ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਲਈ ਸਰਕਾਰ ਨੇ ਜਾਰੀ ਕੀਤੇ 4.63 ਕਰੋੜ
Sunday, Jun 14, 2020 - 10:15 AM (IST)
ਪਟਿਆਲਾ (ਰਾਜੇਸ਼) : ਜ਼ਿਆਦਾਤਰ ਸਰਕਾਰੀ ਬੱਸਾਂ ਬੰਦ ਹੋਣ ਕਾਰਣ ਪੀ. ਆਰ. ਟੀ. ਸੀ. ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਕਾਰਣ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣੀ ਮੁਸ਼ਕਲ ਹੋ ਰਹੀ ਹੈ। ਪੰਜਾਬ ਸਰਕਾਰ ਨੇ ਪੀ. ਆਰ. ਟੀ. ਸੀ. ਦੀ ਮੰਗ ’ਤੇ 4,63,50,000 ਦੀ ਰਾਸ਼ੀ ਜਾਰੀ ਕਰ ਦਿੱਤੀ ਹੈ, ਜਿਸ ਕਾਰਣ ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਨੂੰ ਪੈਨਸ਼ਨ ਮਿਲ ਜਾਵੇਗੀ।
ਇਹ ਵੀ ਪੜ੍ਹੋ : ਪ੍ਰਾਪਰਟੀ ਟੈਕਸ ਸਰਵੇ ’ਤੇ ਕੋਰੋਨਾ ਦਾ ਸਾਇਆ, ਮੁਲਾਜ਼ਮਾਂ ਦਾ ਫੀਲਡ ’ਚ ਜਾਣ ਤੋਂ ਇਨਕਾਰ
ਪੀ. ਆਰ. ਟੀ. ਸੀ. ਦੇ ਚੇਅਰਮੈਨ (ਮੰਤਰੀ ਰੈਂਕ) ਕੇ. ਕੇ. ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸਟੇਟ ਟਰਾਂਸਪੋਰਟ ਵਿਭਾਗ ਨੂੰ ਇਹ ਰਾਸ਼ੀ ਪੀ. ਆਰ. ਟੀ. ਸੀ. ਨੂੰ ਜਾਰੀ ਕਰਨ ਦੇ ਹੁਕਮ ਕੀਤੇ ਸਨ। ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਜਿਨ੍ਹਾਂ ਲੋਕਾਂ ਨੂੰ ਬੱਸ ਸਫਰ ਮੁਫਤ ਕੀਤਾ ਗਿਆ ਹੈ ਜਾਂ ਰਿਆਇਤਾਂ ਦਿੱਤੀਆਂ ਗਈਆਂ ਹਨ, ਉਸ ਦੇ ਬਦਲੇ ਹਰ ਸਾਲ ਸਰਕਾਰ ਪੀ. ਆਰ. ਟੀ. ਸੀ. ਨੂੰ 55 ਕਰੋੜ 62 ਲੱਖ ਰੁਪਏ ਜਾਰੀ ਕਰਦੀ ਹੈ।
ਇਹ ਵੀ ਪੜ੍ਹੋ : ਅਗਲੇ 48 ਘੰਟਿਆਂ 'ਚ ਬਦਲੇਗਾ ਮੌਸਮ, ਹਨ੍ਹੇਰੀ ਨਾਲ ਪਵੇਗਾ ਮੀਂਹ
ਆਮ ਦਿਨਾਂ 'ਚ ਪੀ. ਆਰ. ਟੀ. ਸੀ. ਨੂੰ ਇਹ ਪੈਸਾ ਕਈ-ਕਈ ਮਹੀਨਿਆਂ ਬਾਅਦ ਆਉਂਦਾ ਹੈ ਪਰ ਇਸ ਵਾਰ ਤਾਲਾਬੰਦੀ ਕਾਰਣ ਪੀ. ਆਰ. ਟੀ. ਸੀ. ਦੀ ਆਰਥਿਕ ਹਾਲਤ ਕਾਫੀ ਖਸਤਾ ਹੋ ਗਈ ਸੀ, ਜਿਸ ਕਾਰਣ ਮੁੱਖ ਮੰਤਰੀ ਨੇ ਸਟੇਟ ਟਰਾਂਸਪੋਰਟ ਮਹਿਕਮੇ ਨੂੰ ਹੁਕਮ ਜਾਰੀ ਕੀਤੇ ਸਨ ਕਿ ਪੀ. ਆਰ. ਟੀ. ਸੀ. ਨੂੰ ਇਹ ਰਾਸ਼ੀ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਮਿਲਣ ਨਾਲ ਪੀ. ਆਰ. ਟੀ. ਸੀ. ਆਪਣੇ ਪੈਨਸ਼ਨਰਾਂ ਨੂੰ ਅਗਲੇ ਹਫਤੇ ਪੈਨਸ਼ਨ ਜਾਰੀ ਕਰ ਦਵੇਗੀ।