ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਸੰਚਾਲਕਾਂ ਸਮੇਤ ਇਤਰਾਜ਼ਯੋਗ ਹਾਲਤ ’ਚ ਜੋੜਾ ਕਾਬੂ
Friday, Aug 20, 2021 - 12:07 PM (IST)
ਮਾਨਸਾ (ਜੱਸਲ): ਮਾਨਸਾ ਪੁਲਸ ਨੇ ਪੱਕੀ ਸੂਹ ਮਿਲਣ ’ਤੇ ਸ਼ਹਿਰ ਦੇ ਇਕ ਮਸ਼ਹੂਰ ਹੋਟਲ ’ਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਮੌਕੇ ਚੈਕਿੰਗ ਦੌਰਾਨ ਧੰਦੇ ਦੇ ਸੰਚਾਲਕਾਂ ਸਮੇਤ ਇਕ ਜੋੜੇ ਨੂੰ ਇਤਰਾਜ਼ਯੋਗ ਹਾਲਤ ’ਚ ਕਾਬੂ ਕਰ ਲਿਆ ਹੈ। ਜ਼ਿਲ੍ਹਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹੋਟਲਾਂ, ਰੈਸਟੋਰੈਟਾਂ ਅਤੇ ਠਹਿਰਣ ਵਾਲੇ ਸਥਾਨਾਂ ਆਦਿ ਦੀ ਅਸਰਦਾਰ ਢੰਗ ਨਾਲ ਚੈਕਿੰਗ ਮੁਹਿੰਮ ਆਰੰਭੀ ਹੋਈ ਹੈ।ਇਸੇ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮਾਨਸਾ ਦੀ ਪੁਲਸ ਪਾਰਟੀ ਕੋਲ ਮੁਖਬਰੀ ਹੋਈ ਕਿ ਸ਼ਹਿਰ ਮਾਨਸਾ ਵਿਖੇ ਇਕ ਹੋਟਲ ਦੇ ਮਾਲਕ ਬਰਜਿੰਦਰ ਕੁਮਾਰ ਅਤੇ ਔਰਤ ਸ਼ਾਲੂ ਵੱਲੋਂ ਆਪਸ ’ਚ ਮਿਲ ਕੇ ਇਸ ਹੋਟਲ ’ਚ ਬਾਹਰੋਂ ਲੜਕੇ/ਲੜਕੀਆਂ ਨੂੰ ਬੁਲਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੇ ਹਨ ਅਤੇ ਗਾਹਕਾਂ ਕੋਲੋਂ ਮੂੰਹ ਮੰਗੀ ਰਕਮ ਵਸੂਲ ਕਰ ਕੇ ਮੋਟੀ ਕਮਾਈ ਕਰਦੇ ਹਨ। ਜਿਸ ’ਤੇ ਉਕਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਹੋਟਲ ਦੀ ਬਾਰਬੰਦੀ ਕੀਤੀ ਗਈ।
ਇਹ ਵੀ ਪੜ੍ਹੋ : ਬਿਜਲੀ ਮੁਲਾਜ਼ਮ ਦੀ ਸ਼ੱਕੀ ਹਾਲਾਤ ’ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫ਼ੈਲੀ ਸਨਸਨੀ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਵੱਲੋਂ ਅਮਲ ’ਚ ਲਿਆ ਕੇ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਕੇ ਹੋਟਲ ਦੇ ਕਮਰਿਆਂ ਦੀ ਚੈਕਿੰਗ ਦੌਰਾਨ ਇਕ ਜੋੜੇ ਨੂੰ ਇਤਰਾਜਯੋਗ ਹਾਲਤ ਵਿਚ ਪਾਏ ਜਾਣ ਤੇ ਕਾਬੂ ਕਰ ਕੇ ਕਮਰੇ ’ਚ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਅਤੇ ਇਸ ਮਾਮਲੇ ’ਚ ਬਰਜਿੰਦਰ ਕੁਮਾਰ ਪੁੱਤਰ ਕੁੰਦਨ ਲਾਲ, ਸ਼ਾਲੂ ਪੁੱਤਰੀ ਜਸਪਾਲ ਸਿੰਘ ਵਾਸੀਅਨ ਮਾਨਸਾ, ਗੁਰਪ੍ਰੀਤ ਸਿੰਘ ਅਤੇ ਸੁਖਨਦੀਪ ਕੌਰ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ, ਇਸ ਵਿਚ ਹੋਰ ਕੌਣ-ਕੌਣ ਸ਼ਾਮਲ ਹਨ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਵਾਨੀ ਦਿੱਤੀ ਕਿ ਉਹ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਉਣ।
ਇਹ ਵੀ ਪੜ੍ਹੋ : ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)