ਵਿੱਤੀ ਸੰਕਟ ਤੋਂ ਉਭਰਨ ਲਈ ਪ੍ਰਾਪਰਟੀ ਟੈਕਸ ਵਧਾ ਸਕਦੈ ਨਿਗਮ

03/23/2019 2:13:33 PM

ਚੰਡੀਗੜ੍ਹ : ਨਗਰ ਨਿਗਮ ਵਿੱਤੀ ਸੰਕਟ ਤੋਂ ਉਭਰਨ ਲਈ ਪ੍ਰਾਪਰਟੀ ਕੈਸ 'ਚ ਵਾਧਾ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਇਸ 'ਚ 10 ਫੀਸਦਾ ਦਾ ਵਾਧਾ ਹੋ ਸਕਦਾ ਹੈ। ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਦੇ ਮਹੀਨਿਆਂ 'ਚ ਟੈਕਸ ਵਧਾਉਣ ਦਾ ਪ੍ਰਸਤਾਵ ਨਗਰ ਨਿਗਮ ਦੇ ਸਦਨ ਦੀ ਬੈਠਕ 'ਚ ਲਿਆਂਦਾ ਗਿਆ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ ਸੀ।
ਨਿਗਮ ਨੇ ਪ੍ਰਾਪਰਟੀ ਟੈਕਸ ਤੋਂ ਕਮਾਈ ਵਧਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਅਪ੍ਰੈਲ ਤੋਂ ਸ਼ਹਿਰ ਦੇ ਇਕ ਲੱਖ ਦੋ ਹਜ਼ਾਰ ਜਿਸ 'ਚ ਰੈਜ਼ੀਡੈਂÎਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਮਾਲਕਾਂ ਨੂੰ ਟੈਕਸ ਜਮ੍ਹਾਂ ਕਰਵਾਉਣ ਦਾ ਬਕਾਇਦਾ ਨੋਟਿਸ ਭੇਜਣ ਦੀ ਨਿਗਮ ਤਿਆਰੀ 'ਚ ਹੈ। ਕਰੀਬ 80 ਹਜ਼ਾਰ ਰੈਜ਼ੀਡੈਂਸ਼ੀਅਲ ਅਤੇ 23 ਹਜ਼ਾਰ ਕਮਰਸ਼ੀਅਲ ਪ੍ਰਾਪਰਟੀਆਂ ਹਨ। ਨਿਗਮ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਵਿੱਤੀ ਸਾਲ 'ਚ 50 ਕਰੋੜ ਦਾ ਮਾਲੀਆ ਮਿਲੇਗਾ। ਇਹ ਪਿਛਲੇ ਸਾਲ ਦੇ ਮੁਕਾਬਲੇ 8 ਕਰੋੜ ਰੁਪਏ ਜ਼ਿਆਦਾ ਹੋਵੇਗਾ। ਨਿਗਮ 'ਚ ਸ਼ਾਮਲ ਹੋਏ ਨਵੇਂ ਪਿੰਡਾਂ 'ਚ ਵੀ ਪ੍ਰਾਪਰਟੀ ਟੈਕਸ ਲੱਗੇਗਾ। ਇਸ ਤੋਂ ਵੀ ਮਾਲੀਆ ਵਧਣ ਦੀ ਉਮੀਦ ਹੈ। ਜੇਕਰ ਸਮੇਂ 'ਤੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਾਇਆ ਤਾਂ ਨਗਰ ਨਿਗਮ ਡਿਫਾਲਟਰਾਂ 'ਤੇ ਪੈਨਲਟੀ ਵੀ ਲਾਵੇਗਾ।


Babita

Content Editor

Related News