾਲਿਆਂ ਦਾ ਟੀਚਾ 100 ਫੀਸਦੀ ’ਚੋਂ ਮਹਿਜ਼ 2.5 ਹੈ। ਸੂਬੇ ਭਰ ਵਿਚ ਸਿਰਫ 2.5 ਲੋਕ ਹੀ ਅਜਿਹੇ ਹਨ ਜਿਨ੍ਹਾਂ ਦੇ ਦੋਵੇਂ ਡੋਜ਼ ਲੱਗ ਚੁੱਕੀਆਂ ਹਨ ਜਦਕਿ 13.8 ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ।

ਪੰਜਾਬ ਕੋਰੋਨਾ ਨਾਲ ਸਭ ਤੋਂ ਪੀੜਤ ਸੂਬਿਆਂ ਵਿਚ ਸ਼ੁਮਾਰ ਹੈ ਜਿੱਥੇ ਵੈਕਸੀਨੇਸ਼ਨ ਦੀ ਰਫ਼ਤਾਰ ਬਹੁਤ ਘੱਟ ਹੈ। ਦਿੱਲੀ ਵਿਚ 100 ’ਚੋਂ 5.8 ਨੂੰ ਦੋਵੇਂ ਟੀਕੇ ਲਗਾਏ ਜਾ ਚੁੱਕੇ ਹਨ ਜਦਕਿ 20 ਫੀਸਦ ਨੇ ਪਹਿਲੀ ਡੋਜ਼ ਲਗਾਈ ਹੈ। ਕੇਰਲ 5.7 ਨੇ ਦੋਵੇਂ ਜਦਕਿ 19.2 ਨੇ ਇਕ ਅਤੇ ਮਹਾਰਾਸ਼ਟਰ ’ਚ 3.6 ਨੇ ਦੋਵੇਂ ਟੀਕੇ ਲਗਾਏ ਹਨ ਅਤੇ 13.7 ਨੇ ਪਹਿਲੀ ਡੋਜ਼ ਲਗਵਾਈ ਹੈ। ਗੁਆਂਢੀ ਸੂਬੇ ਹਰਿਆਣਾ ਦੇ 3.3 ਲੋਕ ਦੋਵੇਂ ਟੀਕੇ ਲਗਵਾ ਚੁੱਕੇ ਹਨ ਅਤੇ 16 ਫੀਸਦ ਨੇ ਪਹਿਲੀ ਡੋਜ਼ ਲਗਵਾਈ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ ਵਲੋਂ 26 ਮਈ ਤਕ 4.900,801 ਡੋਜ਼ਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 4,152,393 ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਵੀ ਹਨ, ਜਿੱਥੇ ਮੈਡੀਕਲ ਕੇਂਦਰਾਂ ਵਿਚ ਵੈਕਸੀਨ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਭਾਵੇਂ ਲੋਕ ਵੈਕਸੀਨ ਲਗਵਾਉਣ ਆ ਰਹੇ ਹਨ ਪਰ ਉਨ੍ਹਾਂ ਨੂੰ ਇਹ ਆਖ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਜਦੋਂ ਉਨ੍ਹਾਂ ਕੋਲ ਵੈਕਸੀਨ ਪਹੁੰਚ ਜਾਵੇਗੀ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇਗਾ।


author

Gurminder Singh

Content Editor

Related News