ਮਈ ’ਚ ਗੁਰੂ ਦੇ ਬ੍ਰਿਖ ਰਾਸ਼ੀ ’ਚ ਆਉਂਦਿਆਂ ਹੀ ਦੇਸ਼ ਸਾਹਮਣੇ ਪੈਦਾ ਹੋਣਗੀਆਂ ਅਣਗਿਣਤ ਸਮੱਸਿਆਵਾਂ!

Wednesday, Feb 14, 2024 - 08:02 PM (IST)

ਮਈ ’ਚ ਗੁਰੂ ਦੇ ਬ੍ਰਿਖ ਰਾਸ਼ੀ ’ਚ ਆਉਂਦਿਆਂ ਹੀ ਦੇਸ਼ ਸਾਹਮਣੇ ਪੈਦਾ ਹੋਣਗੀਆਂ ਅਣਗਿਣਤ ਸਮੱਸਿਆਵਾਂ!

ਜਲੰਧਰ (ਧਵਨ)– 2024 ਦਾ ਸਾਲ ਦੇਸ਼ ਅੰਦਰ ਕਈ ਤਰ੍ਹਾਂ ਦੀਆਂ ਨਵੀਆਂ ਸਮੱਸਿਆਵਾਂ ਤੇ ਚੁਣੌਤੀਆਂ ਉਭਾਰਨ ਜਾ ਰਹੀਆਂ ਹਨ, ਜਿਸ ਦਾ ਸੰਕੇਤ ਸੁਤੰਤਰ ਭਾਰਤ ਦੀ ਬ੍ਰਿਖ ਲਗਨ ਦੀ ਕੁੰਡਲੀ ਤੋਂ ਮਿਲਦਾ ਹੈ। ਦੇਸ਼ ਦੀ ਪ੍ਰਮੁੱਖ ਜੋਤਿਸ਼ਾਚਾਰੀਆ ਮਨੀਜਾ ਆਹੂਜਾ ਅਨੁਸਾਰ, ਬ੍ਰਿਖ ਲਗਨ ਦੀ ਕੁੰਡਲੀ ’ਚ ਮਈ ਮਹੀਨੇ ਦੇ ਸ਼ੁਰੂ ’ਚ ਬ੍ਰਹਿਸਪਤੀ ਮੇਖ ਰਾਸ਼ੀ ਨੂੰ ਛੱਡ ਕੇ ਬ੍ਰਿਖ ਰਾਸ਼ੀ ਵਿਚ ਆ ਜਾਵੇਗਾ ਅਤੇ ਭਾਰਤ ਦੀ ਕੁੰਡਲੀ ਵਿਚ ਬ੍ਰਿਖ ਰਾਸ਼ੀ ’ਚ ਲਗਨ ਵਿਚ ਪਹਿਲਾਂ ਤੋਂ ਰਾਹੂ ਬਿਰਾਜਮਾਨ ਹੈ। ਬ੍ਰਹਿਸਪਤੀ ਕੁੰਡਲੀ ’ਚ ਅਸ਼ਟਮ ਸਥਾਨ ਦਾ ਮਾਲਕ ਹੈ ਅਤੇ ਰਾਹੂ ਨਾਲ ਯੁਤੀ ਹੁੰਦਿਆਂ ਹੀ ਦੇਸ਼ ਅੰਦਰ ਕਈ ਤਰ੍ਹਾਂ ਦੇ ਅੰਦੋਲਨ ਅਤੇ ਧਾਰਮਿਕ ਸਥਾਨਾਂ ’ਤੇ ਹਮਲਿਆਂ ਦਾ ਡਰ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਰੇਸ਼ਮ ਸਿੰਘ ਅਨਮੋਲ ਨੇ ਬੁਲੰਦ ਕੀਤੀ ਆਵਾਜ਼, ਕਿਹਾ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ

ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਤੋਂ ਬਾਅਦ ਇਸ ਸਾਲ ਅਦਾਲਤ ਦਾ ਫੈਸਲਾ ਗਿਆਨਵਤੀ ਮੰਦਰ ਦੇ ਪੱਖ ਵਿਚ ਜਾਵੇਗਾ। ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਭੂਮੀ ’ਚ ਵੀ ਫੈਸਲਾ ਹਿੰਦੂਆਂ ਦੇ ਹੱਕ ਵਿਚ ਆਉਣ ਦੇ ਆਸਾਰ ਹਨ। ਪੱਛਮੀ ਬੰਗਾਲ ’ਚ ਇਸ ਸਾਲ ਸਰਕਾਰ ਡਿੱਗਣ ਦਾ ਡਰ ਹੈ। ਬੰਗਾਲ ’ਚ ਹਿੰਸਾ ਦਾ ਜਿਹੜਾ ਤਾਂਡਵ ਸ਼ੁਰੂ ਹੋਇਆ ਹੈ, ਉਹ 25 ਫਰਵਰੀ ਤੋਂ ਬਾਅਦ ਹੋਰ ਤੇਜ਼ ਹੋ ਜਾਵੇਗਾ। 15 ਮਾਰਚ ਤੋਂ ਬਾਅਦ ਸਥਿਤੀਆਂ ਕਾਬੂ ਤੋਂ ਬਾਹਰ ਹੋ ਸਕਦੀਆਂ ਹਨ। ਇਸ ਲਈ ਕੁਲ ਮਿਲਾ ਕੇ ਪੂਰਾ ਸਾਲ ਹੀ ਪੱਛਮੀ ਬੰਗਾਲ ਲਈ ਮਾੜਾ ਹੈ।

ਉਨ੍ਹਾਂ ਕਿਹਾ ਕਿ ਮੁੰਬਈ ’ਚ ਵੀ ਨਵੀਆਂ ਸਮੱਸਿਆਵਾਂ ਜਨਮ ਲੈਣਗੀਆਂ। ਉੱਤਰ ਪ੍ਰਦੇਸ਼ ਵੀ ਇਸ ਤੋਂ ਅਛੂਤਾ ਨਹੀਂ ਰਹੇਗਾ। ਫਰਵਰੀ, ਮਾਰਚ ਤੇ ਅਪ੍ਰੈਲ ਅਤੇ ਉਸ ਤੋਂ ਬਾਅਦ ਜੂਨ ਤੇ ਜੁਲਾਈ ਪਿੱਛੋਂ ਦੇਸ਼ ਵਿਚ ਸਥਿਤੀਆਂ ਹੋਰ ਵਿਗੜ ਸਕਦੀਆਂ ਹਨ। ਦੇਸ਼ ਵਿਚ 2002 ’ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਸਨ, ਉਸੇ ਤਰ੍ਹਾਂ ਦੇ ਹਾਲਾਤ ਹੁਣ ਵੀ ਬਣ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਰਕਾਰ ਤੇ ਜਨਤਾ ਦੋਵਾਂ ਨੂੰ ਸਾਵਧਾਨ ਰਹਿਣਾ ਪਵੇਗਾ। ਦਿੱਲੀ ਦੀ ਸਿੰਘ ਲਗਨ ਦੀ ਕੁੰਡਲੀ ਹੈ ਅਤੇ ਉੱਥੇ ਕਈ ਨਵੀਆਂ ਚੁਣੌਤੀਆਂ ਤੇ ਸਮੱਸਿਆਵਾਂ ਪੈਦਾ ਹੋਣਗੀਆਂ। ਮਈ ਤੋਂ ਬਾਅਦ ਦੇਸ਼ ਦੇ ਕਈ ਧਾਰਮਿਕ ਸਥਾਨ ਨਿਸ਼ਾਨੇ ’ਤੇ ਆ ਸਕਦੇ ਹਨ ਅਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਝਗੜੇ ਵਧਣ ਦਾ ਡਰ ਹੈ। ਅਸੰਤੋਸ਼ ਕਾਰਨ ਕਈ ਸੰਗਠਨ ਸੜਕਾਂ ’ਤੇ ਨਜ਼ਰ ਆਉਣਗੇ। ਨਵਾਂ ਸੰਵਤਸਰ ਵੀ ਚੰਗਾ ਨਹੀਂ ਹੈ ਅਤੇ ਜ਼ਾਲਮ ਗ੍ਰਹਿਆਂ ਦਾ ਪ੍ਰਛਾਵਾਂ ਦੇਸ਼ ’ਤੇ ਮੰਡਰਾ ਰਿਹਾ ਹੈ। ਜਿਸ ਤਰ੍ਹਾਂ ਧਰਮ ਸਬੰਧੀ ਲੋਕਾਂ ਅੰਦਰ ਜਾਗਰੂਕਤਾ ਆ ਰਹੀ ਹੈ, ਉਹ ਅੱਗੇ ਹੋਰ ਵੀ ਵਧਣ ਦੇ ਆਸਾਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News