ਦੇਸ਼ ’ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਵੱਡੀ ਚੁਣੌਤੀ, ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ’ਚ ਜੁੱਟੀ ਕੇਂਦਰ ਸਰਕਾਰ

Saturday, May 13, 2023 - 02:07 AM (IST)

ਦੇਸ਼ ’ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਵੱਡੀ ਚੁਣੌਤੀ, ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ’ਚ ਜੁੱਟੀ ਕੇਂਦਰ ਸਰਕਾਰ

ਜਲੰਧਰ (ਇੰਟ)- ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਚੁੱਕਾ ਹੈ ਅਤੇ ਹੁਣ ਲੋਕਾਂ ਨੂੰ ਵੱਡੀ ਪੱਧਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਸਰਕਾਰ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਕੇਂਦਰ ਸਰਕਾਰ ਦੇਸ਼ ’ਚ ਨਵੇਂ ਮੈਡੀਕਲ ਕਾਲਜ ਸਥਾਪਿਤ ਕਰ ਕੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਵੀ ਇਹ ਯਤਨ ਥੋੜ੍ਹੇ ਸਿੱਧ ਹੋ ਰਹੇ ਹਨ। ਦੇਸ਼ ਦੇ ਪੇਂਡੂ ਇਲਾਕਿਆਂ ’ਚ ਮਾਹਿਰ ਡਾਕਟਰਾਂ ਦੀ ਕਮੀ ਕਾਰਨ ਲੋਕਾਂ ਨੂੰ ਇਲਾਜ ਕਰਵਾਉਣ ਲਈ ਵੱਡੇ ਅਤੇ ਮਹਿੰਗੇ ਸ਼ਹਿਰਾਂ ਵਲ ਨੂੰ ਦੌੜਣਾ ਪੈਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 2014 ’ਚ ਕਾਰਜਭਾਰ ਸੰਭਾਲਣ ਪਿੱਛੋਂ ਵਿਸ਼ੇਸ਼ ਇਲਾਜ ਲਈ ਇਕ ਦਰਜਨ ਤੋਂ ਵਧ ਏਮਸ ਵਰਗੇ ਮੈਡੀਕਲ ਅਦਾਰਿਆਂ ਦਾ ਨਿਰਮਾਣ ਕੀਤਾ ਹੈ। ਸਰਕਾਰ ਦੀ ਦੇਸ਼ ਦੇ 761 ਜ਼ਿਲਿਆਂ ’ਚ ਹਰ ਇਕ ’ਚ ਘੱਟੋ ਘੱਟ ਇਕ ਵੱਡਾ ਹਸਪਤਾਲ ਬਣਾਉਣ ਦੀ ਯੋਜਨਾ ਹੈ।

ਆਬਾਦੀ ਵੱਧਣ ਨਾਲ ਡਾਕਟਰਾਂ ਦਾ ਘਟਿਆ ਅਨੁਪਾਤ
ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਅਨੁਸਾਰ 1991 ’ਚ ਭਾਰਤ ਦਾ ਡਾਕਟਰ-ਰੋਗੀ ਅਨੁਪਾਤ ਪ੍ਰਤੀ 1000 ਰੋਗੀਆਂ ਪਿੱਛੇ 1.2 ਡਾਕਟਰਾਂ ਦੇ ਰਿਕਾਰਡ ਉਚੇ ਪੱਧਰ ’ਤੇ ਪਹੁੰਚ ਗਿਆ ਸੀ ਪਰ ਜਿਉਂ-ਜਿਉਂ ਆਬਾਦੀ ਵਧੀ 2020 ’ਚ ਅਨੁਪਾਤ ਘੱਟ ਕੇ ਲਗਭਗ 0.7 ਰਹਿ ਗਿਆ। ਡਬਲਿਊ.ਐੱਚ.ਓ. ਵੱਲੋਂ ਸਿਫਾਰਿਸ਼ ਪੱਧਰ 1 ਹੈ ਅਤੇ ਚੀਨ ’ਚ ਇਹ ਅਨੁਪਾਤ 2.4 ਹੈ। ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਮਾਰਚ ’ਚ ਸੰਸਦ ਨੂੰ ਦੱਸਿਆ ਸੀ ਕਿ ਅਸਲ ’ਚ ਭਾਰਤ ’ਚ ਪ੍ਰਤੀ 834 ਰੋਗੀਆਂ ਪਿੱਛੇ ਇਕ ਡਾਕਟਰ ਹੈ ਜਿਹੜਾ ਕਿ ਡਬਲਿਊ.ਐੱਚ.ਓ. ਦੇ ਪੱਧਰ ਤੋਂ ਕਾਫੀ ਉਪਰ ਹੈ ਪਰ ਇਸ ਗਿਣਤੀ ’ਚ ਆਯੁਰਵੇਦ, ਹੋਮੀਓਪੈਥੀ ਅਤੇ ਕੁਦਰਤੀ ਵਿਧੀਆਂ ਨਾਲ ਇਲਾਜ ਕਰਨ ਵਾਲੇ ਡਾਕਟਰ ਸਨ।

ਇਹ ਵੀ ਪੜ੍ਹੋ:  ਜਲੰਧਰ ਜ਼ਿਮਨੀ ਚੋਣ: ਅੱਜ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ, ਸਵੇਰੇ 7:30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਗ੍ਰੈਜੂਏਟ ਮੈਡੀਕਲ ਸੀਟਾਂ ਦੀ ਦੁੱਗਣੀ ਹੋਈ ਗਿਣਤੀ
ਡਬਲਿਊ. ਐੱਚ. ਓ. ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਰਗੀਆਂ ਸੰਸਥਾਵਾਂ ਆਪਣੀ ਗਿਣਤੀ ’ਚ ਰਵਾਇਤੀ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਸ਼ਾਮਲ ਨਹੀਂ ਕਰਦੇ। ਪਿਛਲੇ ਮਹੀਨੇ ਪੂਰਬ-ਉੱਤਰ ਭਾਰਤ ’ਚ ਪਹਿਲੇ ਵਿਸ਼ੇਸ਼ ਮੈਡੀਕਲ ਸੰਸਥਾਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਜ਼ਿਆਦਾ ਮੈਡੀਕਲ ਕਾਲਜ ਸਥਾਪਿਤ ਕਰ ਕੇ ਡਾਕਟਰਾਂ ਦੀ ਗਿਣਤੀ ਵਧਾਉਣ ਦਾ ਕੰਮ ਕੀਤਾ ਹੈ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੋਦੀ ਦੇ ਕਾਰਜਕਾਲ ’ਚ ਵਿਸ਼ੇਸ਼ ਸੰਸਥਾਨਾਂ ਨੂੰ ਛੱਡ ਕੇ, ਪਬਲਿਕ ਸੈਕਟਰ ਦੇ ਹਸਪਤਾਲਾਂ ਦੀ ਗਿਣਤੀ ’ਚ ਲਗਭਗ 9 ਫੀਸਦੀ ਦਾ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਰਕਾਰ ਨੇ ਨਿੱਜੀ ਅਤੇ ਪਬਲਿਕ ਸੈਕਟਰ ਦੇ ਕਾਲਜਾਂ ’ਚ ਗ੍ਰੈਜੂਏਟ ਮੈਡੀਕਲ ਸੀਟਾਂ ਦੀ ਜਿਹੜੀ ਗਿਣਤੀ ਮਾਰਚ 2014 ਤੋਂ ਪਹਿਲਾਂ 51348 ਸੀ, ਉਸ ਤੋਂ ਲਗਭਗ ਦੁੱਗਣੀ 101043 ਕਰ ਦਿੱਤੀ।

ਕੀ ਕਹਿੰਦੇ ਹਨ ਸਿਹਤ ਮੰਤਰਾਲੇ ਦੇ ਅੰਕੜੇ
ਫਰਵਰੀ ’ਚ ਸਿਹਤ ਮੰਤਰਾਲੇ ਵੱਲੋਂ ਸਾਂਸਦ ’ਚ ਦਿੱਤੇ ਗਏ ਇਕ ਜਵਾਬ ਅਨੁਸਾਰ ਕੇਂਦਰ ਸਰਕਾਰ ਦੇ 31 ਵੱਡੇ ਹਸਪਤਾਲਾਂ ’ਚ 3000 ਤੋਂ ਵੱਧ ਡਾਕਟਰਾਂ ਦੀਆਂ ਆਸਾਮੀਆਂ ਸਨ ਜਿਨ੍ਹਾਂ ’ਚੋਂ ਇਕ ਦਰਜਨ ਤੋਂ ਵੱਧ ਵਿਸ਼ੇਸ਼ ਸੰਸਥਾਨ ਸ਼ਾਮਲ ਹਨ। ਉੱਥੇ ਹੀ ਨਰਸਾਂ ਅਤੇ ਸਹਾਇਕ ਮੁਲਾਜ਼ਮਾਂ ਦੀਆਂ 21000 ਤੋਂ ਵੱਧ ਖਾਲੀ ਥਾਵਾਂ ਸਨ। ਵੱਡੇ ਸ਼ਹਿਰਾਂ ਦੇ ਬਾਹਰ ਵਿਸ਼ੇਸ਼ ਦੇਖਭਾਲ ਦੀ ਕਮੀ ਖਾਸ ਤੌਰ ’ਤੇ ਗੰਭੀਰ ਹੈ। ਸਰਕਾਰ ਦਾ ਕਹਿਣਾ ਹੈ ਕਿ ਮਾਰਚ 2022 ਤਕ ਭਾਰਤ ਦੇ ਪੇਂਡੂ ਇਲਾਕਿਆਂ ’ਚ ਕਮਿਊਨਿਟੀ ਹੈਲਥ ਸੈਂਟਰਾਂ ’ਚ ਸਰਜਨ, ਮੈਡੀਕਲ ਮਾਹਿਰਾਂ, ਇਸਤਰੀ ਰੋਗ ਮਾਹਿਰਾਂ ਅਤੇ ਬਾਲ ਰੋਗ ਮਾਹਿਰਾਂ ਦੀ ਲਗਭਗ 80 ਫ਼ੀਸਦੀ ਕਮੀ ਸੀ।

ਇਹ ਵੀ ਪੜ੍ਹੋ:  ਸਾਧੂ ਦੇ ਭੇਸ 'ਚ ਜਲੰਧਰ 'ਚ ਐਕਟਿਵ ਹਨ ਨੌਸਰਬਾਜ਼, ਕਾਰਨਾਮਾ ਅਜਿਹਾ ਕਿ ਸੁਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News