ਲੁਧਿਆਣਾ ''ਚ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ, ਜਨਤਾ ਪਰੇਸ਼ਾਨ

Wednesday, Jun 19, 2019 - 01:08 PM (IST)

ਲੁਧਿਆਣਾ ''ਚ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ, ਜਨਤਾ ਪਰੇਸ਼ਾਨ

ਲੁਧਿਆਣਾ (ਨਰਿੰਦਰ) : ਪੂਰੇ ਪੰਜਾਬ 'ਚ ਡੀ. ਸੀ. ਦਫਤਰ ਇੰਪਲਾਈ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਡੀ. ਸੀ. ਦਫਤਰਾਂ ਵਿਖੇ ਕੰਮਕਾਜ ਠੱਪ ਰੱਖਿਆ ਗਿਆ ਹੈ। ਇਸ ਨੂੰ ਮੁੱਖ ਰੱਖਦਿਆਂ ਲੁਧਿਆਣਾ 'ਚ ਵੀ ਡੀ. ਸੀ. ਦਫਤਰ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।

ਜਾਣਕਾਰੀ ਦਿੰਦਿਆਂ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਬੀਤੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ, ਜਦੋਂ ਕਿ ਦੂਜੇ ਪਾਸੇ ਕੰਮ ਕਰਾਉਣ ਆਏ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇੱਥੇ ਕੰਮ ਕਰਾਉਣ ਆਏ ਇਕ ਆਜ਼ਾਦੀ ਘੁਲਾਟੀਏ ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਜਾਣਾ ਹੈ ਪਰ ਡੀ. ਸੀ. ਦਫਤਰ ਕੰਮ ਠੱਪ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲ ਹੋ ਰਹੀ ਹੈ।


author

Babita

Content Editor

Related News