ਨਹੀਂ ਰਹੇ ਪੀ. ਟੀ. ਸੀ. ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ
Tuesday, Jun 30, 2020 - 08:31 AM (IST)
![ਨਹੀਂ ਰਹੇ ਪੀ. ਟੀ. ਸੀ. ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ](https://static.jagbani.com/multimedia/2020_6image_08_31_147719241a.jpg)
ਜਲੰਧਰ/ਮੋਹਾਲੀ : ਪੀ. ਟੀ. ਸੀ. ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਕੋਵਿਡ-19 ਕਾਰਨ ਉਨ੍ਹਾਂ ਦੀ ਕਿਡਨੀ ਅਤੇ ਫੇਫੜੇ ਇਨਫੈਕਟਡ ਹੋ ਗਏ ਸਨ ਅਤੇ ਉਹ ਵੈਂਟੀਲੇਟਰ ਦੇ ਸਹਾਰੇ ਸਾਹ ਲੈ ਰਹੇ ਸਨ। ਕਿਡਨੀ ਟਰਾਂਸਪਲਾਂਟ ਕਾਰਨ ਉਨ੍ਹਾਂ ਦੀ ਇਮਿਊਨਟੀ ਕਮਜ਼ੋਰ ਸੀ।
ਦਵਿੰਦਰਪਾਲ ਸਿੰਘ ਪੀ. ਟੀ. ਸੀ. ਨਿਊਜ਼ ਅਮਰੀਕਾ ਦੇ ਹੈੱਡ ਵਜੋਂ ਨਿਊਯਾਰਕ ‘ਚ ਸੇਵਾਵਾਂ ਨਿਭਾ ਰਹੇ ਸਨ। ਉਹ ਪੀ. ਟੀ. ਸੀ. ਚੈਨਲ ਦੇ ਫਾਊਂਡਰ ਮੁਲਾਜ਼ਮ ਵੀ ਸਨ। ਪਿਛਲੇ ਇਕ ਸਾਲ ਤੋਂ ਉਹ ਭਾਰਤ ਵਿਚ ਹੀ ਸਨ।
ਉਨ੍ਹਾਂ ਨੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਤੜਕੇ 2.00 ਵਜੇ ਆਖਰੀ ਸਾਹ ਲਿਆ। ਉਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।